ਲੁਧਿਆਣਾ (ਅਨਿਲ/ਗੌਤਮ): ਲੁਧਿਆਣਾ ਦੇ ਧਾਂਧਰਾ ਰੋਡ 'ਤੇ ਕਾਰ ਸਵਾਰ ਤਿੰਨ ਬਦਮਾਸ਼ਾਂ ਦਾ ਪਿੱਛਾ ਕਰ ਰਹੀ ਪੁਲਸ ਪਾਰਟੀ 'ਤੇ ਬਦਮਾਸ਼ਾਂ ਨੇ ਫ਼ਾਇਰਿੰਗ ਕਰ ਦਿੱਤੀ। ਬਦਮਾਸ਼ਾਂ ਵੱਲੋਂ ਕੀਤੀ ਗਈ ਫ਼ਾਇਰਿੰਗ ਦੌਰਾਨ ਮਹਿਲਾ ਇੰਸਪੈਕਟਰ ਕੁਲਵੰਤ ਕੌਰ ਵਾਲ-ਵਾਲ ਬੱਚ ਗਈ। ਬਦਮਾਸ਼ਾਂ ਵੱਲੋਂ ਪੁਲਸ 'ਤੇ ਅੱਧਾ ਦਰਜਨ ਦੇ ਕਰੀਬ ਫ਼ਾਇਰ ਕੀਤੇ ਗਏ। ਆਪਣੇ ਬਚਾਅ ਵਿਚ ਪੁਲਸ ਟੀਮ ਵੱਲੋਂ 5 ਫ਼ਾਇਰ ਕੀਤੇ ਗਏ। ਇਸ ਦੌਰਾਨ ਜ਼ਖ਼ਮੀ ਹੋਏ ਬਦਮਾਸ਼ਾਂ ਦੀ ਪਛਾਣ ਮੁਦਿਤ ਯਾਦਵ, ਅਭਿਜੀਤ ਮੰਡ ਤੇ ਅੰਕੁਸ਼ ਵਜੋਂ ਹੋਈ ਹੈ। ਉਨ੍ਹਾਂ ਕੋਲੋਂ 2 ਨਾਜਾਇਜ਼ ਪਿਸਤੌਲਾਂ ਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ - MP ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਲਿਆਂਦਾ ਗਿਆ ਪੰਜਾਬ, 25 ਮਾਰਚ ਤਕ ਮਿਲਿਆ ਪੁਲਸ ਰਿਮਾਂਡ
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਕ੍ਰਾਈਮ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਥਾਣਾ ਡਵੀਜ਼ਨ ਨੰਬਰ 6 ਦੀ ਇੰਸਪੈਕਟਰ ਕੁਲਵੰਤ ਕੌਰ, ਸੀ.ਆਈ.ਏ. 1 ਦੇ ਇੰਸਪੈਕਟਰ ਰਾਜੇਸ਼ ਕੁਮਾਰ, ਸੀ.ਆਈ.ਏ. 2 ਦੇ ਇੰਸਪੈਕਟਰ ਵਿਕਰਮਜੀਤ ਸਿੰਘ ਤੇ ਸੀ.ਆਈ.ਏ. 3 ਦੇ ਇੰਚਾਰਜ ਨਵਦੀਪ ਸਿੰਘ ਦੀਆਂ ਟੀਮਾਂ ਦੇਰ ਰਾਤ ਚੈਕਿੰਗ ਕਰ ਰਹੀਆਂ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਬਦਮਾਸ਼ ਧਾਂਧਰਾ ਰੋਡ ਵੱਲ ਘੁੰਮ ਰਹੇ ਹਨ, ਇਸ 'ਤੇ ਪੁਲਸ ਪਾਰਟੀ ਨੇ ਉਨ੍ਹਾਂ ਦਾ ਪਿੱਛਾ ਕੀਤਾ ਤੇ ਉਨ੍ਹਾਂ ਨੂੰ ਕਾਰ ਰੋਕਣ ਦਾ ਇਸ਼ਾਰਾ ਕੀਤਾ, ਪਰ ਕਾਰ ਚਲਾ ਰਹੇ ਬਦਮਾਸ਼ ਨੇ ਕਾਰ ਭਜਾਉਣ ਦੀ ਕੋਸ਼ਿਸ਼ ਵਿਚ ਖੇਤਾਂ ਵੱਲ ਮੋੜ ਦਿੱਤੀ।
ਕਾਰ ਦੀ ਪਿਛਲੀ ਸੀਟ 'ਤੇ ਬੈਠੇ ਅੰਕੁਸ਼ ਨੇ ਨਿਕਲਦਿਆਂ ਹੀ ਪੁਲਸ 'ਤੇ ਫ਼ਾਇਰ ਕੀਤਾ, ਜਿਸ ਦੇ ਚੱਲਦਿਆਂ ਇਸੰਪੈਕਟਰ ਕੁਲਵੰਤ ਕੌਰ ਵਾਲ-ਵਾਲ ਬਚੀ ਅਤੇ ਪੁਲਸ ਨੇ ਜਵਾਬੀ ਫ਼ਾਇਰਿੰਗ ਕੀਤੀ। ਇਸ ਦੌਰਾਨ ਮੁਦਿਨ ਤੇ ਅਭਿਜੀਤ ਦੀ ਲੱਤ ਅਤੇ ਅੰਕੁਸ਼ ਦੀ ਬਾਂਹ 'ਤੇ ਗੋਲ਼ੀ ਲੱਗੀ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਦੇ ਖ਼ਿਲਾਫ਼ ਥਾਣਾ ਸਦਰ ਵਿਚ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਫ਼ਿਲਹਾਲ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਜ਼ੋਰਦਾਰ ਧਮਾਕਾ! ਕੰਬ ਗਿਆ ਪੂਰਾ ਇਲਾਕਾ
ਮੁਲਜ਼ਮਾਂ ਨੇ ਕੁਝ ਦਿਨ ਪਹਿਲਾਂ ਹੀ ਇਕ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਤੋਂ ਰੰਗਦਾਰੀ ਦੀ ਮੰਗ ਕੀਤੀ ਸੀ ਤੇ ਉਸ ਨੂੰ ਵਾਰ-ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਇਸ ਕਾਰਨ ਪੁਲਸ ਨੇ ਮਾਮਲਾ ਦਰਜ ਕੀਤਾ ਸੀ ਤੇ ਮੁਲਜ਼ਮਾਂ ਦੀ ਬਾਲ ਕੀਤੀ ਜਾ ਰਹੀ ਸਸੀ। ਦੇਰ ਰਾਤ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਹ ਮੁਲਜ਼ਮ ਧਾਂਧਰਾ ਰੋਡ 'ਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿਚ ਘੁੰਮ ਰਹੇ ਹਨ। ਮੁਲਜ਼ਮਾਂ ਦੇ ਖ਼ਿਲਾਫ਼ ਪਹਿਲਾਂ ਵੀ ਹਾਈ ਕ੍ਰਾਈਮ ਦੇ ਕਈ ਮਾਮਲੇ ਦਰਜ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀਓ ਲੱਗ ਗਈਆਂ ਮੌਜਾਂ, ਇਕੱਠੀਆਂ ਤਿੰਨ ਛੁੱਟੀਆਂ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
NEXT STORY