ਪੱਟੀ, (ਪਾਠਕ, ਸੌਰਵ)- ਬੁੱਧਵਾਰ ਨੂੰ ਪੁਲਸ ਵੱਲੋਂ ਮੇਨ ਹਾਈਵੇ 'ਤੇ ਰਾਤ ਸਮੇਂ ਹਥਿਆਰਾਂ ਦੀ ਨੋਕ 'ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਗਿਆ। ਮੁਲਜ਼ਮਾਂ ਨੂੰ, ਜਿਨ੍ਹਾਂ ਵਿਚ 4 ਨੌਜਵਾਨ ਤੇ 2 ਔਰਤਾਂ ਸ਼ਾਮਲ ਹਨ, ਨੂੰ ਪੱਟੀ ਅਦਾਲਤ ਵਿਚ ਪੇਸ਼ ਕੀਤਾ ਗਿਆ।
ਪੱਟੀ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਸੋਹਣ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ 7-8 ਲੋਕ, ਜਿਨ੍ਹਾਂ 'ਚ ਔਰਤਾਂ ਵੀ ਸ਼ਾਮਲ ਹਨ, ਨੇ ਗਿਰੋਹ ਬਣਾਇਆ ਹੈ, ਜਿਹੜੇ ਰਾਤ ਸਮੇਂ ਮੇਨ ਹਾਈਵੇ ਅਤੇ ਪਿੰਡਾਂ ਦੀਆਂ ਖਾਲੀ ਥਾਵਾਂ 'ਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਹਥਿਆਰਾਂ ਦੀ ਨੋਕ 'ਤੇ ਲੁੱਟਦੇ ਹਨ ਅਤੇ ਉਹ ਵਿਅਕਤੀ ਅੱਜ ਪਿੰਡ ਠੱਠੀਆਂ ਮਹੰਤਾਂ ਨੇੜੇ ਬਣ ਰਹੇ ਸਟੇਡੀਅਮ ਵਿਚ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਹਨ, ਜਿਸ 'ਤੇ ਪੁਲਸ ਨੇ ਕਾਰਵਾਈ ਕਰ ਕੇ ਛਾਪੇਮਾਰੀ ਦੌਰਾਨ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੀ ਪਛਾਣ ਰਵਿੰਦਰ ਸਿੰਘ ਉਰਫ ਭੋਲਾ, ਸੰਨੀ ਨਿਵਾਸੀ ਸੰਘੇ, ਰਛਪਾਲ ਸਿੰਘ ਪਾਲਾ, ਮੇਜਰ ਸਿੰਘ ਨਿਵਾਸੀ ਆਮਲ ਖਾਂ, ਹਰਮੀਤ ਕੌਰ ਪਤਨੀ ਰਾਜਬੀਰ ਸਿੰਘ ਨਿਵਾਸੀ ਭਿੱਖੀਵਿੰਡ ਅਤੇ ਰਾਜਬੀਰ ਕੌਰ ਪਤਨੀ ਪਰਮਜੀਤ ਸਿੰਘ ਨਿਵਾਸੀ ਸਰਹਾਲੀ ਕਲਾਂ ਵਜੋਂ ਹੋਈ।
ਡੀ. ਐੱਸ. ਪੀ. ਸੋਹਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਫੜੇ ਗਏ ਮੁਲਜ਼ਮਾਂ ਕੋਲੋਂ 4 ਮੋਟਰਸਾਈਕਲ, 1 ਏਅਰ ਗੰਨ ਅਤੇ 3 ਦਾਤਰ ਬਰਾਮਦ ਹੋਏ ਹਨ ਅਤੇ ਇਨ੍ਹਾਂ ਦੇ 2 ਸਾਥੀ, ਜਿਨ੍ਹਾਂ ਵਿਚ ਇੰਦਰਪਾਲ ਸਿੰਘ ਪੁੱਤਰ ਗੁਰਚਰਨ ਸਿੰਘ ਨਿਵਾਸੀ ਧੂੰਦਾ ਸਮੇਤ ਇਕ ਹੋਰ ਅਣਪਛਾਤਾ ਵਿਅਕਤੀ ਫਰਾਰ ਹੈ। ਉਕਤ ਮੁਲਾਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਲਿਆ ਗਿਆ ਹੈ। ਇਸ ਮੌਕੇ ਐੱਸ. ਐੱਚ. ਓ. ਅਮੋਲਕਦੀਪ ਸਿੰਘ ਆਦਿ ਹਾਜ਼ਰ ਸਨ।
ਰਜਾਈਆਂ ਭਰਨ ਵਾਲੇ ਨੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਨਾਬਾਲਗਾ ਨਾਲ ਕੀਤੀ ਛੇੜਛਾੜ
NEXT STORY