ਬੇਗੋਵਾਲ, (ਰਜਿੰਦਰ)- ਮੋਟਰਸਾਈਕਲ ਸਵਾਰ 2 ਲੁਟੇਰਿਆਂ ਨੇ ਬੀਤੀ ਸ਼ਾਮ ਪਿਸਤੌਲ ਦੀ ਨੋਕ ’ਤੇ ਐਕਟਿਵਾ ਸਵਾਰ ਵਿਆਹੁਤਾ ਲਡ਼ਕੀ ਕੋਲੋਂ ਗਹਿਣੇ ਲੁੱਟ ਲਏ। ਜਾਣਕਾਰੀ ਅਨੁਸਾਰ ਨੇਡ਼ਲੇ ਪਿੰਡ ਟਾਹਲੀ ਦੀ ਵਿਆਹੁਤਾ ਲਡ਼ਕੀ ਮਨਪ੍ਰੀਤ ਕੌਰ ਆਪਣੀ ਭੈਣ ਨਾਲ ਐਕਟਿਵਾ ’ਤੇ ਬੇਗੋਵਾਲ ਬਾਜ਼ਾਰ ’ਚ ਖਰੀਦਦਾਰੀ ਕਰਨ ਆਈ ਸੀ। ਸ਼ਾਮ ਸਮੇਂ ਜਦੋਂ ਦੋਵੇਂ ਭੈਣਾਂ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਆਪਣੇ ਪਿੰਡ ਟਾਹਲੀ ਜਾ ਰਹੀਆਂ ਸਨ ਤਾਂ ਬੇਗੋਵਾਲ ਤੋਂ ਬਲੋਚੱਕ ਵਿਚਾਲੇ ਪਿਛੋਂ ਆਏ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਐਕਟਿਵਾ ਨੂੰ ਲੱਤ ਮਾਰ ਕੇ ਸੁੱਟ ਦਿੱਤਾ। ਉਪਰੰਤ ਪਿਸਤੌਲ ਦੀ ਨੋਕ ’ਤੇ ਵਿਆਹੁਤਾ ਲਡ਼ਕੀ ਵੱਲੋਂ ਪਾਏ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ।
ਦੂਜੇ ਪਾਸੇ ਘਟਨਾ ਦਾ ਪਤਾ ਲੱਗਣ ’ਤੇ ਐੱਸ. ਐੱਚ. ਓ. ਬੇਗੋਵਾਲ ਸੁਖਜਿੰਦਰ ਸਿੰਘ ਨੇ ਪੁਲਸ ਪਾਰਟੀ ਨਾਲ ਮੌਕੇ ’ਤੇ ਪੁੱਜ ਕੇ ਜਾਂਚ ਪਡ਼ਤਾਲ ਕੀਤੀ। ਇਥੇ ਇਹ ਦੱਸਣਯੋਗ ਹੈ ਕਿ ਬੇਗੋਵਾਲ ਇਲਾਕੇ ’ਚ ਚੋਰੀਆਂ ਦਾ ਸਿਲਸਿਲਾ ਵੀ ਰੁਕਣ ਦਾ ਨਾ ਨਹੀਂ ਲੈ ਰਿਹਾ ਕਿਉਂਕਿ ਬੀਤੇ ਦਿਨ ਮੀਖੋਵਾਲ ਪੱਤੀ ਨੇਡ਼ਲੀ ਪਾਰਕ ’ਚ ਅੰਮ੍ਰਿਤਪਾਲ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਭਦਾਸ ਵੱਲੋਂ ਲਇਆ ਮੋਟਰਸਾਈਕਲ ਵੀ ਚੋਰੀ ਹੋ ਗਿਆ। ਇਸ ਸਬੰਧੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮੈਂ ਬੇਗੋਵਾਲ ਵਿਖੇ ਇਕ ਦੁਕਾਨ ’ਤੇ ਕੰਮ ਕਰਨ ਆਉਂਦਾ ਹਾਂ, ਦੁਪਹਿਰ ਤੋਂ ਬਾਅਦ ਤਕ ਵੀ ਮੋਟਰਸਾਈਕਲ ਇਥੇ ਸੀ ਪਰ ਜਦੋਂ ਸ਼ਾਮ ਸਮੇਂ ਦੇਖਿਆ ਤਾਂ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ, ਜਿਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ।
ਜ਼ਿਲੇ ਵਿਚ ਮੈਡੀਕਲ ਸਟੋਰ ਰੱਖੇ ਗਏ ਬੰਦ
NEXT STORY