ਸ੍ਰੀ ਮੁਕਤਸਰ ਸਾਹਿਬ (ਕੁਲਦੀਪ) : ਸ੍ਰੀ ਮੁਕਤਸਰ ਸਾਹਿਬ ਦੇ ਮੇਨ ਬਜ਼ਾਰ 'ਚ ਅੱਜ ਬਾਅਦ ਦੁਪਹਿਰ ਸ਼ਰੇਆਮ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਮੂੰਹ ਬੰਨ੍ਹ ਕੇ ਆਏ ਦੋ ਵਿਅਕਤੀ ਕਰੀਬ ਡੇਢ ਲੱਖ ਰੁਪਏ ਦੀ ਲੁੱਟ ਕਰਕੇ ਲੈ ਗਏ। ਇਸ ਦੌਰਾਨ ਉਨ੍ਹਾਂ ਦੁਕਾਨ ਮਾਲਕ ਨੂੰ ਵੀ ਜ਼ਖ਼ਮੀ ਕਰ ਦਿੱਤਾ। ਦੁਕਾਨ ਦੇ ਕਰਮਚਾਰੀ ਦੀ ਮੰਨੀਏ ਤਾਂ ਲੁੱਟ ਕਰਨ ਆਏ ਵਿਅਕਤੀਆਂ ਕੋਲ ਪਿਸਤੌਲ ਵੀ ਸੀ ਜੋ ਸੀਸੀਟੀਵੀ 'ਚ ਨਜ਼ਰ ਆ ਰਿਹਾ।
ਇਸ ਘਟਨਾ ਦੌਰਾਨ ਮੈਡੀਕਲ ਹਾਲ ਦਾ ਮਾਲਕ ਜ਼ਖ਼ਮੀ ਹੋ ਗਿਆ ਜਿਸਨੂੰ ਇਲਾਜ ਲਈ ਬਠਿੰਡਾ ਰੈਫਰ ਕੀਤਾ ਗਿਆ ਹੈ। ਦੁਕਾਨ ਦੇ ਕਰਮਚਾਰੀ ਅਨੁਸਾਰ ਬਾਅਦ ਦੁਪਹਿਰ ਦੋ ਵਿਅਕਤੀ ਦੁਕਾਨ ਅੰਦਰ ਆਏ ਜਿਨ੍ਹਾ ਦੇ ਚਿੱਟੇ ਕੱਪੜੇ ਨਾਲ ਮੂੰਹ ਬੰਨ੍ਹੇ ਹੋਏ ਸਨ ਅਤੇ ਉਨ੍ਹਾਂ ਦਵਾਈ ਦੀ ਮੰਗ ਕੀਤੀ। ਇਸ ਦੌਰਾਨ ਹੀ ਉਨ੍ਹਾਂ ਦੁਕਾਨ ਦੇ ਮਾਲਕ 'ਤੇ ਪਿਸਤੌਲ ਤਾਣ ਲਿਆ ਤੇ ਕਾਪੇ ਨਾਲ ਉਸਦੇ ਇੱਕ ਹੱਥ 'ਤੇ ਵਾਰ ਕੀਤਾ। ਉਹ ਇਸ ਦੌਰਾਨ ਦੁਕਾਨ ਦੀ ਗੋਲਕ 'ਚੋ ਪਏ ਕਰੀਬ ਡੇਢ ਲੱਖ ਰੁਪਏ ਦੀ ਰਾਸ਼ੀ ਲੈ ਕੇ ਫਰਾਰ ਹੋ ਗਏ। ਦੁਕਾਨ ਮਾਲਕ ਨੂੰ ਇਲਾਜ ਲਈ ਬਠਿੰਡਾ ਰੈਫਰ ਕੀਤਾ ਗਿਆ ਹੈ। ਉੱਧਰ ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਪੁਲਿਸ ਮੌਕੇ 'ਤੇ ਪਹੁੰਚ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇਸ ਸੂਬੇ 'ਚ ਭਲਕੇ ਹੋਵੇਗਾ ਬਲੈਕਆਊਟ, DC ਨੇ ਕੀਤੇ ਹੁਕਮ ਜਾਰੀ
NEXT STORY