ਸਾਦਿਕ (ਪਰਮਜੀਤ) - ਸਾਦਿਕ ਵਿਖੇ ਹੋ ਰਹੀਆਂ ਲਗਾਤਾਰ ਚੋਰੀਆਂ ਦਾ ਸੁਰਾਗ ਨਾ ਮਿਲਣ 'ਤੇ ਗੁੱਸੇ ਵਿਚ ਆਏ ਦਕਾਨਦਾਰਾਂ ਨੇ ਮੁੱਖ ਚੌਂਕ ਵਿਚ ਭਰਵੀਂ ਮੀਟਿੰਗ ਕੀਤੀ। ਬੀਤੀ ਰਾਤ ਫਿਰ ਹੋਈ ਚੋਰੀ ਕਾਰਨ ਸਹਿਮੇ ਦੁਕਾਨਦਾਰਾਂ ਨੇ ਪੁਲਸ ਖਿਲਾਫ ਸਖਤ ਐਕਸ਼ਨ ਲੈਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ । ਮੀਟਿੰਗ 'ਚ ਸੁਰਿੰਦਰ ਕੁਮਾਰ ਸੇਠੀ ਪ੍ਰਧਾਨ ਵਪਾਰ ਮੰਡਲ ਸਾਦਿਕ, ਅਪਰ ਅਪਾਰ ਸਿੰਘ ਸੰਧੂ ਪ੍ਰਧਾਨ ਲੋਹਾ ਯੂਨੀਅਨ, ਜਗਦੇਵ ਸਿੰਘ ਟੀਟੂ, ਸੁਰਿੰਦਰ ਛਿੰਦਾ, ਧਰਮਿੰਦਰ ਸੇਠੀ ਸਮੇਤ ਅਨੇਕਾਂ ਦੁਕਾਨਦਾਰਾਂ ਨੇ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਸਾਦਿਕ ਵਿਚ ਅਨੇਕਾਂ ਚੋਰੀਆਂ ਹੋ ਚੁੱਕੀਆਂ ਹਨ ਤੇ ਕਈ ਘਰਾਂ ਦਾ ਲੱਖਾਂ ਰੁਪਏ ਦਾ ਸੋਨਾ ਤੇ ਨਗਦੀ ਚੋਰੀ ਹੋ ਚੁੱਕੀ ਹੈ ਪਰ ਹਰ ਵਾਰ ਪੁਲਸ ਪ੍ਰਸ਼ਾਸਨ ਚੌਕੀਦਾਰ ਰੱਖਣ ਅਤੇ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਜਾਂ ਮੁਲਾਜ਼ਮਾਂ ਦੀ ਘਾਟ ਦੀ ਦੁਹਾਈ ਦੇ ਕੇ ਪੱਲਾ ਛੁਡਾ ਲੈਂਦੀ ਹੈ ਪਰ ਚੋਰ ਫੜਨ 'ਚ ਕੋਈ ਸਰਗਰਮੀ ਨਹੀਂ ਦਿਖਾ ਰਹੀ। ਜਿਸ 'ਤੇ ਜ਼ਿਆਦਾਤਰ ਦੁਕਾਨਦਾਰਾ ਨੇ ਧਰਨਾ ਲਗਾ ਕੇ ਰੋਸ ਪ੍ਰਗਟ ਕਰਨ ਦੀ ਗੱਲ ਆਖੀ। ਮੀਟਿੰਗ ਵਿਚ ਪੁੱਜੇ ਥਾਣਾ ਸਾਦਿਕ ਦੇ ਮੁੱਖ ਅਫਸਰ ਗੁਰਜੰਟ ਸਿੰਘ ਨੇ ਦੁਕਾਨਦਾਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਪੁਲਸ ਚੋਰਾਂ ਨੂੰ ਫੜਨ ਲਈ ਯਤਨਸ਼ੀਲ ਹੈ ਤੇ ਰਾਤ ਨੂੰ 10 ਵਜੇ ਤੋਂ ਸਵੇਰੇ 4 ਵਜੇ ਤੱਕ ਰੋਜ਼ਾਨਾ ਨਾਕਾ ਅਤੇ ਗਸ਼ਤ ਜਾਰੀ ਰਹਿੰਦੀ ਹੈ।ਸਮੂਹ ਦੁਕਾਨਾਂਦਾਰਾਂ ਨੇ ਫੈਸਲਾ ਕੀਤਾ ਕਿ ਚੌਕੀਦਾਰਾਂ ਤੋਂ ਪੁੱਛਗਿੱਛ ਕੀਤੀ ਜਾਵੇ ਅਤੇ ਅਗਰ ਸੋਮਵਾਰ ਤੱਕ ਚੋਰ ਨਹੀਂ ਫੜੇ ਜਾਂਦੇ ਤਾਂ ਸਾਦਿਕ ਚੌਂਕ ਵਿਚ ਇਕੱਠ ਕਰਕੇ ਦੁਬਾਰਾ ਅਗਲੇ ਐਕਸ਼ਨ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਲਗਾਤਾਰ ਅੱਠ ਚੋਰੀਆਂ ਹੋਈਆਂ ਸਨ ਤੇ ਕਿਸੇ ਦਾ ਥਹੁ ਪਤਾ ਨਾ ਲੱਗਣ ਕਾਰਨ ਦੁਕਾਨਦਾਰਾਂ ਨੇ ਧਰਨੇ ਮੁਜ਼ਾਹਰੇ ਕੀਤੇ ਸਨ। ਇਸ ਮੌਕੇ ਹਰਜਿੰਦਰ ਸਿੰਘ ਏ.ਐਸ.ਆਈ, ਡਾ. ਵਰੁਣ ਅਜ਼ਾਦ, ਕੁਲਬੀਰ ਸਿੰਘ ਗਿੱਲ, ਹੈਪੀ ਨਰੂਲਾ, ਵਿਜੇ ਕੁਮਾਰ ਸੇਠੀ, ਗੋਰਾ ਬਜਾਜ, ਅਨੂਪ ਗੱਖੜ ਹਾਜ਼ਰ ਸਨ।
ਸ੍ਰੀ ਗੁਰੂ ਰਵਿਦਾਸ ਜੀ ਦੀ ਇਤਰਾਜ਼ਯੋਗ ਤਸਵੀਰ ਫੇਸਬੁੱਕ 'ਤੇ ਕੀਤੀ ਪੋਸਟ, ਲੋਕਾਂ 'ਚ ਰੋਸ
NEXT STORY