ਮੋਹਾਲੀ (ਪਰਦੀਪ)- ਮੋਹਾਲੀ ਪੁਲਸ ਨੇ ਡੇਟਿੰਗ ਐਪ ਰਾਹੀਂ ਬੁਲਾ ਕੇ ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਇਕ ਮੈਂਬਰ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਸੀਨੀਅਰ ਕਪਤਾਨ ਪੁਲਸ ਜ਼ਿਲ੍ਹਾ ਮੋਹਾਲੀ ਡਾ: ਸੰਦੀਪ ਕੁਮਾਰ ਗਰਗ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਮੋਹਾਲੀ ਵਿਖੇ ਜਸ਼ਨਪ੍ਰੀਤ ਸਿੰਘ ਨਾਮ ਦੇ ਵਿਅਕਤੀ ਪਾਸੋਂ ਲਿਫਟ ਲੈ ਕੇ ਉਸ ਪਾਸੋਂ ਇਕ ਕਾਰ ਅਤੇ 700 ਰੁਪਏ ਦੀ ਖੋਹ ਹੋਈ ਸੀ, ਜਿਸ ’ਤੇ 29 ਦਸੰਬਰ ਨੂੰ ਧਾਰਾ-379-ਬੀ, 323, 34 ਭ: ਦ ਥਾਣਾ ਸਦਰ ਖਰੜ ਵਿਖੇ ਨਾਮਲੂਮ ਵਿਅਕਤੀਆਂ ਦੇ ਵਿਰੁੱਧ ਮਾਮਲ ਦਰਜ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਗੁਰਦਾਸਪੁਰ ਦੇ DC ਦਾ ਨਿਵੇਕਲਾ ਉਪਰਾਲਾ, ਕਿਸੇ ਕੋਲ ਚਾਈਨਾ ਡੋਰ ਹੈ ਤਾਂ ਜਮ੍ਹਾ ਕਰਵਾ ਕੇ ਲੈ ਜਾਓ...
ਇਸ ਤੋਂ ਬਾਅਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟਰੇਸ ਕਰਨ ਵਾਸਤੇ ਨਵਰੀਤ ਸਿੰਘ ਵਿਰਕ ਕਪਤਾਨ ਪੁਲਸ (ਦਿਹਾਤੀ), ਰੁਪਿੰਦਰਦੀਪ ਕੌਰ ਸੋਹੀ ਉੱਪ ਕਪਤਾਨ ਪੁਲਸ (ਖਰੜ-1) ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਘੜੂੰਆਂ ਦੀ ਟੀਮ ਅਤੇ ਅਮਨਦੀਪ ਸਿੰਘ ਬਰਾੜ ਕਪਤਾਨ ਪੁਲਸ (ਇੰਨਵੈਸਟੀਗੇਸ਼ਨ) ਮੋਹਾਲੀ, ਗੁਰਸ਼ੇਰ ਸਿੰਘ ਉੱਪ ਕਪਤਾਨ ਪੁਲਸ (ਇੰਨਵੈਸਟੀਗੇਸ਼ਨ) ਮੋਹਾਲੀ ਦੀ ਅਗਵਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ਼ ਸੀ. ਆਈ. ਏ. ਸਟਾਫ ਮੋਹਾਲੀ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜਿਨ੍ਹਾਂ ਨੇ ਡੇਟਿੰਗ ਐਪ ਦੇ ਜਰੀਏ ਭੋਲੇ ਭਾਲੇ ਲੋਕਾਂ ਨੂੰ ਬੁਲਾ ਕੇ ਖੋਹ ਕਰਨ ਵਾਲੇ ਤਿੰਨ ਮੈਂਬਰੀ ਗਿਰੋਹ ਦੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਦੋ ਕਾਰਾਂ ਬਰਾਮਦ ਕਰਨ ਵਿਚ ਅਹਿਮ ਸਫਲਤਾ ਹਾਸਲ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਬੰਗਾ ਕਤਲਕਾਂਡ: ਪਰਿਵਾਰ ਨੇ ਲਾਸ਼ ਸੜਕ 'ਤੇ ਰੱਖ ਕੀਤਾ ਪ੍ਰਦਰਸ਼ਨ, ਪੁਲਸ ਨੂੰ ਦਿੱਤਾ 2 ਦਿਨ ਦਾ ਅਲਟੀਮੇਟਮ
ਡਾ: ਗਰਗ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੁਕੱਦਮੇ ਦੀ ਤਫਤੀਸ਼ ਦੌਰਾਨ ਖੁਸ਼ਹਾਲ ਸਿੰਘ ਉਰਫ ਖੁਸ਼ਹਾਲ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਖੰਟ ਥਾਣਾ ਖਮਾਣੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਜਿਸ ਪਾਸੋਂ ਦੋ ਕਾਰਾਂ ਬਰਾਮਦ ਹੋਈਆਂ ਹਨ। ਮੁੱਢਲੀ ਪੁੱਛਗਿੱਛ ਵਿਚ ਇਸ ਗਿਰੋਹ ਦੇ ਦੋ ਹੋਰ ਮੈਂਬਰਾਂ ਰਣਵੀਰ ਸਿੰਘ ਉਰਫ ਮਿੱਠੂ ਅਤੇ ਜੋਤੀ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਵਿਅਕਤੀਆਂ ਨੇ ਰਲ ਕੇ ਪਿਛਲੇ ਕਰੀਬ 2 ਮਹੀਨਿਆਂ ਤੋਂ ਪੰਜ ਵਿਅਕਤੀਆਂ ਨੂੰ ਸ਼ਿਕਾਰ ਬਣਾਇਆ ਹੈ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ। ਮੁਲਜ਼ਮ ਕੋਲੋਂ ਇਕ ਕਾਰ ਏਸੇਂਟ ਰੰਗ ਕਾਲਾ ਨੰਬਰ ਪੀ. ਬੀ. 11 ਡਬਲਿਊ. 0550 ਅਤੇ ਦੂਜੀ ਕਾਰ ਮਾਰਕਾ ਸਵਿੱਫਟ ਡਿਜਾਇਰ ਰੰਗ ਚਿੱਟਾ ਨੰਬਰ ਪੀ. ਬੀ. 10 ਈ. ਐੱਫ. 9870 ਬਰਾਮਦ ਕੀਤੀਆਂ ਗਈਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਸੇਵਾ ਕੇਂਦਰ ਦਾ ਸੀਨੀਅਰ ਮੁਲਾਜ਼ਮ ਰੰਗੇ ਹੱਥੀਂ ਕਾਬੂ
NEXT STORY