ਜਲੰਧਰ(ਮੁਨੀਸ਼)— ਸ੍ਰੀ ਗੁਰੂ ਰਵਿਦਾਸ ਜੀ ਦੀ ਤਸਵੀਰ ਨੂੰ ਫੇਸਬੁੱਕ 'ਤੇ ਇਤਰਾਜ਼ਯੋਗ ਢੰਗ ਨਾਲ ਅਪਲੋਡ ਕਰਨ ਦੇ ਕਾਰਨ ਸ੍ਰੀ ਗੁਰੂ ਰਵਿਦਾਸ ਸੰਸਥਾਵਾਂ, ਵਾਲੀਮਿਕ ਭਾਈਚਾਰੇ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਗੋਰਾਇਆ ਦੇ ਪਿੰਡ ਚਚਾਰਾੜੀ ਦੇ ਇਕ ਨੌਜਵਾਨ ਨੇ ਗਣਤੰਤਰ ਦਿਵਸ ਵਾਲੇ ਦਿਨ ਆਪਣੀ ਫੇਸਬੁੱਕ 'ਤੇ ਸ੍ਰੀ ਗੁਰੂ ਰਵਿਦਾਸ ਜੀ ਦੀ ਤਸਵੀਰ ਨੂੰ ਇਤਰਾਜ਼ਯੋਗ ਢੰਗ ਨਾਲ ਅਪਲੋਡ ਕੀਤਾ ਸੀ। ਇਸ ਦੇ ਨਾਲ ਹੀ ਨੈਸ਼ਨਲ ਫਲੈਗ ਦਾ ਅਪਮਾਨ ਕੀਤਾ ਗਿਆ ਸੀ। ਦੋਸ਼ੀ ਨੌਜਵਾਨ ਨੂੰ ਰਾਤ ਨੂੰ ਹੀ ਗੋਰਾਇਆ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਸੀ ਪਰ ਪੁਲਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸੇ ਕਰਕੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਾਰੇ ਲੋਕ ਸ਼ਨੀਵਾਰ ਥਾਣੇ 'ਚ ਦਿੱਤੇ ਗਏ ਸਮੇਂ 'ਤੇ ਪਹੁੰਚੇ ਪਰ ਥਾਣਾ ਮੁਖੀ 10 ਵਜੇ ਤੱਕ ਵੀ ਥਾਣੇ 'ਚ ਨਹੀਂ ਆਏ, ਜਿਸ ਨਾਲ ਗੁੱਸੇ 'ਚ ਆਏ ਲੋਕਾਂ ਨੇ ਥਾਣੇ ਦੇ ਸਾਹਮਣੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਪੰਜਾਬ ਪੁਲਸ ਮੁਰਦਾਬਾਦ ਦੇ ਨਾਅਰੇ ਲਗਾਏ। ਦੇਖਦੇ ਹੀ ਦੇਖਦੇ ਉਥੇ ਭਾਰੀ ਭੀੜ ਇੱਕਠੀ ਹੋ ਗਈ।

ਮੌਕੇ 'ਤੇ ਪਹੁੰਚੇ ਥਾਣਾ ਇੰਚਾਰਜ ਪਰਮਿੰਦਰ ਸਿੰਘ ਆਏ ਅਤੇ ਪ੍ਰਦਰਸ਼ਨਕਾਰੀਆਂ ਅਤੇ ਥਾਣਾ ਪੁਲਸ 'ਚ ਗੱਲਬਾਤ ਤੋਂ ਬਾਅਦ ਪੁਲਸ ਵੱਲੋਂ ਸਖਤ ਕਾਰਵਾਈ ਦਾ ਭਰੋਸਾ ਦੇਣ ਦੇ ਬਾਅਦ ਮਾਮਲਾ ਸ਼ਾਂਤ ਕੀਤਾ ਗਿਆ।

ਥਾਣਾ ਇੰਚਾਰਜ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ ਨੂੰ ਸ਼ਿਕਾਇਤ ਮਿਲਣ 'ਤੇ ਪੁਲਸ ਨੇ ਬਿਨਾਂ ਦੇਰੀ ਕੀਤੇ ਨੌਜਵਾਨ ਨੂੰ ਕਾਬੂ ਕਰ ਲਿਆ ਸੀ ਪਰ ਇਨ੍ਹਾਂ ਵੱਲੋਂ ਬਿਆਨ ਨਹੀਂ ਦਿੱਤੇ ਗਏ ਸਨ। ਅੱਜ ਪਿੰਡ ਵਾਸੀਆਂ ਨੇ ਬਿਆਨ ਦੇ ਦਿੱਤੇ ਹਨ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਬਣਦੀ ਕਾਰਵਾਈ ਦਾ ਭਰੋਸਾ ਦੇਣ ਤੋਂ ਬਾਅਦ ਪੰਜਾਬ ਪੁਲਸ ਖਿਲਾਫ ਮੁਰਦਾਬਾਦ ਦੇ ਨਾਅਰੇ ਪੰਜਾਬ ਪੁਲਸ ਜ਼ਿੰਦਾਬਾਦ 'ਚ ਬਦਲ ਗਏ।
ਜਗਮੀਤ ਬਰਾੜ ਦਾ 'ਤ੍ਰਿਣਮੂਲ ਕਾਂਗਰਸ' 'ਚੋਂ ਅਸਤੀਫਾ
NEXT STORY