ਟਾਂਡਾ ਉੜਮੁੜ (ਖੱਖ) : ਟਾਂਡਾ ਅਧੀਨ ਆਉਂਦੇ ਪਿੰਡ ਭੂਲਪੁਰ ਵਿਖੇ ਦਿਨ-ਦਿਹਾੜੇ ਅਣਪਛਾਤੇ ਚੋਰਾਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਘਰ 'ਚੋਂ 16 ਤੋਲੇ ਸੋਨੇ ਸਮੇਤ ਡਾਲਰ ਅਤੇ ਆਈਫੋਨ ਚੋਰੀ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅਜੀਤ ਸਿੰਘ ਪੁਤਰ ਰਾਮ ਸਿੰਘ ਵਾਸੀ ਭੂਲਪੁਰ ਨੇ ਦੱਸਿਆ ਕਿ ਉਹ ਸਵੇਰੇ ਕਰੀਬ 7.30 ਵਜੇ ਆਪਣੀ ਪਤਨੀ ਨਾਲ ਨਥੂਪੁਰ ਵਿਖੇ ਬਾਬੇ ਦੇ ਡੇਰੇ ਸੇਵਾ ਕਰਨ ਲਈ ਚਲਾ ਗਿਆ ਅਤੇ ਇਸ ਤੋਂ ਬਾਅਦ ਉਸ ਦਾ ਲੜਕਾ ਪ੍ਰੇਮ ਸਿੰਘ ਵੀ ਕਰੀਬ 9 ਵਜੇ ਘਰ ਦੇ ਤਾਲੇ ਲਗਾ ਕੇ ਚਲਾ ਗਿਆ।
ਦੁਪਹਿਰੇ ਕਰੀਬ 12 ਵਜੇ ਅਜੀਤ ਸਿੰਘ ਦੇ ਭਰਾ ਸਤਨਾਮ ਸਿੰਘ ਨੇ ਫੋਨ 'ਤੇ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਘਰ ਦੇ ਦਰਵਾਜੇ ਖੁੱਲ੍ਹੇ ਹਨ। ਉਨ੍ਹਾਂ ਜਦੋਂ ਘਰ ਆ ਕੇ ਦੇਖਿਆ ਤਾਂ ਘਰ 'ਚੋਂ ਚੋਰਾਂ ਨੇ 16 ਤੋਲੇ ਸੋਨੇ ਦੇ ਗਹਿਣੇ, 1900 ਡਾਲਰ ਅਤੇ ਇਕ ਆਈਫੋਨ ਚੋਰੀ ਕਰ ਲਿਆ ਸੀ। ਇਸ ਸਬੰਧੀ ਟਾਂਡਾ ਪੁਲਸ ਨੂੰ ਸੂਚਿਤ ਕਰ ਦਿਤਾ ਗਿਆ ਹੈ। ਪੁਲਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਦਿਨ-ਦਿਹਾੜੇ ਚੋਰਾਂ ਨੇ ਕੀਤੀ ਵਾਰਦਾਤ, 16 ਤੋਲੇ ਸੋਨਾ ਤੇ ਆਈਫਨ ਲੈ ਉੱਡੇ
ਟਾਂਡਾ ਉੜਮੁੜ (ਖੱਖ) : ਟਾਂਡਾ ਅਧੀਨ ਆਉਂਦੇ ਪਿੰਡ ਭੂਲਪੁਰ ਵਿਖੇ ਦਿਨ-ਦਿਹਾੜੇ ਅਣਪਛਾਤੇ ਚੋਰਾਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਘਰ 'ਚੋਂ 16 ਤੋਲੇ ਸੋਨੇ ਸਮੇਤ ਡਾਲਰ ਅਤੇ ਆਈਫੋਨ ਚੋਰੀ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅਜੀਤ ਸਿੰਘ ਪੁਤਰ ਰਾਮ ਸਿੰਘ ਵਾਸੀ ਭੂਲਪੁਰ ਨੇ ਦੱਸਿਆ ਕਿ ਉਹ ਸਵੇਰੇ ਕਰੀਬ 7.30 ਵਜੇ ਆਪਣੀ ਪਤਨੀ ਨਾਲ ਨਥੂਪੁਰ ਵਿਖੇ ਬਾਬੇ ਦੇ ਡੇਰੇ ਸੇਵਾ ਕਰਨ ਲਈ ਚਲਾ ਗਿਆ ਅਤੇ ਇਸ ਤੋਂ ਬਾਅਦ ਉਸ ਦਾ ਲੜਕਾ ਪ੍ਰੇਮ ਸਿੰਘ ਵੀ ਕਰੀਬ 9 ਵਜੇ ਘਰ ਦੇ ਤਾਲੇ ਲਗਾ ਕੇ ਚਲਾ ਗਿਆ।
ਦੁਪਹਿਰੇ ਕਰੀਬ 12 ਵਜੇ ਅਜੀਤ ਸਿੰਘ ਦੇ ਭਰਾ ਸਤਨਾਮ ਸਿੰਘ ਨੇ ਫੋਨ 'ਤੇ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਘਰ ਦੇ ਦਰਵਾਜੇ ਖੁੱਲ੍ਹੇ ਹਨ। ਉਨ੍ਹਾਂ ਜਦੋਂ ਘਰ ਆ ਕੇ ਦੇਖਿਆ ਤਾਂ ਘਰ 'ਚੋਂ ਚੋਰਾਂ ਨੇ 16 ਤੋਲੇ ਸੋਨੇ ਦੇ ਗਹਿਣੇ, 1900 ਡਾਲਰ ਅਤੇ ਇਕ ਆਈਫੋਨ ਚੋਰੀ ਕਰ ਲਿਆ ਸੀ। ਇਸ ਸਬੰਧੀ ਟਾਂਡਾ ਪੁਲਸ ਨੂੰ ਸੂਚਿਤ ਕਰ ਦਿਤਾ ਗਿਆ ਹੈ। ਪੁਲਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਧੀ ਨੂੰ ਖੋਹ ਚੁੱਕੀ ਮਾਂ ਦੀ ਪੁਕਾਰ, 'ਇਨਸਾਫ ਦਿਵਾਓ, ਨਹੀਂ ਤਾਂ ਕਰ ਲਵਾਂਗੀ ਖੁਦਕੁਸ਼ੀ' (ਵੀਡੀਓ)
NEXT STORY