ਫਗਵਾੜਾ (ਜ. ਬ.)— ਪੰਜਾਬ 'ਚ ਸਰਗਰਮ ਕਈ ਖਤਰਨਾਕ ਗੈਂਗਸਟਰਾਂ ਲਈ ਫਿਰ ਤੋਂ ਆਰਾਮ ਸਥਾਨ ਬਣੇ ਹੋਏ ਫਗਵਾੜਾ 'ਚ ਇਨ੍ਹਾਂ ਦੀ ਨਜ਼ਰ 'ਤੇ ਬੈਂਕ ਅਤੇ ਫਾਈਨੈਂਸ਼ੀਅਲ ਸਥਾਨ ਹਨ। ਇਸ ਦਾ ਉਦਾਹਰਣ ਥੋੜ੍ਹੇ ਦਿਨਾਂ 'ਚ ਦਿਨ-ਦਿਹਾੜੇ ਪ੍ਰਦੇਸ਼ ਦੇ ਖਤਰਨਾਕ ਰਵੀ ਬਲਾਚੌਰ ਗੈਂਗ ਵੱਲੋਂ ਪੰਜਾਬ ਨੈਸ਼ਨਲ ਬੈਂਕ ਹੁਸ਼ਿਆਰਪੁਰ ਸ਼ਾਖਾ 'ਚ ਨਾਜਾਇਜ਼ ਅਸਲੇ ਦੀ ਨੋਕ 'ਤੇ ਕੀਤੀ ਗਈ ਕਰੀਬ 7 ਲੱਖ 60 ਹਜ਼ਾਰ ਰੁਪਏ ਦੀ ਡਕੈਤੀ ਹੈ। ਨਾਲ ਹੀ ਸੂਤਰ ਦਾਅਵਾ ਕਰ ਰਹੇ ਹਨ ਕਿ ਫਗਵਾੜਾ ਪੁਲਸ ਨੂੰ ਪੁਖਤਾ ਸਬੂਤ ਮਿਲ ਚੁੱਕੇ ਹਨ। ਗ੍ਰਿਫਤਾਰੀ ਕਿਸੇ ਵੀ ਸਮੇਂ ਹੋ ਸਕਦੀ ਹੈ। ਆਨ ਰਿਕਾਰਡ ਪੁਲਸ ਮਾਮਲੇ ਨੂੰ ਲੈ ਕੇ ਵਾਰਦਾਤ ਦੇ 84 ਘੰਟੇ ਬੀਤ ਜਾਣ ਤੋਂ ਬਾਅਦ ਵੀ ਕੁਝ ਖੁਲਾਸਾ ਨਹੀਂ ਕਰ ਸਕਦੀ ਪਰ ਉਕਤ ਘਟਨਾਕਰਮ ਨੇ ਬਿਨਾਂ ਜ਼ਿਆਦਾ ਬੋਲੇ ਅਤੇ ਲਿਖੇ ਪੁਲਸ ਸੁਰੱਖਿਆ ਲਈ ਪੋਲ ਖੋਲ੍ਹ ਦਿੱਤੀ ਹੈ।
ਇਨ੍ਹਾਂ ਮਾਮਲਿਆਂ 'ਚ ਪੁਲਸ ਨੇ ਜਲਦੀ ਆਈ. ਜੀ. ਕਾਰਜਕਾਲ 'ਚ ਕੰਮ ਕਰ ਰਹੇ ਉਕਤ ਪੁਲਸ ਦੇ ਸੀਨੀਅਰ ਅਧਿਕਾਰੀ ਜੋ ਇੰਸ. ਰੈਂਕ ਉੱਪਰ ਕੰਮ ਕਰ ਰਹੇ ਹਨ, ਫਗਵਾੜਾ 'ਚ ਲੁਟੇਰਿਆਂ ਦਾ ਸ਼ਿਕਾਰ ਬਣੇ ਹਨ ਪਰ ਪੁਲਸ ਅਧਿਕਾਰੀਆਂ ਦਾ ਇਹ ਜਵਾਬ ਰਹਿੰਦਾ ਹੈ ਕਿ ਉਹ ਜਨਤਾ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਹਨ। ਜਦ ਕਿ ਹਾਲਾਤ ਦੀ ਸੱਚਾਈ ਇਹ ਬਣੀ ਹੈ ਕਿ ਫਗਵਾੜਾ ਅਤੇ ਆਸ-ਪਾਸ ਦੇ ਕਸਬਿਆਂ 'ਚ ਗੈਂਗਸਟਰਾਂ ਦੀ ਗੁਪਚੁੱਪ ਨਾਲ ਖੁੱਲ੍ਹੀ ਮੂਵਮੈਂਟ ਹੋ ਰਹੀ ਹੈ। ਇਕ ਦੂਸਰੇ ਦੇ ਸਿੱਧੇ ਸੰਪਰਕ 'ਚ ਜ਼ਰੂਰੀ ਸੂਚਨਾ ਦਾ ਅਦਾਨ-ਪ੍ਰਦਾਨ ਕਰ ਰਹੇ ਹਨ। ਨਾਲ ਹੀ ਗੈਂਗ ਆਪਣੇ ਗੁਪਤ ਸਰੋਤਾਂ ਦੀ ਵਰਤੋਂ ਕਰਕੇ ਹਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਬਕਾਇਦਾ ਉਕਤ ਇਲਾਕੇ ਦੀ ਰੇਕੀ ਕਰਦੇ ਹਨ। ਨਾਲ ਹੀ ਇਹ ਵੀ ਸੂਚਿਤ ਕਰਦੇ ਹਨ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਇਨ੍ਹਾਂ ਨੂੰ ਫਗਵਾੜਾ ਤੋਂ ਕਿਹੜੇ ਰਸਤਿਆਂ ਦੀ ਵਰਤੋਂ ਕੀਤੀ ਜਾਵੇ। ਇਸ ਦਾ ਪ੍ਰਮਾਣ ਪੀ. ਐੱਨ. ਬੀ. 'ਚ ਹੋਈ ਡਕੈਤੀ ਸਹਿਤ ਇਸ ਤੋਂ ਪਹਿਲਾਂ ਵਾਪਰੀਆਂ ਕਈ ਘਟਨਾਵਾਂ ਨਾਲ ਬਣੀ ਹੈ। ਜੋ ਬੀਤੇ ਲੰਮੇ ਸਮੇਂ ਤੋਂ ਵੱਖ-ਵੱਖ ਪੁਲਸ ਥਾਣਿਆਂ 'ਚ ਰੱਖੀਆਂ ਕਈ ਫਾਈਲਾਂ 'ਚ ਅਨਟਰੇਸੀ ਚਲ ਰਹੀ ਹੈ।
ਸ਼ਹਿਰ ਬਣਿਆ ਗੈਂਗਸਟਰਾਂ ਦਾ ਗੜ੍ਹ
ਜਾਣਕਾਰੀ ਅਨੁਸਾਰ ਉਕਤ ਗੈਂਗਸਟਰ ਦਿਨ-ਰਾਤ ਫਗਵਾੜਾ 'ਚ ਬਿਨਾਂ ਕਿਸੇ ਡਰ ਤੋਂ ਆਪਣੇ ਗੁਪਤ ਟਿਕਾਣਿਆਂ 'ਤੇ ਆਉਂਦੇ-ਜਾਂਦੇ ਹਨ। ਅਹਿਮ ਮੁੱਦਾ ਇਹ ਬਣਿਆ ਹੈ ਕਿ ਸ਼ਹਿਰ ਨੂੰ ਉਕਤ ਮੁਲਜ਼ਮ ਆਪਣਾ ਗੜ੍ਹ ਬਣਾ ਕੇ ਵਰਤ ਰਹੇ ਹਨ ਅਤੇ ਆਪਣੇ ਗੁਪਤ ਸਰੋਤਾਂ ਜ਼ਰੀਏ ਨਸ਼ੇ ਦੇ ਕਾਲੇ ਕਾਰੋਬਾਰ ਨੂੰ ਚਲਾ ਰਹੇ ਹਨ। ਸ਼ਹਿਰ ਨਾਲ ਗੈਂਗਸਟਰਾਂ ਦਾ ਕੀ ਨਾਤਾ ਹੈ, ਇਸ ਦਾ ਉਦਾਹਰਣ ਹਾਲ ਹੀ 'ਚ ਨਵੀਂ ਦਿੱਲੀ 'ਚ ਫਗਵਾੜਾ ਨਾਲ ਸਬੰਧਤ ਦੱਸੇ ਜਾਣ ਵਾਲੇ ਇਕ ਦੋਸ਼ੀ ਦੀ ਗ੍ਰਿਫਤਾਰੀ ਤੋਂ ਵੀ ਮਿਲ ਰਿਹਾ ਹੈ। ਉਕਤ ਦੋਸ਼ੀ ਨਾਲ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਦੱਸੇ ਜਾਣ ਵਾਲੇ ਇਕ ਹੋਰ ਖਤਰਨਾਕ ਗੈਂਗਸਟਰਾਂ ਦੀ ਵੀ ਗ੍ਰਿਫਤਾਰੀ ਹੋਈ ਹੈ ਅਤੇ ਇਨ੍ਹਾਂ ਕੋਲੋਂ ਵਿਦੇਸ਼ੀ ਹਥਿਆਰ ਮਿਲੇ ਹਨ, ਜਿਸ 'ਚ 2 ਵਿਦੇਸ਼ੀ ਪਿਸਤੌਲਾਂ ਅਤੇ 45 ਜ਼ਿੰਦਾ ਕਾਰਤੂਸ ਸ਼ਾਮਲ ਹਨ।
ਇਸ ਤੋਂ ਇਲਾਵਾ ਫਗਵਾੜਾ ਨਾਲ ਸਬੰਧਤ ਇਕ ਗੈਂਗ ਨੂੰ ਹੋਰ ਜ਼ਿਲੇ ਦੀ ਪੁਲਸ ਵੱਲੋਂ ਹਾਲ ਹੀ 'ਚ ਨਾਜਾਇਜ਼ ਅਸਲੇ ਨਾਲ ਗ੍ਰਿਫਤਾਰ ਕੀਤਾ ਸੀ। ਫਗਵਾੜਾ ਦਾ ਇਤਿਹਾਸ ਅਤੇ ਗੈਂਗਸਟਰਾਂ ਦੀ ਪੁਲਸ ਥਾਣਿਆਂ 'ਚ ਮੌਜੂਦ ਹਿਸਟਰੀ ਇਸ ਗੱਲ ਦਾ ਸਬੂਤ ਹੈ ਕਿ ਇਸ ਜਗ੍ਹਾ ਤੋਂ ਪੰਜਾਬ ਦੇ ਖਤਰਨਾਕ ਤੋਂ ਖਤਰਨਾਕ ਗੈਂਗਸਟਰ ਦੀ ਨਾ ਸਿਰਫ ਆਮਦ ਹੁੰਦੀ ਰਹੀ ਹੈ ਸਗੋਂ ਇਥੇ ਹੀ ਪੰਜਾਬ 'ਚ ਵੱਡੇ ਪੱਧਰ 'ਤੇ ਗੈਂਗਵਾਰ 'ਚ ਸਰਗਰਮ ਰਹੇ ਖਤਰਨਾਕ ਗੈਂਗਸਟਰ ਪੂਰੀ ਪਲੈਨਿੰਗ ਨਾਲ ਗੈਂਗਵਾਰ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਲਈ 100 ਫੀਸਦੀ ਕਾਮਯਾਬ ਰਹੇ ਹਨ।
ਕਈ ਵਾਰ ਹੋਏ ਪੁਲਸ ਅਤੇ ਗੈਂਗਸਟਰਾਂ 'ਚ ਐਨਕਾਊਂਟਰ
ਫਗਵਾੜਾ ਪੁਲਸ ਦਾ ਰਿਕਾਰਡ ਇਸ ਦਾ ਗਵਾਹ ਹੈ ਕਿ ਫਗਵਾੜਾ 'ਚ ਇਸ ਤੋਂ ਪਹਿਲਾਂ ਕਈ ਮੌਕਿਆਂ 'ਤੇ ਪੁਲਸ ਅਤੇ ਗੈਂਗਸਟਰਾਂ 'ਚ ਕਈ ਐਨਕਾਊਂਟਰ ਵੀ ਹੋਏ, ਜਿਸ ਕਾਰਣ ਪੁਲਸ ਅਤੇ ਗੈਂਗਸਟਰਾਂ 'ਚ ਆਪਸੀ ਫਾਇਰਿੰਗ ਵੀ ਹੁੰਦੀ ਰਹੀ। ਫਗਵਾੜਾ ਪੁਲਸ ਨੇ ਗੈਂਗਸਟਰਾਂ ਕੋਲੋਂ ਭਾਰੀ ਮਾਤਰਾ 'ਚ ਨਾਜਾਇਜ਼ ਡਰੱਗਜ਼ ਆਦਿ ਵੀ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਦਾ ਚਰਚਿਤ ਸੁੱਖਾ ਕਾਹਲਵਾਂ ਹੱਤਿਆਕਾਂਡ ਨੂੰ ਵੀ ਫਗਵਾੜਾ 'ਚ ਹੀ ਅੰਜਾਮ ਦਿੱਤਾ ਗਿਆ ਸੀ। ਸੁੱਖਾ ਕਾਹਲਵਾਂ ਨੂੰ ਉਸ ਸਮੇਂ ਵਿੱਕੀ ਗੌਂਡਰ ਗੈਂਗ ਨੇ ਜਲੰਧਰ ਦੇ ਪ੍ਰੇਮਾ ਲਾਹੌਰੀਆ ਗੈਂਗਸਟਰ ਸਮੇਤ ਗੈਂਗਾਂ ਦੀ ਮਦਦ ਨਾਲ ਫਗਵਾੜਾ 'ਚ ਦਿਨ ਦਿਹਾੜੇ ਘਟਨਾ ਨੂੰ ਅੰਜਾਮ ਦਿੱਤਾ ਸੀ। ਜਦੋਂ ਸ਼ਾਰਪ ਸ਼ੂਟਰ ਸੁੱਖਾ ਕਾਹਲਵਾਂ ਦਾ ਕ੍ਰਾਈਮ ਦੀ ਦੁਨੀਆ 'ਚ ਨਾਂ ਬੋਲਦਾ ਸੀ।
ਇਹ ਵੀ ਆਨ ਰਿਕਾਰਡ ਰਿਹਾ ਹੈ ਕਿ ਉਕਤ ਕਈ ਗੈਂਗਸਟਰਾਂ ਨੇ ਸੁੱਖਾ ਕਾਹਲਵਾਂ ਦੀ ਹੱਤਿਆ ਕਰਨ ਤੋਂ ਪਹਿਲਾਂ ਫਗਵਾੜਾ ਦੇ ਕਈ ਹਿੱਸਿਆਂ ਦੀ ਨਾ ਸਿਰਫ ਬਰੀਕੀ ਨਾਲ ਰੇਕੀ ਕੀਤੀ, ਨਾਲ ਹੀ ਉਕਤ ਗੈਂਗਸਟਰਾਂ ਨੇ ਕਈ ਇਸ ਤਰ੍ਹਾਂ ਦੇ ਰਸਤਿਆਂ ਨੂੰ ਖੋਜਿਆ ਸੀ, ਜਿੱਥੋਂ ਦੀ ਉਹ ਉਸ ਦੀ ਹੱਤਿਆ ਕਰ ਕੇ ਸਰਲਤਾ ਨਾਲ ਨਿਕਲ ਗਏ ਸੀ। ਪੁਲਸ ਦੀ ਛਾਣਬੀਣ 'ਚ ਮਾਮਲਾ ਖੁਲ੍ਹ ਕੇ ਸਾਹਮਣੇ ਆਇਆ ਕਿ ਕਈ ਗੈਂਗਸਟਰਾਂ ਨੇ ਸੁੱਖਾ ਕਾਹਲਵਾਂ ਦੀ ਹੱਤਿਆ ਕਰਨ ਤੋਂ ਪਹਿਲਾਂ ਫਗਵਾੜਾ ਦੇ ਆਸ-ਪਾਸ ਹੀ ਆਪਣੇ ਠਿਕਾਣੇ ਬਣਾਏ ਅਤੋ ਫਿਰ ਪੂਰੀ ਪਲੈਨਿੰਗ ਨਾਲ ਹੱਤਿਆਕਾਂਡ ਨੂੰ ਅੰਜਾਮ ਦਿੱਤਾ।
ਸੋਸ਼ਲ ਮੀਡੀਆ 'ਤੇ ਵੱਖਰੀ ਦੁਨੀਆ ਹੈ ਗੈਂਗਸਟਰਾਂ ਦੀ
ਪੰਜਾਬ 'ਚ ਸਰਗਰਮ ਗੈਂਗਸਟਰ ਸੋਸ਼ਲ ਮੀਡੀਆ 'ਤੇ ਆਪਣੀ ਭਾਸ਼ਾ ਅਤੇ ਹਰ ਮਾਮਲੇ ਨੂੰ ਆਪਣੇ ਢੰਗ ਨਾਲ ਅੰਜਾਮ ਦੇਣ ਦਾ ਢੰਗ ਰੱਖਦੇ ਸੀ ਪਰ ਇਨ੍ਹਾਂ 'ਚ ਸਭ ਤੋਂ ਜ਼ਿਆਦਾ ਟਰੈਂਡ ਫੇਸਬੁੱਕ ਆਈ. ਡੀ. ਬਣਾਉਣਾ ਰਿਹਾ ਹੈ। ਹਰ ਛੋਟੀ ਵੱਡੀ ਵਾਰਦਾਤ ਦੇ ਬਾਅਦ ਗੈਂਗਸਟਰਾਂ ਵੱਲੋਂ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾਂਦੀ ਸੀ। ਫਗਵਾੜਾ ਦੇ ਇਕ ਖਤਰਨਾਕ ਗੈਂਗਸਟਰ ਜਿਸ ਨੂੰ ਥੋੜ੍ਹਾ ਸਮਾਂ ਪਹਿਲਾਂ ਦਿੱਲੀ ਪੁਲਸ ਨੇ ਦਿੱਲੀ 'ਚ ਅਸਲੇ ਅਤੇ ਗੋਲੀ ਸਿੱਕੇ ਸਮੇਤ ਕਾਬੂ ਕੀਤਾ ਹੈ। ਉਹ ਆਪਣੀ ਫੇਸਬੁੱਕ ਉੱਪਰ ਅਸਲੇ ਅਤੇ ਗੋਲੀਆਂ ਨਾਲ ਫੋਟੋਆਂ ਪਾਉਂਦਾ ਰਿਹਾ ਸੀ।
ਕਪੂਰਥਲਾ ਮਾਡਰਨ ਜੇਲ ਬਣੀ ਗੈਂਗਸਟਰਾਂ ਦੀ ਯੂਨੀਵਰਸਿਟੀ
ਕਪੂਰਥਲਾ ਦੀ ਮਾਡਰਨ ਜੇਲ 'ਚ ਉਕਤ ਗੈਂਗਸਟਰਾਂ ਦੇ ਗੁਰਗੇ ਹੁਣ ਸਿੱਧੇ ਹੀ ਦਿੱਲੀ 'ਚ ਮੌਜੂਦ ਨਾਇਜ਼ੀਰੀਅਨ ਸਮੱਗਲਰਾਂ ਨਾਲ ਮਿਲ ਕੇ ਪੰਜਾਬ 'ਚ ਨਸ਼ੇ ਦਾ ਕਾਲਾ ਕਾਰੋਬਾਰ ਕਰ ਰਹੇ ਹਨ। ਇਸ ਦਾ ਖੁਲਾਸਾ ਵੀ ਫਗਵਾੜਾ 'ਚ ਕਾਊਂਟਰ ਇੰਟੈਲੀਜੈਂਟਸ ਦੀ ਟੀਮ ਦੁਆਰਾ ਡਰੱਗਜ਼ ਅਤੇ 6 ਲੱਖ ਰੁਪਏ ਦੀ ਨਕਦੀ ਅਤੇ ਆਲੀਸ਼ਾਨ ਕਾਰ 'ਚ ਸਵਾਰ ਦੋਸ਼ੀ ਮਾਂ-ਬੇਟੀ ਅਤੇ ਸ਼ਾਤਰ ਡਰੱਗ ਸਮੱਗਲਰ ਦੀ ਗ੍ਰਿਫਤਾਰੀ ਨਾਲ ਹੋਇਆ। ਗੈਂਗਸਟਰ ਉਹ ਸਭ ਕਰਦੇ ਹਨ ਜੋ ਉਨ੍ਹਾਂ ਦੇ ਦਿਲ 'ਚ ਆਉਂਦਾ ਹੈ ਕਈ ਵਾਰ ਇਸੇ ਜੇਲ 'ਚ ਅੰਡਰ ਟ੍ਰਾਇਲ ਕੈਦੀਆਂ 'ਚ ਆਪਸੀ ਲੜਾਈ-ਝਗੜੇ ਵੀ ਹੋ ਜਾਂਦੇ ਹਨ ਅਤੇ ਇਸੇ ਜੇਲ ਅੰਦਰ ਭਾਰੀ ਮਾਤਰਾ 'ਚ ਮੋਬਾਇਲ ਫੋਨ ਅਤੇ ਨਸ਼ਾ ਆਦਿ ਬਰਾਮਦ ਹੋਇਆ ਹੈ।
'ਪੰਜਾਬ ਬੰਦ' ਦੌਰਾਨ ਬਟਾਲਾ 'ਚ ਰੋਸ ਮਾਰਚ, ਪ੍ਰਦਰਸ਼ਨਕਾਰੀਆਂ ਵਲੋਂ ਚੱਕਾ ਜਾਮ
NEXT STORY