ਹੁਸ਼ਿਆਰਪੁਰ, (ਅਮਰਿੰਦਰ)- ਮਾਡਲ ਟਾਊਨ ਅਧੀਨ ਪੈਂਦੇ ਪਿੰਡ ਸਿੰਗਡ਼ੀਵਾਲਾ ’ਚ ਬੀਤੀ ਰਾਤ ਲੁਟੇਰੇ 2 ਘਰਾਂ ਨੂੰ ਅਾਪਣਾ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਸੂਚਨਾ ਮਿਲਦੇ ਹੀ ਤਡ਼ਕੇ 2 ਵਜੇ ਡੀ. ਐੱਸ. ਪੀ. ਸਿਟੀ ਅਨਿਲ ਕੋਹਲੀ, ਐੱਸ. ਐੱਚ. ਓ. ਗੌਰਵ ਧੀਰ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ’ਚ ਜੁਟ ਗਏ।
ਪੁਲਸ ਟੀਮ ਨੇ ਬਾਅਦ ’ਚ ਮੌਕੇ ’ਤੇ ਡਾਗ ਸੁਕਅੈਡ ਨੂੰ ਵੀ ਬੁਲਾ ਲਿਆ ਪਰ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਮਿਲਿਆ। ਥਾਣਾ ਮਾਡਲ ਟਾਊਨ ’ਚ ਤਾਇਨਾਤ ਏ. ਐੱਸ. ਆਈ. ਨਾਨਕ ਸਿੰਘ ਨੇ ਦੱਸਿਆ ਕਿ ਦੋਹਾਂ ਹੀ ਪਰਿਵਾਰਾਂ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਖਿਲਾਫ਼ ਧਾਰਾ 395 ਤੇ 458 ਅਧੀਨ ਕੇਸ ਦਰਜ ਕਰ ਲਿਆ ਹੈ।

ਕਰੀਬ 2 ਦਰਜਨ ਲੁਟੇਰਿਆਂ ਨੇ ਬੋਲਿਆ ਘਰ ’ਤੇ ਧਾਵਾ
ਹੁਸ਼ਿਆਰਪੁਰ-ਜਲੰਧਰ ਮੇਨ ਰੋਡ ’ਤੇ ਸਥਿਤ ਸਿੰਗਡ਼ੀਵਾਲਾ ਪਿੰਡ ’ਚ ਦਰਜਨਾਂ ਦੀ ਸੰਖਿਆ ’ਚ ਪਹੁੰਚੇ ਲੁਟੇਰਿਆਂ ਨੇ ਸਭ ਤੋਂ ਪਹਿਲਾਂ 1 ਵਜੇ ਦੇ ਕਰੀਬ ਸਤਪਾਲ ਸਿੰਘ ਪੁੱਤਰ ਕੇਵਲ ਸਿੰਘ ਦੇ ਘਰ ਧਾਵਾ ਬੋਲਿਆ। ਲੁਟੇਰਿਆਂ ਨੇ ਸਤਪਾਲ ਦੇ ਘਰ ਵਾਲਿਆਂ ਨੂੰ ਬੰਨ੍ਹ ਕੇ ਘਰ ਦੇ ਸਮਾਨ ਦੀ ਤਲਾਸ਼ੀ ਲੈ ਕੇ ਕਰੀਬ 5 ਲੱਖ ਰੁਪਏ ਅਤੇ ਅੌਰਤਾਂ ਦੀਅਾਂ ਕੰਨਾਂ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋ ਗਏ। ਪੀਡ਼ਤ ਸਤਪਾਲ ਨੇ ਪੁਲਸ ਨੂੰ ਦੱਸਿਆ ਕਿ ਨਕਾਬਪੋਸ਼ ਲੁਟੇਰਿਆਂ ਦੀ ਗਿਣਤੀ 2 ਦਰਜਨ ਤੋਂ ਜ਼ਿਆਦਾ ਸੀ।
ਚੇਤਨ ਦੇ ਘਰ 5 ਲੁਟੇਰਿਆਂ ਨੇ ਜੰਮ ਕੇ ਕੀਤੀ ਲੁੱਟ-ਖੋਹ
ਸਤਪਾਲ ਸਿੰਘ ਦੇ ਘਰ ਲੁੱਟ-ਖੋਹ ਕਰਨ ਦੇ ਬਾਅਦ 5 ਲੁਟੇਰਿਅਾਂ ਨੇ ਚੇਤਨ ਦੇ ਘਰ ਪਹੁੰਚ ਕੇ ਪਰਿਵਾਰ ਦੇ ਸਾਰੇ ਲੋਕਾਂ ਨੂੰ ਬੰਧਕ ਬਣਾ ਲਿਆ। ਲੁਟੇਰਿਆਂ ਨੇ ਚੇਤਨ ਦੇ ਇਲਾਵਾ ਜੋਤੀ ਅਤੇ ਘਰ ਦੇ ਸਾਰੇ ਮੈਂਬਰਾਂ ਤੇ ਅਨੀਤਾ ਦੇ ਇਲਾਵਾ ਕਿਰਾਏਦਾਰ ਆਰਤੀ ਤੇ ਪੂਜਾ ਨਾਲ ਕੁੱਟ-ਮਾਰ ਕੀਤੀ ਤੇ ਘਰ ’ਚੋਂ ਕਰੀਬ 20 ਹਜ਼ਾਰ ਦੀ ਨਕਦੀ ਤੇ ਕਰੀਬ 6 ਤੋਲੇ ਸੋਨੇ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ।
ਕੀ ਕਹਿੰਦੀ ਹੈ ਪੁਲਸ
ਸੰਪਰਕ ਕਰਨ ’ਤੇ ਥਾਣਾ ਮਾਡਲ ਟਾਊਨ ਪੁਲਸ ਦੇ ਐੱਸ. ਐੱਚ. ਓ. ਗੌਰਵ ਧੀਰ ਨੇ ਦੱÎਸਿਆ ਕਿ ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦ ਲੁਟੇਰਿਆਂ ਨੂੰ ਕਾਬੂ ਕਰ ਲਵੇਗੀ।
ਟਰੈਫਿਕ ਨਿਯਮਾਂ ਦੀ ਧੱਜੀਆਂ ਉਡਾਉਣ ਵਾਲਿਆਂ ਦੇ ਕੱਟੇ ਚਲਾਨ
NEXT STORY