ਹੁਸ਼ਿਆਰਪੁਰ (ਅਮਰੀਕ) : ਅੱਜ ਬਾਅਦ ਦੁਪਹਿਰ ਹੁਸ਼ਿਆਰਪੁਰ ਦੇ ਸਿੰਗੜੀਵਾਲਾ ਬਾਈਪਾਸ ਨਜ਼ਦੀਕ ਸਕੂਲ ਲਾਗੇ ਇਕ ਥਾਰ ਰੋਕਸ ਅਤੇ ਹੋਂਡਾ ਕਾਰ ਦੀ ਆਪਸ ਚ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਾਡਲ ਟਾਊਨ ਦੇ ਪੁਲਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੀ ਸ਼ਿਕਾਰ ਹੋਈ ਥਾਰ ਮਸ਼ਹੂਰ ਸੂਫ਼ੀ ਸਿੰਗਰ ਹਸਮਤ ਸੁਲਤਾਨਾ ਦੀ ਹੈ।
ਜਾਣਕਾਰੀ ਮੁਤਾਬਿਕ ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਇਕ ਹੋਂਡਾ ਕਾਰ ਸਿੰਗੜੀਵਾਲਾ ਤੋਂ ਫਗਵਾੜਾ ਬਾਈਪਾਸ ਵੱਲ ਨੂੰ ਜਾ ਰਹੀ ਸੀ ਤੇ ਇਸ ਦੌਰਾਨ ਸਾਹਮਣੇ ਤੋਂ ਆ ਰਹੀ ਥਾਰ ਗੱਡੀ ਨਾਲ ਜਾ ਟਕਰਾਈ। ਥਾਰ ਗੱਡੀ ਪੰਜਾਬ ਦੀ ਪ੍ਰਸਿੱਧ ਸੂਫੀ ਸਿੰਗਰ ਹਸਮਤ ਸੁਲਤਾਨਾ ਦੀ ਹੈ ਜਿਸ ਵਿਚ 4 ਲੋਕ ਸਵਾਰ ਸਨ। ਇਸ ਹਾਦਸੇ ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰੰਤੂ ਇਕ ਰੇਹੜੀ ਦਾ ਕਾਫੀ ਜ਼ਿਆਦਾ ਨੁਕਸਾਨ ਹੈ ਤੇ ਇਸ ਹਾਦਸੇ ਚ ਗੱਡੀਆਂ ਵੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀਆਂ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੁਲਸ ਵੱਲੋਂ ਵਕੀਲ ਦੇ ਚੈਂਬਰ ਤੋਂ ਮੁਲਜ਼ਮ ਨੂੰ ਜ਼ਬਰੀ ਚੁੱਕਣ ਕਾਰਨ ਵਕੀਲ ਭਾਈਚਾਰੇ 'ਚ ਰੋਸ
NEXT STORY