ਮੋਗਾ (ਵਿਪਨ) : ਮੋਗਾ 'ਚ ਅਪਰਾਧਿਕ ਵਾਰਦਾਤਾਂ ਦਾ ਗ੍ਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ। ਪਿਛਲੇ 5-6 ਦਿਨਾਂ ਦੀ ਗੱਲ ਕਰੀਏ ਤਾਂ ਮੋਗਾ 'ਚ ਲਗਾਤਾਰ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਰ ਪੁਲਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਬੈਠਾ ਹੈ। ਪਿਛਲੇ ਦਿਨੀਂ ਹੀ ਬੈਂਕ ਡਕੈਤੀ ਤੋਂ ਇਲਾਵਾ ਪੈਟਰੋਲ ਪੰਪ ਤੋਂ 3 ਲੱਖ ਰੁਪਏ ਲੁੱਟ ਲਏ ਗਏ। ਹਾਲਾਂਕਿ ਪੈਟਰੋਲ ਪੰਪ ਤੋਂ ਲੁੱਟ ਦੀ ਵਾਰਦਾਤ ਨੂੰ ਸੁਲਝਾ ਲਿਆ ਗਿਆ ਹੈ ਪਰ ਮੋਗਾ 'ਚ ਹਰ ਰੋਜ਼ ਕੋਈ ਨਾ ਕੋਈ ਘਟਨਾ ਸਾਹਮਣੇ ਆ ਰਹੀ ਹੈ। ਜੇਕਰ ਗੱਲ ਮੋਗਾ ਦੇ ਪਾਸ਼ ਇਲਾਕੇ ਦੀ ਕਰੀਏ ਤਾਂ ਗਿੱਲ ਰੋਡ 'ਤੇ ਅੱਜ ਇਕ ਸੁਨਿਆਰੇ ਦੇ ਘਰੋਂ 70 ਤੋਲੇ ਸੋਨੇ ਦੇ ਗਹਿਣੇ ਜਿਨ੍ਹਾਂ ਦੀ ਕੀਮਤ ਕਰੀਬ 35 ਲੱਖ ਰੁਪਏ ਬਣਦੀ ਹੈ, ਲੁਟੇਰੇ ਲੁੱਟ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ : ਮੋਗਾ ਪੁਲਸ ਵੱਲੋਂ ਲੁੱਟ ਦੀ ਘਟਨਾ ਦਾ ਪਰਦਾਫਾਸ਼, ਪੈਟਰੋਲ ਪੰਪ ਦਾ ਮੈਨੇਜਰ ਹੀ ਨਿਕਲਿਆ ਮਾਸਟਰ ਮਾਈਂਡ
ਪਤਾ ਲੱਗਾ ਹੈ ਕਿ ਘਟਨਾ ਮੌਕੇ ਬਜ਼ੁਰਗ ਔਰਤ ਘਰ 'ਚ ਇਕੱਲੀ ਸੀ ਅਤੇ ਪਰਿਵਾਰ ਦੇ ਬਾਕੀ ਮੈਂਬਰ ਦਵਾਈ ਲੈਣ ਲੁਧਿਆਣਾ ਗਏ ਹੋਏ ਸਨ। ਸ਼ਾਮ 6 ਵਜੇ ਦੇ ਕਰੀਬ 2 ਨੌਜਵਾਨ ਰਾਜੂ ਸੁਨਿਆਰੇ ਦੇ ਘਰ ਆਏ ਤੇ ਉਸ ਬਾਰੇ ਪੁੱਛਣ ਲੱਗੇ। ਬਜ਼ੁਰਗ ਔਰਤ ਨੇ ਕਿਹਾ ਕਿ ਉਹ ਘਰ ਨਹੀਂ ਹੈ, ਜਿਸ ਕਰਕੇ ਇਕ ਵਾਰ ਤਾਂ ਉਹ ਚਲੇ ਗਏ ਪਰ ਦੁਬਾਰਾ ਫਿਰ ਆਏ ਤੇ ਬਜ਼ੁਰਗ ਤੋਂ ਪਾਣੀ ਮੰਗਿਆ, ਜਦੋਂ ਔਰਤ ਪਾਣੀ ਲੈਣ ਅੰਦਰ ਗਈ ਤਾਂ ਉਹ ਵੀ ਉਸ ਦੇ ਪਿੱਛੇ ਚਲੇ ਗਏ ਤੇ ਬਜ਼ੁਰਗ ਔਰਤ ਨੂੰ ਬੰਨ੍ਹ ਕੇ ਘਟਨਾ ਨੂੰ ਅੰਜਾਮ ਦਿੱਤਾ। ਵਾਰਦਾਤ ਦੌਰਾਨ ਲੁਟੇਰੇ ਸੀ.ਸੀ.ਟੀ.ਵੀ. ਦਾ ਡੀ.ਵੀ.ਆਰ. ਵੀ ਨਾਲ ਲੈ ਗਏ। ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਵਾਪਸ ਵਤਨ ਪਰਤੇ ਜਸ਼ਨਪ੍ਰੀਤ ਨੇ ਜਗ ਬਾਣੀ ਨਾਲ ਕੀਤੀ ਖ਼ਾਸ ਗੱਲਬਾਤ, ਦੇਖੋ ਵੀਡੀਓ
ਸਿਆਸੀ ਗੱਠਜੋੜ ਰਵਾਇਤੀ ਪਾਰਟੀਆਂ ਦਾ ਏਜੰਡਾ, ‘ਆਪ’ ਦਾ ਏਜੰਡਾ ਪੰਜਾਬ ਦਾ ਵਿਕਾਸ : ਚੀਮਾ
NEXT STORY