ਸੁਨਾਮ (ਰਾਜੇਸ਼ ਕੋਹਲੀ)— ਇਹ ਦਰਦਨਾਕ ਤਸਵੀਰਾਂ ਸੰਗਰੂਰ ਦੇ ਸੁਨਾਮ ਦੀਆਂ ਹਨ, ਜਿੱਥੇ ਕੱਲ੍ਹ ਦਾ ਮੀਂਹ ਕਹਿਰ ਬਣ ਕੇ ਵਰ੍ਹਿਆ ਅਤੇ ਇਕ ਪਰਿਵਾਰ ਦੀਆਂ ਖੁਸ਼ੀਆਂ ਵਹਾ ਕੇ ਲੈ ਗਿਆ। ਇੱਥੇ ਇਕ ਕਿਰਾਏ ਦੇ ਮਕਾਨ ਦੀ ਛੱਤ ਡਿੱਗਣ ਕਾਰਨ ਉਸ ਵਿਚ ਮੌਜੂਦ ਪਿਓ-ਪੁੱਤਰ ਦੀ ਦਰਦਨਾਕ ਮੌਤ ਹੋ ਗਈ ਅਤੇ ਹੱਸਦੇ-ਖੇਡਦੇ ਪਰਿਵਾਰ ਦਾ ਉਜਾੜਾ ਹੋ ਗਿਆ।
ਜਾਣਕਾਰੀ ਮੁਤਾਬਕ ਪੱਪੂ ਨਾਮੀ ਮਜਦੂਰ ਆਪਣੇ ਦੋ ਬੇਟਿਆਂ ਦੇ ਨਾਲ ਕਮਰੇ ਵਿਚ ਸੌਮ ਰਿਹਾ ਸੀ। ਖੁਸ਼ਕਿਸਮਤੀ ਨਾਲ ਉਸ ਦੀ ਪਤਨੀ ਇਸ ਹਾਦਸੇ ਵਿਚ ਬਚ ਗਈ ਕਿਉਂਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਹ ਪਾਣੀ ਲੈਣ ਲਈ ਗਈ ਹੋਈ ਸੀ। ਮ੍ਰਿਤਕ ਪੱਪੂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇਹ ਹਾਦਸਾ ਮਕਾਨ ਮਾਲਕ ਦੀ ਲਾਪਰਵਾਹੀ ਕਾਰਨ ਹੋਇਆ ਸੀ। ਮਕਾਨ ਦੀ ਹਾਲਤ ਠੀਕ ਨਹੀਂ ਸੀ ਅਤੇ ਉਸ ਨੇ ਇਸ ਦੀ ਮੁਰੰਮਤ ਦਾ ਕੰਮ ਨਹੀਂ ਕਰਵਾਇਆ। ਨਤੀਜਾ ਇਕ ਪਰਿਵਾਰ ਉੱਜੜ ਗਿਆ।
ਦੂਜੇ ਪਾਸੇ ਮਕਾਨ ਮਾਲਕ ਨੇ ਆਪਣੀ ਲਾਪਰਵਾਹੀ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਕੱਲ੍ਹ ਹੋਈ ਤੇਜ਼ ਬਾਰਿਸ਼ ਕਾਰਨ ਛੱਤ ਡਿਗੀ ਹੈ। ਫਿਲਹਾਲ ਪੁਲਸ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਪੰਜਾਬ 'ਚ ਮਾਨਸੂਨ ਦਾ ਇੰਤਜ਼ਾਰ ਖਤਮ, ਦੇਰ ਸ਼ਾਮ ਹੋਈ ਬਾਰਿਸ਼ ਨੇ ਗਰਮੀ ਤੋਂ ਦਿੱਤੀ ਰਾਹਤ (ਤਸਵੀਰਾਂ)
NEXT STORY