ਡੇਰਾਬੱਸੀ (ਬਿਊਰੋ) - ਸ੍ਰੀ ਆਨੰਦਪੁਰ ਸਾਹਿਬ ਤੋਂ ਕਿਰਾਏ 'ਤੇ ਲਈ ਸਕਾਰਪੀਓ ਗੱਡੀ ਨੂੰ 3 ਅਣਪਛਾਤੇ ਲੁਟੇਰੇ ਲੈ ਕੇ ਫਰਾਰ ਹੋ ਗਏ ਪਰ ਇਹ ਗੱਡੀ ਅੱਗੇ ਜਾ ਕੇ ਬਿਜਲੀ ਦੇ ਖੰਬੇ ਨਾਲ ਟੱਕਰਾ ਕੇ ਪਲਟ ਗਈ। ਗੱਡੀ ਤਾਂ ਮਿਲ ਗਈ ਪਰ ਉਸ ਵਿਚ ਸਵਾਰ 3 ਲੁਟੇਰੇ ਪੁਲਸ ਦੇ ਹੱਥ ਨਹੀਂ ਲੱਗੇ।
ਘਟਨਾ ਦੀ ਜਾਣਕਾਰੀ ਦਿੰਦਿਆਂ ਸ਼ਿਕਾਇਤ ਕਰਤਾ ਜਸਵਿੰਦਰ ਸਿੰਘ ਵਾਸੀ ਪਿੰਡ ਨਿਕੋਵਾਲ ਨੇ ਕਿਹਾ ਕਿ ਚੰਡੀਗੜ੍ਹ ਜਾਣ ਲਈ ਲੁਟੇਰਿਆਂ ਨੇ ਇਹ ਗੱਡੀ ਸ੍ਰੀ ਆਨੰਦਪੁਰ ਸਾਹਿਬ ਤੋਂ ਕਿਰਾਏ 'ਤੇ ਲਈ ਸੀ। ਰਾਸਤੇ 'ਚ 3 ਅਣਪਛਾਤੇ ਲੁਟੇਰਿਆਂ ਨੇ ਚਾਕੂ ਵਿਖਾ ਕੇ ਡਰਾਈਵਰ ਤੋਂ ਗੱਡੀ ਖੋਹ ਲਈ। ਉਨ੍ਹਾਂ ਨੇ ਡਰਾਈਵਰ ਦੇ ਹੱਥ-ਪੈਰ ਬੰਨ੍ਹ ਕੇ ਉਸਨੂੰ ਕਿਸੇ ਜੰਗਲ 'ਚ ਸੁੱਟ ਦਿੱਤਾ ਤੇ ਆਪ ਗੱਡੀ ਲੈ ਕੇ ਮੌਕੇ 'ਤੇ ਫਰਾਰ ਹੋ ਗਏ। ਲੁਟੇਰਿਆਂ ਦੀ ਗੱਡੀ ਦੀ ਰਫਤਾਰ ਤੇਜ਼ ਹੋਣ ਕਾਰਨ ਕੁਝ ਹੀ ਦੂਰੀ 'ਤੇ ਜਾ ਕੇ ਗੱਡੀ ਇਕ ਖੰਬੇ ਨਾਲ ਟੱਕਰਾ ਕੇ ਪਲਟ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸ. ਐੱਚ. ਓ. ਮਹਿੰਦਰ ਸਿੰਘ ਨੇ ਕਿਹਾ ਕਿ ਜਾਚ ਤੋਂ ਬਾਅਦ ਦੀ ਇਸ ਦੇ ਬਾਰੇ ਕੁਝ ਪਤਾ ਲਗਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਮੋਹਾਲੀ ਦੇ ਇਸ ਇਲਾਕੇ 'ਚ ਪਹਿਲਾਂ ਵੀ ਕਈ ਗੈਂਗਸਟਰ ਅਤੇ ਅਪਰਾਧੀ ਕਈ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਹੁਣ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਸਨ ਜਾਂ ਗੈਂਗਸਟਰ। ਇਸ ਮਾਮਲੇ ਨੂੰ ਲੈ ਕੇ ਪੁਲਸ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ।
ਸ਼ਾਹਕੋਟ ਜ਼ਿਮਨੀ ਚੋਣ ਲਈ ਜਲਦ ਕੀਤਾ ਜਾਵੇਗਾ ਕਾਂਗਰਸ ਦੇ ਉਮੀਦਵਾਰ ਦਾ ਐਲਾਨ: ਜਾਖੜ
NEXT STORY