ਹੁਸ਼ਿਆਰਪੁਰ (ਅਮਰਿੰਦਰ) - ਥਾਣਾ ਮਾਡਲ ਟਾਊਨ ਦੀ ਪੁਲਸ ਨੇ ਰੌਸ਼ਨ ਗਰਾਊਂਡ ਦੇ ਕੋਲ ਕੁਝ ਦਿਨ ਪਹਿਲਾਂ ਹੀ ਇਕ ਔਰਤ ਕੋਲੋਂ 1 ਲੱਖ 26 ਹਜ਼ਾਰ ਰੁਪਏ ਦੀ ਨਕਦੀ ਤੇ ਹੋਰ ਕੀਮਤੀ ਸਾਮਾਨ ਨਾਲ ਭਰਿਆ ਪਰਸ ਖੋਹਣ ਵਾਲੇ ਮਾਮਲੇ 'ਚ ਦੋਸ਼ੀ ਹਰਮਿੰਦਰ ਸਿੰਘ ਉਰਫ ਹਨੀ ਪੁੱਤਰ ਸਾਧੂ ਸਿੰਘ ਵਾਸੀ ਵਿਜੇ ਨਗਰ ਅਤੇ ਅਵਤਾਰ ਸਿੰਘ ਉਰਫ ਟੋਨੀ ਪੁੱਤਰ ਓਮ ਪ੍ਰਕਾਸ਼ ਵਾਸੀ ਕੀਰਤੀ ਨਗਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਨਾਨਕ ਸਿੰਘ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਕੋਲੋਂ ਪੁਲਸ ਪੁੱਛਗਿੱਛ ਕਰ ਰਹੀ ਹੈ।
ਵਰਣਨਯੋਗ ਹੈ ਕਿ ਜੰਮੂ ਦੇ ਗਾਂਧੀ ਨਗਰ ਦੀ ਵਾਸੀ ਔਰਤ ਮੋਨਿਕਾ ਤਰਫਦਾਰ ਪਤਨੀ ਪੀ. ਐੱਸ. ਤਰਫਦਾਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਸੀ ਕਿ ਉਹ ਮਾਡਲ ਟਾਊਨ ਵਿਖੇ ਆਪਣੇ ਰਿਸ਼ਤੇਦਾਰਾਂ ਕੋਲ ਆਈ ਹੋਈ ਸੀ ਅਤੇ ਘਟਨਾ ਵਾਲੇ ਦਿਨ ਕਰੀਬ 8 ਵਜੇ ਆਪਣੇ ਪਤੀ ਤੇ ਬੱਚਿਆਂ ਨਾਲ ਬਾਜ਼ਾਰ ਤੋਂ ਖਰੀਦਦਾਰੀ ਕਰ ਕੇ ਘਰ ਵਾਪਸ ਪਰਤ ਰਹੀ ਸੀ ਕਿ 2 ਮੋਟਰਸਾਈਕਲ ਸਵਾਰ ਝੱਪਟਮਾਰਾਂ ਨੇ ਰੌਸ਼ਨ ਗਰਾਊਂਡ ਦੇ ਕੋਲੋਂ ਉਸ ਦਾ ਪਰਸ ਖੋਹ ਲਿਆ ਤੇ ਫਰਾਰ ਹੋ ਗਏ ਸਨ। ਸ਼ਿਕਾਇਤਕਰਤਾ ਅਨੁਸਾਰ ਪਰਸ ਵਿਚ 1 ਲੱਖ 26 ਹਜ਼ਾਰ ਰੁਪਏ ਦੀ ਨਕਦੀ, ਇਕ ਆਈਫੋਨ, ਇਕ ਹੋਰ ਮੋਬਾਇਲ ਅਤੇ ਏ. ਟੀ. ਐੱਮ. ਕਾਰਡ ਵੀ ਸੀ।
ਕਾਰ ਪਲਟੀ, 3 ਔਰਤਾਂ ਜ਼ਖਮੀ
NEXT STORY