ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਘੁੰਮਣ ਵਾਲੇ ਸੈਲਾਨੀਆਂ ਲਈ ਚੰਗੀ ਖ਼ਬਰ ਹੈ ਕਿਉਂਕਿ ਕੋਰੋਨਾ ਕਾਰਨ ਕਈ ਮਹੀਨਿਆਂ ਤੋਂ ਬੰਦ ਪਿਆ ਰਾਕ ਗਾਰਡਨ ਦੁਬਾਰਾ ਖੁੱਲ੍ਹਣ ਜਾ ਰਿਹਾ ਹੈ। ਇਸ ਸਬੰਧੀ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਸੋਮਵਾਰ ਨੂੰ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ, ਜਿਸ 'ਚ ਤਾਲਾਬੰਦੀ ਦੌਰਾਨ ਬੰਦ ਪਏ ਰਾਕ ਗਾਰਡਨ ਨੂੰ ਫਿਰ ਤੋਂ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ। ਬੈਠਕ 'ਚ ਸਟੇਟ ਮਿਊਜ਼ੀਅਮ ਅਤੇ ਟੈਗੋਰ ਥੀਏਟਰ ਨੂੰ ਵੀ ਬੁੱਧਵਾਰ ਤੋਂ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਗਈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਫ਼ੌਜ, ਪੁਲਸ, ਪੈਰਾ-ਮਿਲਟਰੀ ਫੋਰਸ ਨਾਲ ਸਬੰਧਿਤ ਸਮਾਨ ਦੀ ਵਿਕਰੀ 'ਤੇ ਰੋਕ
ਹਾਲਾਂਕਿ ਪ੍ਰਸ਼ਾਸਕ ਨੇ ਕਿਹਾ ਹੈ ਕਿ ਲੋਕਾਂ ਨੂੰ ਕੋਵਿਡ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ। ਬੈਠਕ 'ਚ ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਵਣ ਰੱਖਿਅਕ ਦਵਿੰਦਰ ਦਲਾਈ ਨੇ ਦੱਸਿਆ ਕਿ ਪਟਾਕਿਆਂ ’ਤੇ ਰੋਕ ਕਾਰਣ ਪਿਛਲੇ ਸਾਲ ਦੇ ਮੁਕਾਬਲੇ ਏਅਰ ਕੁਆਲਿਟੀ ਇੰਡੈਕਸ 'ਚ ਸੁਧਾਰ ਹੋਇਆ ਹੈ। ਪਿਛਲੇ ਸਾਲ ਏ. ਕਿਊ. ਆਈ. 341 ’ਤੇ ਸੀ, ਜਦੋਂ ਕਿ ਇਸ ਵਾਰ ਸਿਰਫ਼ 140 ਤੱਕ ਹੀ ਸੀਮਤ ਰਿਹਾ। ਉਨ੍ਹਾਂ ਦੱਸਿਆ ਕਿ ਦੀਵਾਲੀ ਦੇ ਦਿਨ ਆਮ ਏ. ਕਿਊ. ਆਈ. 127 ’ਤੇ ਹੀ ਬਣਿਆ ਰਿਹਾ।
ਇਹ ਵੀ ਪੜ੍ਹੋ : ਕੋਰੋਨਾ ਦੇ ਖ਼ਤਰੇ ਨੂੰ ਦੇਖਦਿਆਂ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਸਰਕਾਰ ਨੇ ਲਿਆ ਅਹਿਮ ਫ਼ੈਸਲਾ
ਦੱਸਿਆ ਕਿ ਪਟਾਕਿਆਂ ’ਤੇ ਲੱਗੀ ਰੋਕ ਕਾਰਣ ਹੀ ਅਜਿਹਾ ਹੋਇਆ ਹੈ। ਦਲਾਈ ਨੇ ਦੱਸਿਆ ਕਿ ਧੁਨੀ ਪ੍ਰਦੂਸ਼ਣ ਵੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਘੱਟ ਰਿਹਾ। ਜੀ. ਐੱਮ. ਸੀ. ਐੱਚ.-32 ਦੀ ਕਾਰਜਕਾਰੀ ਨਿਰਦੇਸ਼ਕ ਡਾ. ਜਸਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਏ ਗਏ 1093 ਨਮੂਨਿਆਂ 'ਚੋਂ 90 ਪਾਜ਼ੇਟਿਵ ਪਾਏ ਗਏ। ਮੰਗਲਵਾਰ ਤੋਂ ਮੈਡੀਸਿਨ, ਡਰਮੇਟੋਲਾਜੀ, ਨੇਤਰ ਰੋਗ ਅਤੇ ਫਿਜ਼ੀਓਥੈਰੇਪੀ ਦੀ ਓ. ਪੀ. ਡੀ. ਨੂੰ ਸ਼ੁਰੂ ਕਰ ਦਿੱਤਾ ਜਾਵੇਗਾ। ਪਟਾਕਿਆਂ ਕਾਰਣ ਅੱਖ 'ਚ ਸੱਟ ਲੱਗਣ ਦਾ ਇਕ ਕੇਸ ਜੀ. ਐੱਮ. ਸੀ. ਐੱਚ.-32 'ਚ ਸੀ, ਜੋ ਪੰਜਾਬ ਤੋਂ ਹੈ। ਸਿਹਤ ਮਹਿਕਮੇ ਦੀ ਨਿਰਦੇਸ਼ਕ ਡਾ. ਅਮਨਦੀਪ ਕੰਗ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਏ ਗਏ 6600 ਨਮੂਨਿਆਂ 'ਚੋਂ 670 ਪਾਜ਼ੇਟਿਵ ਪਾਏ ਗਏ ਹਨ। ਦਿੱਲੀ 'ਚ ਕੋਰੋਨਾ ਦੀ ਸਥਿਤੀ ਨੂੰ ਦੇਖਦਿਆਂ ਆਈ. ਐੱਸ. ਬੀ. ਟੀ.-17 ’ਤੇ ਇਕ ਮੋਬਾਇਲ ਵੈਨ ਖੜ੍ਹੀ ਕੀਤੀ ਜਾਵੇਗੀ, ਜੋ ਦਿੱਲੀ ਤੋਂ ਆਉਣ ਵਾਲੇ ਹਰ ਇਕ ਵਿਅਕਤੀ ਦੀ ਜਾਂਚ ਕਰੇਗੀ।
ਇਹ ਵੀ ਪੜ੍ਹੋ : ਦਰਦਨਾਕ : ਸੰਗਰੂਰ 'ਚ ਵਾਪਰਿਆ ਵੱਡਾ ਹਾਦਸਾ, 5 ਲੋਕਾਂ ਦੀ ਕਾਰ ਅੰਦਰ ਸੜ ਕੇ ਮੌਤ
ਪੀ. ਜੀ. ਆਈ. 'ਚ ਅਜੇ ਕੋਰੋਨਾ ਦੇ 107 ਗੰਭੀਰ ਮਰੀਜ਼ ਦਾਖ਼ਲ
ਪੀ. ਜੀ. ਆਈ. ਦੇ ਨਿਰਦੇਸ਼ਕ ਡਾ. ਜਗਤਰਾਮ ਨੇ ਦੱਸਿਆ ਕਿ ਪੀ. ਜੀ. ਆਈ. 'ਚ ਅਜੇ ਕੋਰੋਨਾ ਦੇ 107 ਗੰਭੀਰ ਮਰੀਜ਼ ਦਾਖ਼ਲ ਹਨ। ਪਿਛਲੇ ਹਫ਼ਤੇ ਉਨ੍ਹਾਂ ਨੇ ਕੋਰੋਨਾ ਦੇ 3301 ਨਮੂਨੇ ਲਏ, ਜਿਨ੍ਹਾਂ 'ਚੋਂ 374 ਪਾਜ਼ੇਟਿਵ ਪਾਏ ਗਏ। ਪਟਾਕਿਆਂ ’ਤੇ ਲਾਈ ਗਈ ਰੋਕ ਨੂੰ ਲੈ ਕੇ ਉਨ੍ਹਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰੋਕ ਲਗਾਉਣ ਕਾਰਣ ਹੀ ਪਟਾਕਿਆਂ ਨਾਲ ਜਖ਼ਮੀਂ ਹੋਣ ਵਾਲੇ ਲੋਕਾਂ ਦੀ ਗਿਣਤੀ 'ਚ ਕਾਫ਼ੀ ਕਮੀ ਆਈ ਹੈ। ਇਸ ਸਾਲ ਪਟਾਕਿਆਂ ਨਾਲ ਜਖ਼ਮੀਂ ਹੋਣ ਤੋਂ ਬਾਅਦ ਸਿਰਫ਼ 14 ਮਰੀਜ਼ਾਂ ਨੂੰ ਹੀ ਪੀ. ਜੀ. ਆਈ. ਲਿਆਂਦਾ ਗਿਆ, ਜਿਨ੍ਹਾਂ 'ਚੋਂ ਚੰਡੀਗੜ੍ਹ ਦਾ ਸਿਰਫ਼ ਇਕ ਮਰੀਜ਼ ਸੀ। ਪਿਛਲੇ ਸਾਲ 60 ਲੋਕ ਜਖ਼ਮੀਂ ਹੋਏ ਸਨ।
8 ਮਹੀਨਿਆਂ ਬਾਅਦ ਖੁੱਲ੍ਹੀ ਪੰਜਾਬੀ ਯੂਨੀਵਰਸਿਟੀ ਅਤੇ ਪਟਿਆਲਾ ਦੇ ਕਾਲਜ
NEXT STORY