ਬਨੂੜ (ਗੁਰਪਾਲ) : ਨੇੜਲੇ ਪਿੰਡ ਚੰਗੇਰਾ ’ਚ ਫੈਲੇ ਡਾਇਰੀਆ ਕਾਰਨ ਇਕ 65 ਸਾਲਾ ਵਿਅਕਤੀ ਦੀ ਮੌਤ ਹੋ ਜਾਣ ਅਤੇ ਹੋਰ ਦਰਜਨ ਦੇ ਕਰੀਬ ਵਿਅਕਤੀ ਪੀੜਤ ਹਨ, ਜੋ ਕਿ ਆਪਣਾ ਨਿੱਜੀ ਹਸਪਤਾਲਾਂ ’ਚੋਂ ਇਲਾਜ ਕਰਵਾ ਰਹੇ ਹਨ। ਮ੍ਰਿਤਕ ਸਰਵਣ ਸਿੰਘ ਦੇ ਸਪੁੱਤਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ’ਚ ਤਕਰੀਬਨ ਇਕ ਮਹੀਨਾ ਪਹਿਲਾਂ ਪਿੰਡ ਵਾਸੀਆਂ ਨੂੰ ਪਾਣੀ ਦੀ ਸਪਲਾਈ ਦੇਣ ਲਈ ਨਵੀਂ ਪਾਈਪਲਾਈਨ ਪਾਈ ਗਈ ਸੀ, ਜੋ ਕਿ ਕਈ ਥਾਵਾਂ ਲੀਕ ਹੋਣ ਕਾਰਨ ਪਿਛਲੇ 15 ਦਿਨਾਂ ਤੋਂ ਪਿੰਡ ’ਚ ਗੰਦਾ ਪਾਣੀ ਆ ਰਿਹਾ ਸੀ। ਇਸ ਕਾਰਨ ਉਹ, ਪਿਤਾ ਸਰਵਣ ਸਿੰਘ ਅਤੇ ਹੋਰ 4 ਪਰਿਵਾਰਕ ਮੈਂਬਰ ਬਿਮਾਰ ਹੋ ਗਏ। ਦੋ ਦਿਨ ਪਹਿਲਾਂ ਉਸ ਦੇ ਪਿਤਾ ਦੀ ਤਬੀਅਤ ਅਚਾਨਕ ਖਰਾਬ ਹੋਣ ’ਤੇ ਚੰਡੀਗੜ੍ਹ ਦੇ ਸੈਕਟਰ 32 ਸਥਿਤ ਹਸਪਤਾਲ ’ਚ ਇਲਾਜ ਦੌਰਾਨ ਬੀਤੀ ਰਾਤ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰ ਦੇ ਹੋਰ 4 ਮੈਂਬਰ ਨਿੱਜੀ ਡਾਕਟਰਾਂ ਕੋਲੋਂ ਇਲਾਜ ਕਰਵਾ ਰਹੇ ਹਨ।
ਇਹ ਵੀ ਪੜ੍ਹੋ : ਚੱਲਦੀ ਕਾਰ 'ਚ ਕੁੜੀ ਨੇ ਕਰ 'ਤਾ ਵੱਡਾ ਕਾਂਡ, ਲੁਧਿਆਣਾ ਦੀ ਵਾਇਰਲ ਵੀਡੀਓ ਨੇ ਮਚਾਇਆ ਤਹਿਲਕਾ
ਇਸੇ ਤਰ੍ਹਾਂ ਨਿੱਜੀ ਹਸਪਤਾਲ ਦੇ ਆਈ. ਸੀ. ਯੂ. ਵਿਚ ਦਾਖਲ ਗੁਰਪਾਲ ਸਿੰਘ ਦੇ ਪੁੱਤਰ ਸਨਦੀਪ ਸਿੰਘ ਨੇ ਦੱਸਿਆ ਕਿ ਪਿੰਡ ’ਚ ਗੰਦੇ ਪਾਣੀ ਦੀ ਸਪਲਾਈ ਕਾਰਨ ਦਰਜਨ ਦੇ ਕਰੀਬ ਵਸਨੀਕ ਪੀੜਤ ਹਨ। ਉਸ ਦੇ ਪਰਿਵਾਰ ਦੇ 7 ਮੈਂਬਰ ਪੀੜਤ ਸਨ, ਜਿਨਾਂ ’ਚੋਂ ਬਾਕੀਆਂ ਦੀ ਹਾਲਤ ਠੀਕ ਹੈ ਪਰ ਪਿਤਾ ਦੀ ਹਾਲਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਇਸ ਨੂੰ ਕਹਿੰਦੇ ਚਮਤਕਾਰ, ਅਬੋਹਰ 'ਚ ਵਾਪਰੇ ਹਾਦਸੇ ਬਾਰੇ ਸੁਣ ਨਹੀਂ ਹੋਵੇਗਾ ਯਕੀਨ
ਇਸ ਮਾਮਲੇ ਬਾਰੇ ਜਦੋਂ ਪਿੰਡ ਦੇ ਸਰਪੰਚ ਹਰਮਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਗੰਦੇ ਪਾਣੀ ਦੀ ਸਪਲਾਈ ਵਾਲਾ ਮਾਮਲਾ ਬੀਤੇ ਦਿਨ ਹੀ ਉਨ੍ਹਾਂ ਦੇ ਧਿਆਨ ’ਚ ਆਇਆ ਹੈ। ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜਦੋਂ ਜਲ ਸਪਲਾਈ ਵਿਭਾਗ ਦੇ ਅਧਿਕਾਰੀ ਨਵਜੋਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਹੀ ਪਿੰਡ ਚੰਗੇਰਾ ’ਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਨਵੀਂ ਪਾਈਪਲਾਈਨ ਪਾਈ ਗਈ ਸੀ। ਇਸ ਦੇ ਲੀਕ ਹੋਣ ਬਾਰੇ ਅਤੇ ਗੰਦੇ ਪਾਣੀ ਦੀ ਪਿੰਡ ਵਾਸੀਆਂ ਨੂੰ ਸਪਲਾਈ ਹੋਣ ਬਾਰੇ ਉਹਨਾਂ ਨੂੰ ਬੀਤੀ ਸ਼ਾਮ ਪਤਾ ਲੱਗਾ ਹੈ। ਟੀਮ ਭੇਜ ਕੇ ਪਾਈ ਲਾਈਨ ਨੂੰ ਚੈੱਕ ਕੀਤਾ ਜਾ ਰਿਹਾ ਹੈ, ਜਿਸ ਥਾਂ ਵੀ ਲੀਕ ਪਾਇਆ ਗਿਆ, ਉਸ ਨੂੰ ਅੱਜ ਸ਼ਾਮ ਤੱਕ ਠੀਕ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਭਰੇ ਬਾਜ਼ਾਰ 'ਚ ਭਾਜਪਾ ਆਗੂ 'ਤੇ ਹਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
11ਵੀਂ ’ਚ ਦਾਖ਼ਲੇ ਲਈ ਸਕੂਲ ਤੇ ਸਟ੍ਰੀਮ ਬਦਲਣ ਲਈ ਅਰਜ਼ੀ ਪ੍ਰਕਿਰਿਆ ਭਲਕੇ ਤੋਂ ਸ਼ੁਰੂ
NEXT STORY