ਕੋਟਕਪੂਰਾ (ਜਗਤਾਰ)- ਸ਼ਹਿਰ ਦੇ ਬਾਜ਼ਾਰ 'ਚ ਚੋਰਾਂ ਅਤੇ ਲੁਟੇਰਿਆਂ ਵੱਲੋਂ ਲੁੱਟ-ਮਾਰ ਕਰਨ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਲੁਟੇਰਿਆਂ ਨੂੰ ਪੁਲਸ ਦਾ ਕੋਈ ਡਰ ਨਾ ਹੋਣ ਕਾਰਨ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਅਜਿਹੀ ਇਕ ਘਟਨਾ ਫਰੀਦਕੋਟ ਜ਼ਿਲ੍ਹੇ ਦੇ ਹਲਕਾ ਕੋਟਕਪੂਰਾ ਦੀ ਹੈ ਜਿਥੇ ਇਕ ਮੋਟਰਸਾਈਕਲ ਸਵਾਰ ਇਕ ਲੁਟੇਰੇ ਨੇ ਫੌਜੀ ਰੋਡ ਕੋਟਕਪੂਰਾ ਤੋਂ ਇਕ ਔਰਤ ਤੋਂ ਉਸ ਦਾ ਪਾਰਸ ਖੋਹ ਕੇ ਲੈ ਜਾਣ ਦੀ ਸੂਚਨਾ ਮਿਲੀ ਹੈ, ਜਿਸ ਨਾਲ ਔਰਤ ਜ਼ਮੀਨ 'ਤੇ ਡਿਗ ਗਈ। ਇਸ ਘਟਨਾ ਨੂੰ ਅੰਜਾਮ ਦੇਣ 'ਤੋਂ ਬਾਅਦ ਲੁਟੇਰੇ ਮੌਕੇ 'ਤੇ ਫਰਾਰ ਹੋ ਗਏ ਅਤੇ ਇਹ ਸਾਰੀ ਘਟਨਾ ਨੇੜੇ ਲਗੇ ਸੀ. ਸੀ. ਟੀ. ਵੀ. ਦੇ ਕੈਮਰੇ 'ਚ ਕੈਦ ਹੋ ਗਈ। ਇਸ ਘਟਨਾ ਦੀ ਪੁਲਸ ਨੂੰ ਜਾਣਕਾਰੀ ਮਿਲੀ ਪਰ ਉਕਤ ਔਰਤ ਨੇ ਪੁਲਸ ਨੂੰ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਪਰ ਪੁਲਸ ਲੁਟੇਰੇ ਨੂੰ ਫੜਨ ਲਈ ਸੀ. ਸੀ. ਟੀ. ਵੀ. ਕੈਮਰੇ ਦੇ ਅਧਾਰ 'ਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਕੋਟਕਪੂਰਾ ਦੇ ਫੌਜੀ ਰੋਡ 'ਤੇ 2 ਔਰਤਾਂ ਆ ਰਹਿਆ ਸਨ ਅਤੇ ਇਕ ਔਰਤ ਦੇ ਹੱਥ 'ਚ ਪਰਸ ਸੀ, ਇਨ੍ਹੇ ਨੂੰ ਉਥੇ ਇਕ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਾ ਆਉਦਾ ਹੈ ਅਤੇ ਇਕ ਔਰਤ ਦਾ ਪਾਰਸ ਖੋਹ ਲੈਂਦਾ ਹੈ। ਜ਼ਮੀਨ 'ਤੇ ਡਿਗ ਜਾਣ ਤੋਂ ਬਾਅਦ ਉਹ ਉਠ ਕੇ ਉਸ ਮੋਟਰਸਾਈਕਲ ਦਾ ਪਿੱਛਾ ਕਰਦੀ ਹੈ।
ਘਟਨਾ ਵਾਲੀ ਜਗ੍ਹਾਂ 'ਤੇ ਮੌਕੇ 'ਤੇ ਪੁਹੰਚੇ ਸਿਟੀ ਕੋਟਕਪੂਰਾ ਦੇ ਐਸ. ਐਚ. ਓ. ਮੁਖਤਿਆਰ ਸਿੰਘ ਨੇ ਦੱਸਿਆ ਕਿ ਇਹ ਵਾਰਦਾਤ ਫੌਜੀ ਰੋਡ 'ਤੇ ਹੋਈ ਹੈ। ਪੀੜਤ ਔਰਤ ਵੱਲੋਂ ਕੋਈ ਸ਼ਿਕਾਇਤ ਦਰਜ ਨਾ ਕਰਵਾਉਣ 'ਤੇ ਸੀ. ਸੀ. ਟੀ. ਵੀ. ਦੇ ਅਧਾਰ 'ਤੇ ਕਾਰਵਾਈ ਸ਼ੁਰੂ ਕਰ ਦਿਤੀ ਹੈ ਅਤੇ ਜਲਦ ਹੀ ਉਸ ਲੁੱਟ-ਮਾਰ ਕਰਨ ਵਾਲੇ ਅਣਜਾਣ ਵਿਅਕਤੀ ਨੂੰ ਕਾਬੂ ਕੀਤਾ ਜਾਵੇਗਾ।
ਲੁਧਿਆਣਾ 'ਚ ਡੇਂਗੂ ਦਾ ਕਹਿਰ, ਹਸਪਤਾਲ 'ਚ ਭਰਤੀ ਹੋਏ 40 ਨਵੇਂ ਮਰੀਜ਼
NEXT STORY