ਮੁੰਬਈ- ਦੱਖਣੀ ਮੁੰਬਈ 'ਚ ਇਕ ਪਾਰਕ 'ਚ ਦਿਵਿਆਂਗ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਸਥਾਨਕ ਹਥਿਆਰਬੰਦ ਵਿਭਾਗ 'ਚ ਤਾਇਨਾਤ ਇਕ ਸਹਾਇਕ ਪੁਲਸ ਸਬ ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ, ਇਹ ਘਟਨਾ ਸੋਮਵਾਰ ਨੂੰ ਮੁੰਬਈ ਸੈਂਟਰਲ ਰੇਲਵੇ ਸਟੇਸ਼ਨ ਕੋਲ ਤਾਰਦੇਵ ਇਲਾਕੇ 'ਚ ਸਥਿਤ ਨਗਰ ਨਿਗਮ ਦੀ ਇਕ ਪਾਰਕ 'ਚ ਹੋਈ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਪਾਰਕ 'ਚ ਜਦੋਂ ਦੋਸ਼ੀ ਪੁਲਸ ਮੁਲਾਜ਼ਮ ਇਕ ਔਰਤ ਨਾਲ ਬੈਠਾ ਹੋਇਆ ਸੀ ਅਤੇ ਇਸੇ ਦੌਰਾਨ ਉਸ ਨੇ ਉਸ ਨਾਲ ਗਲਤ ਰਵੱਈਆ ਕੀਤਾ।
ਪੁਲਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਵਲੋਂ ਇਤਰਾਜ਼ ਜਤਾਏ ਜਾਣ 'ਤੇ ਉੱਥੇ ਮੌਜੂਦ ਹੋਰ ਲੋਕਾਂ ਨੇ ਦਖਲਅੰਦਾਜੀ ਕੀਤੀ, ਜਿਸ ਤੋਂ ਬਾਅਦ ਤਾਰਦੇਵ ਪੁਲਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ। ਇਸ ਸੰਬੰਧ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵੀ ਵਾਇਰਲ ਹੋਇਆ ਹੈ, ਜਿਸ 'ਚ ਦੋਸ਼ੀ ਨੂੰ ਕਾਲਰ ਫੜ ਕੇ ਥਾਣੇ ਲਿਜਾਂਦੇ ਹੋਏ ਦੇਖਿਆ ਜਾ ਸਕਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਪੁਲਸ ਮੁਲਾਜ਼ਮ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਘਟਨਾ ਦੇ ਸਮੇਂ ਉਹ ਡਿਊਟੀ 'ਤੇ ਨਹੀਂ ਸੀ।
ਲਗਾਤਾਰ ਤੀਜੇ ਦਿਨ ਚੜ੍ਹੇ ਸੋਨੇ-ਚਾਂਦੀ ਦੇ ਭਾਅ, ਨਵੇਂ ਸਿਖ਼ਰ 'ਤੇ ਪਹੁੰਚੀ Silver ਦੀ ਕੀਮਤ
NEXT STORY