ਫ਼ਤਹਿਗੜ੍ਹ ਸਾਹਿਬ (ਵਿਪਨ/ਜਗਦੇਵ): ਜ਼ਿਲ੍ਹਾ ਪੁਲਸ ਨੇ ਮੰਡੀ ਗੋਬਿੰਦਗੜ੍ਹ ਵਿਖੇ 11 ਲੱਖ 50 ਹਜਾਰ ਦੀ ਲੁੱਟ ਕਰਨ ਵਾਲੇ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਲ੍ਹਾ ਪੁਲਸ ਮੁਖੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਅਜੇ ਕੁਮਾਰ ਪੁੱਤਰ ਸੂਰਜ ਭਾਨ ਵਾਸੀ ਨਿਊ ਦਸਮੇਸ਼ ਕਲੋਨੀ ਮੰਡੀ ਗੋਬਿੰਦਗੜ੍ਹ ਜੋ ਕਿ ਸਕਰੈਪ ਟ੍ਰੇਡਿੰਗ ਦਾ ਕੰਮ ਕਰਦਾ ਕਰਦਾ ਹੈ। ਉਨ੍ਹਾਂ ਦੱਸਿਆ ਕਿ 7 ਮਾਰਚ ਨੂੰ ਕਰੀਬ 7 ਵਜੇ ਜਦੋਂ ਉਹ ਆਪਣੇ ਦੋ ਦੋਸਤਾਂ ਸਮੇਤ ਪ੍ਰੀਤ ਨਗਰ ਮੰਡੀ ਗੋਬਿੰਦਗੜ੍ਹ ਵਿਖੇ ਦਫ਼ਤਰ ਵਿਚ ਲੋਕ ਲਗਾ ਕੇ ਬੈਠੇ ਸਨ ਤਾਂ ਇਕ ਸਵਿਫਟ ਕਾਰ ਵਿਚ ਛੇ ਵਿਅਕਤੀ ਆਏ ਜਿੰਨ੍ਹਾਂ ਵੱਲੋਂ ਪਿਸਤੋਲ ਨਾਲ ਦਰਵਾਜ਼ੇ ਤੇ ਸ਼ੀਸ਼ੇ 'ਤੇ ਫ਼ਾਇਰਿੰਗ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਤੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ! ਤਾੜ-ਤਾੜ ਚੱਲੀਆਂ ਗੋਲ਼ੀਆਂ, ਵਾਲ-ਵਾਲ ਬਚੀ ਮਹਿਲਾ ਇੰਸਪੈਕਟਰ
ਉਨ੍ਹਾਂ ਦੱਸਿਆ ਕਿ 5 ਨੌਜਵਾਨ ਸ਼ੀਸ਼ਾ ਤੋੜ ਕੇ ਦਫਤਰ ਅੰਦਰ ਦਾਖਲ ਹੋ ਗਏ ਅਤੇ 11 ਲੱਖ 50 ਹਜ਼ਾਰ ਰੁਪਏ ਅਜੇ ਕੁਮਾਰ ਦੇ ਗੱਲੇ ਵਿਚੋਂ ਲੁੱਟ ਕੇ ਫਰਾਰ ਹੋ ਗਏ ਸਨ । ਉਨ੍ਹਾਂ ਦੱਸਿਆ ਕਿ ਥਾਣਾ ਮੰਡੀ ਗੋਬਿੰਦਗੜ੍ਹ ਦੇ ਮੁਖੀ ਅਰਸ਼ਦੀਪ ਸ਼ਰਮਾ ਤੇ ਪੁਲਸ ਪਾਰਟੀ ਦੀਆਂ ਵੱਖ-ਵੱਖ ਟੀਮਾਂ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੱਤ ਵਿਅਕਤੀਆਂ ਨੂੰ ਅਸਲਾ ਅਤੇ ਲੁੱਟ ਦੀ ਰਕਮ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ੁਭਮ ਅਗਰਵਾਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਬੰਤ ਸਿੰਘ ਉਰਫ ਰਿੰਕੂ ਵਾਸੀ ਰਾਮਵਾਲਾ ਮੋਗਾ , ਜੈਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਧਰਮਕੋਟ ਮੋਗਾ , ਮਨਪ੍ਰੀਤ ਸਿੰਘ ਉਰਫ ਮਣੀ ਪੁੱਤਰ ਬਿਕਰਮਜੀਤ ਸਿੰਘ ਵਾਸੀ ਬੱਘੀਪੁਰਾ ਮੋਗਾ, ਗੁਰਪ੍ਰੀਤ ਸਿੰਘ ਉਰਫ ਧੋਨੀ ਪੁੱਤਰ ਅੰਗਰੇਜ਼ ਸਿੰਘ ਵਾਸੀ ਰਾਮੂਵਾਲ ਕਲਾ ਮੋਗਾ, ਉਮਾ ਸ਼ੰਕਰ ਪੁੱਤਰ ਰਾਮ ਪ੍ਰਸਾਦ ਵਾਸੀ ਬਸਤੀ ਗੋਬਿੰਦਗੜ੍ਹ, ਅਜੇ ਵਾਸੀ ਬਸਤੀ ਨਿਜਾਮਦੀਨ ਫਿਰੋਜ਼ਪੁਰ, ਜਸਪਾਲ ਸਿੰਘ ਪੁੱਤਰ ਅਰਜਨ ਵਾਸੀ ਬਸਤੀ ਬਾਜ਼ੀਗਰ ਮੋਗਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉੱਥੇ ਹੀ ਰੈਨਾ ਪੁੱਤਰ ਅੰਗਰੇਜ਼ ਸਿੰਘ ਵਾਸੀ ਰਾਮ ਵਾਰ ਕਲਾ ਮੋਗਾ ਅਤੇ ਅਰਸ਼ਦੀਪ ਵਾਸੀ ਮੋਗਾ ਦੀ ਗ੍ਰਿਫ਼ਤਾਰੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਉਕਤ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਤੋਂ ਪੁਛਗਿਛ ਜਾਰੀ ਹੈ ਤੇ ਉਕਤ ਦੋ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਗ ਦਾ ਮੈਦਾਨ ਬਣਿਆ ਪੰਜਾਬ ਦਾ ਇਹ ਡਾਕਖਾਨਾ, ਥੱਪੜੋ-ਥੱਪੜੀ ਹੋਏ ਮੁਲਾਜ਼ਮ ਤੇ ਹੋਇਆ...
NEXT STORY