ਭਵਾਨੀਗੜ੍ਹ (ਵਿਕਾਸ ਮਿੱਤਲ)-ਸ਼ਹਿਰ ’ਚੋਂ ਵੀਰਵਾਰ ਰਾਤ ਅਣਪਛਾਤੇ ਚਾਰ ਨਕਾਬਪੋਸ਼ ਵਿਅਕਤੀ ਭਵਾਨੀਗੜ੍ਹ ਗੈਸ ਏਜੰਸੀ ਦੇ ਮੈਨੇਜਰ ਕੋਲੋਂ ਤਕਰੀਬਨ 7.95 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਲੁੱਟ ਦੀ ਵਾਰਦਾਤ ਦੀ ਸੂਚਨਾ ਮਿਲਣ ਉਪਰੰਤ ਐੱਸ. ਪੀ. ਸੰਗਰੂਰ ਮਨਪ੍ਰੀਤ ਸਿੰਘ ਸਮੇਤ ਡੀ. ਐੱਸ. ਪੀ. (ਹੈੱਡਕੁਆਰਟਰ) ਰੁਪਿੰਦਰ ਕੌਰ ਅਤੇ ਥਾਣਾ ਮੁਖੀ ਭਵਾਨੀਗੜ੍ਹ ਪ੍ਰਤੀਕ ਜਿੰਦਲ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਜਲੰਧਰ ’ਚ ਗੰਨ ਪੁਆਇੰਟ ’ਤੇ ਲੁੱਟ, ਆਟੋ ਚਾਲਕ ਤੇ ਖੋਖੇ ਵਾਲੇ ਨੂੰ ਬਣਾਇਆ ਨਿਸ਼ਾਨਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਵਾਨੀਗੜ੍ਹ ਗੈਸ ਏਜੰਸੀ ਦੇ ਮਾਲਕ ਚਰਨਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦਾ ਮੈਨੇਜਰ ਤਲਵਿੰਦਰ ਸਿੰਘ ਅੱਜ ਦੇਰ ਸ਼ਾਮ ਤਕਰੀਬਨ 8 ਵਜੇ ਜਦੋਂ ਗੈਸ ਏਜੰਸੀ ’ਚ ਬੈਠਾ ਸੀ ਤਾਂ ਮੋਟਰਸਾਇਕਲ ’ਤੇ ਆਏ 4 ਨਕਾਬਪੋਸ਼ ਵਿਅਕਤੀਆਂ ’ਚੋਂ 3 ਵਿਅਕਤੀ ਗੈਸ ਏਜੰਸੀ ’ਚ ਦਾਖ਼ਲ ਹੋ ਗਏ, ਜਿਨ੍ਹਾਂ ਕੋਲ ਹਥਿਆਰ ਵੀ ਸਨ, ਨੇ ਮੈਨੇਜਰ ਨੂੰ ਧਮਕਾਉਂਦਿਆਂ ਆਖਿਆ ਕਿ ਤੂੰ ਆਪਣਾ ਨੁਕਸਾਨ ਨਾ ਕਰਵਾ ਲਈਂ, ਜੋ ਤੇਰੇ ਕੋਲ ਜਿੰਨੇ ਪੈਸੇ ਹਨ, ਕੱਢ ਦੇ ਤਾਂ ਮੈਨੇਜਰ ਡਰ ਗਿਆ। ਇਸ ਦੌਰਾਨ ਲੁਟੇਰੇ ਫਰੋਲਾ-ਫਰਾਲੀ ਕਰਦਿਆਂ ਗੱਲੇ ’ਚੋਂ ਸਾਰਾ ਕੈਸ਼ ਲੈ ਕੇ ਫਰਾਰ ਹੋ ਗਏ। ਮੈਨੇਜਰ ਤਲਵਿੰਦਰ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਕੋਲ ਤੇਜ਼ਧਾਰ ਹਥਿਆਰ ਸਨ ਤੇ ਲੁਟੇਰੇ ਗੈਸ ਏਜੰਸੀ ’ਚੋਂ ਤਕਰੀਬਨ 7.95 ਲੱਖ ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਸ਼ਹਿਰ ’ਚ ਵਾਪਰੀ ਇਸ ਲੁੱਟ ਦੀ ਘਟਨਾ ਤੋਂ ਬਾਅਦ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਜੰਗ ਵਿਚਾਲੇ ਰੂਸੀ ਰਾਸ਼ਟਰਪਤੀ ਪੁਤਿਨ ਨੇ ਯੂਕਰੇਨ ਨਾਲ 36 ਘੰਟੇ ਦੀ ਜੰਗਬੰਦੀ ਦਾ ਕੀਤਾ ਐਲਾਨ
ਜਲੰਧਰ ’ਚ ਗੰਨ ਪੁਆਇੰਟ ’ਤੇ ਲੁੱਟ, ਆਟੋ ਚਾਲਕ ਤੇ ਖੋਖੇ ਵਾਲੇ ਨੂੰ ਬਣਾਇਆ ਨਿਸ਼ਾਨਾ
NEXT STORY