ਫਗਵਾਡ਼ਾ (ਹਰਜੋਤ, ਜਲੋਟਾ)- ਇਕ ਅੌਰਤ ਨੂੰ ਦਾਤਰ ਦਿਖਾ ਕੇ ਉਸ ਦੀਆਂ ਵਾਲੀਆਂ ਖੋਹਣ ਵਾਲੇ ਇਕ ਨੌਜਵਾਨ ਨੂੰ ਰਾਵਲਪਿੰਡੀ ਪੁਲਸ ਨੇ ਕਾਬੂ ਕਰ ਕੇ ਉਸ ਪਾਸੋਂ 2 ਸੋਨੇ ਦੀਆਂ ਵਾਲੀਆਂ, ਇਕ ਦਾਤਰ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ।
ਜਾਣਕਾਰੀ ਦਿੰਦਿਅਾਂ ਐੱਸ. ਪੀ. ਪਰਮਿੰਦਰ ਸਿੰਘ ਭੰਡਾਲ ਤੇ ਏ. ਐੱਸ. ਪੀ. ਸੰਦੀਪ ਮਲਿਕ, ਐੱਸ. ਆਈ. ਸਿਕੰਦਰ ਸਿੰਘ ਨੇ ਦੱਸਿਆ ਕਿ ਇਕ ਅੌਰਤ ਪਿਆਰੀ ਭੰਟੋਆ ਪਤਨੀ ਜਗਦੀਸ਼ ਰਾਮ ਵਾਸੀ ਪਿੰਡ ਸੁੰਨਡ਼ਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ 26 ਜੁਲਾਈ ਨੂੰ ਆਪਣੀ ਲਡ਼ਕੀ ਹਰਵਿੰਦਰ ਕੌਰ ਨਾਲ ਸਕੂਟਰੀ ਤੇ ਸਾਮਾਨ ਲੈ ਕੇ ਫਗਵਾਡ਼ਾ ਤੋਂ ਵਾਪਸ ਪਿੰਡ ਰਾਮਪੁਰ ਸੁੰਨਡ਼ਾ ਜਾ ਰਹੀ ਸੀ ਤਾਂ ਲਾਗੇ ਪੁੱਜੇ ਤਾਂ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੇ ਦਾਤਰ ਦਿਖਾ ਕੇ ਉਸ ਦੀਆਂ ਵਾਲੀਅਾਂ ਖੋਹ ਲਈਆਂ ਸਨ। ਜਿਸ ਸਬੰਧੀ ’ਚ ਪੁਲਸ ਨੇ ਧਾਰਾ 379 ਬੀ ਤਹਿਤ ਕੇਸ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਮਿਲੀ ਸੂਚਨਾ ਦੇ ਆਧਾਰ ’ਤੇ ਏ. ਐੱਸ. ਆਈ. ਭਾਰਤ ਭੂਸ਼ਣ ਦੀ ਅਗਵਾਈ ’ਚ ਪੁਲਸ ਨੇ ਦੋਸ਼ੀ ਆਤਮਾ ਰਾਮ ਪੁੱਤਰ ਮਦਨ ਲਾਲ ਵਾਸੀ ਮੇਹਲੀ ਥਾਣਾ ਬਹਿਰਾਮ ਜ਼ਿਲਾ ਨਵਾਂਸ਼ਹਿਰ ਨੂੰ ਕਾਬੂ ਕਰ ਕੇ ਉਸ ਪਾਸੋਂ 2 ਸੋਨੇ ਦੀਆਂ ਵਾਲੀਆਂ, ਇਕ ਦਾਤਰ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਦੋਸ਼ੀਆਂ ਦੇ ਖਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ’ਚ ਚਾਰ ਮੁਕੱਦਮੇ ਦਰਜ ਹਨ। ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
ਕਿਹਡ਼ੀਆਂ-ਕਿਹਡ਼ੀਆਂ ਵਾਰਦਾਤਾਂ ਨੂੰ ਦਿੱਤਾ ਅੰਜਾਮ
1. 20 ਦਿਨ ਪਹਿਲਾਂ ਇਕ ਮੋਟਰਸਾਈਕਲ ਸਵਾਰ ਵਿਅਕਤੀ ਤੇ ਅੌਰਤ ਦੀਆਂ ਵਾਲੀਅਾਂ ਖੋਹੀਅਾਂ।
2. ਸਰਵਿਸ ਸਟੇਸ਼ਨ ਜੀ. ਐੱਨ. ਏ. ਤੋਂ ਇਕ ਸਕੂਟਰੀ ’ਤੇ ਸਵਾਰ ਅੌਰਤ ਦੀਆਂ ਵਾਲੀਆਂ ਲਾਹੀਅਾਂ।
3. ਪਿੰਡ ਖਾਟੀ ਹੁਸ਼ਿਆਰਪੁਰ ਰੋਡ ਤੋਂ ਇਕ ਸਕੂਟਰੀ ਸਵਾਰ ਅੌਰਤ ਦੀਆਂ ਵਾਲੀਅਾਂ ਉਤਾਰੀਅਾਂ।
4. ਦੋ ਮਹੀਨੇ ਪਹਿਲਾਂ ਪਿੰਡ ਰੋਡ਼ੀ ਬਠੀਅਾਂ ਸਾਹਮਣੇ ਪੀਰ ਦੀ ਜਗ੍ਹਾ ਲਾਗੇ ਲੜਕੀ ਦੀਆਂ ਵਾਲੀਅਾਂ ਖੋਹੀਆਂ।
5. ਲੰਡਨ ਡਰੀਮ ਰਿਸੋਰਟ ਲਾਗਿਓਂ ਇਕ ਮਹੀਨੇ ਪਹਿਲਾਂ ਅੌਰਤ ਦੀਅਾਂ ਵਾਲੀਆਂ ਉਤਾਰੀਆਂ।
6. ਮੇਹਟੀਆਣਾ ਨੇਡ਼ਿਓਂ ਇਕ ਹਫ਼ਤਾ ਪਹਿਲਾਂ ਵਾਲੀਆਂ ਉਤਾਰੀਆਂ।
7. 26 ਜੁਲਾਈ 2017 ਨੂੰ ਪਿੰਡ ਰਾਮਪੁਰ ਸੁੰਨਡ਼ਾ ਨੇਡ਼ਿਓਂ ਇਕ ਐਕਟਿਵਾ ’ਤੇ ਸਵਾਰ ਅੌਰਤ ਤੇ ਲੜਕੀ ਦੀਆਂ ਵਾਲੀਆਂ ਖੋਹੀਆਂ।
ਕਿਸਾਨਾਂ ਅਤੇ ਮਜ਼ਦੂਰਾਂ ਨੇ ਫੈਕਟਰੀ ਅੱਗੇ ਦਿੱਤਾ ਧਰਨਾ
NEXT STORY