ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਅੰਦਰ ਲੁਟੇਰਿਆਂ ਵੱਲੋਂ ਲੁੱਟਾਂ-ਖੋਹਾ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਪੁਲਸ ਪ੍ਰਸ਼ਾਸਨ ਨੂੰ ਛਿੱਕੇ ’ਤੇ ਟੰਗ ਲਗਾਤਾਰ ਘਟਨਾਵਾ ਨੂੰ ਅੰਜਾਮ ਦੇ ਰਹੇ ਹਨ। ਸ਼ਹਿਰ ਅੰਦਰ ਹੋ ਰਹੀਆਂ ਲਗਾਤਾਰ ਲੁੱਟਾਂ ਖੋਹਾ ਕਾਰਨ ਸ਼ਹਿਰ ਵਾਸੀ ਪ੍ਰੇਸ਼ਾਨ ਹਨ ਤੇ ਸਹਿਮ ਦੇ ਮਾਹੌਲ ਵਿਚ ਜੀਓ ਰਹੇ ਹਨ। ਸ਼ਹਿਰ ਦੀ ਗੁੱਦੜ ਢੰਡੀ ਰੋਡ ’ਤੇ ਸਥਿਤ ਹਨੂੰਮਾਨ ਮੰਦਿਰ ਦੇ ਕੋਲ ਤਿੰਨ ਲੁਟੇਰੇ ਮੋਟਰਸਾਈਕਲ ਸਵਾਰ ਕੋਲੋਂ ਉਸਦਾ ਮੋਟਰ ਸਾਈਕਲ, ਨਗਦੀ ਤੇ ਮੋਬਾਇਲ ਖੋਹ ਕੇ ਫ਼ਰਾਰ ਹੋ ਗਏ। ਜਾਣਕਾਰੀ ਦਿੰਦੇ ਹੋਏ ਪੀੜਤ ਮੇਜਰ ਸਿੰਘ ਵਾਸੀ ਬਸਤੀ ਮੱਘਰ ਸਿੰਘ ਵਾਲੀ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਦੁਪਹਿਰ ਨੂੰ ਗੁਰੂਹਰਸਹਾਏ ਸ਼ਹਿਰ ਤੋਂ ਰੇਲਵੇ ਫਾਟਕ ਵੱਲ ਜਾ ਰਿਹਾ ਸੀ ਤਾਂ ਜਦੋਂ ਉਹ ਗੁੱਦੜ ਦੰਡੀ ਰੋਡ ’ਤੇ ਸਥਿਤ ਹਨੂੰਮਾਨ ਮੰਦਰ ਕੋਲ ਪਹੁੰਚਿਆਂ ਤਾ ਇਸ ਦੌਰਾਨ ਸੜਕ ਉਪਰ ਜਾ ਰਹੇ ਤਿੰਨ ਮੋਟਰਸਾਈਕਲ ਸਵਾਰ ਲੋਕਾਂ ਨੇ ਉਸ ਦੇ ਮੋਟਰਸਾਈਕਲ ਅੱਗੇ ਆਪਣਾ ਮੋਟਰਸਾਈਕਲ ਲਿਆ ਕੇ ਰੋਕ ਦਿੱਤਾ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਲੁਟੇਰੇ ਮੇਰਾ ਮੋਟਰਸਾਈਕਲ ਮਾਰਕਾ ਹੀਰੋ ਐੱਚਐੱਫ ਡੀਲਕਸ, ਪੰਜ ਹਜ਼ਾਰ ਰੁਪਏ ਨਕਦੀ ਅਤੇ ਮੋਬਾਈਲ ਖੋਹ ਕੇ ਰੇਲਵੇ ਕ੍ਰਿਕਟ ਗਰਾਊਂਡ ਵੱਲ ਫਰਾਰ ਹੋ ਗਏ। ਪੀੜਤ ਨੇ ਇਸ ਘਟਨਾ ਸਬੰਧੀ ਪੁਲਸ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਪੁਲਸ ਤੋਂ ਮੰਗ ਕੀਤੀ ਕਿ ਲੁਟੇਰਿਆਂ ਨੂੰ ਜਲਦੀ ਫੜ ਕੇ ਉਸਦਾ ਸਮਾਨ ਬਰਾਮਦ ਕਰਕੇ ਉਸ ਨੂੰ ਵਾਪਸ ਕੀਤਾ ਜਾਵੇ।
ਲੁਧਿਆਣਾ 'ਚ 3 ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ
NEXT STORY