ਗੋਨਿਆਨਾ ਮੰਡੀ (ਗੋਰਾ ਲਾਲ) : ਪਿੰਡ ਕੋਠੇ ਨੱਥਾ ਸਿੰਘ ਵਾਲਾ ਵਿਖੇ ਲੰਘੀ ਰਾਤ ਤੇਜ਼ ਬਾਰਸ਼ ਦੌਰਾਨ ਇਕ ਮਜ਼ਦੂਰ ਵਿਅਕਤੀ ਬਲਦੇਵ ਸਿੰਘ ਪੁੱਤਰ ਜੱਗਰ ਸਿੰਘ ਉੱਪਰ ਘਰਦੀ ਛੱਤ ਡਿੱਗਣ ਡਿੱਗ ਗਈ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਉਸ ਨੂੰ ਲੋਕਾਂ ਦੀ ਮਦਦ ਨਾਲ ਛੱਤ ਦੇ ਮਲਬੇ ਹੇਠੋਂ ਬਾਹਰ ਕੱਢਿਆ ਗਿਆ। ਇਹ ਘਟਨਾ ਉਦੋਂ ਵਾਪਰੀ, ਜਦੋਂ ਬਾਰਸ਼ ਦੌਰਾਨ ਰਾਤ 9 ਵਜੇ ਉਹ ਘਰ ਦਾ ਘਰੇਲੂ ਸਮਾਨ ਕਮਰੇ ਅੰਦਰ ਰੱਖਣ ਗਿਆ ਸੀ, ਜਿੱਥੇ ਉਸ ਦੇ ਉੱਪਰ ਕਮਰੇ ਦੀ ਛੱਤ ਅਚਾਨਕ ਡਿੱਗ ਪਈ, ਉਕਤ ਨੂੰ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖ਼ਲ ਕਰਵਾਇਆ ਗਿਆ।
ਜਿੱਥੇ ਪੀੜਤ ਬਲਦੇਵ ਸਿੰਘ ਦੇ ਫਰੈਕਚਰ ਗੋਡੇ ਦਾ ਇਲਾਜ ਚੱਲ ਰਿਹਾ ਹੈ। ਉਕਤ ਜਾਣਕਾਰੀ ਪੀੜਤ ਦੇ ਭਤੀਜੇ ਜਸਕਰਨ ਸਿੰਘ ਦਿੰਦੇ ਹੋਏ ਦੱਸਿਆ ਕਿ ਛੱਤ ਦੇ ਮਲਬੇ ਹੇਠ ਦੋ ਪੱਖੇ, ਐੱਲ. ਸੀ. ਡੀ., ਅੰਗਹੀਣ ਸਾਈਕਲ, ਦੋ ਮੰਜੇ, ਪੇਟੀ ਅਤੇ ਹੋਰ ਘਰੇਲੂ ਸਮਾਨ ਆਉਣ ਕਾਰਨ ਉਸ ਦਾ ਭਾਰੀ ਨੁਕਸਾਨ ਹੋ ਗਿਆ ਹੈ। ਪਿੰਡ ਦੇ ਸਰਪੰਚ ਇਕਬਾਲ ਸਿੰਘ ਬਰਾੜ, ਮੈਂਬਰ ਸੱਤਪਾਲ ਸ਼ਰਮਾ ਨੇ ਦੱਸਿਆ ਕਿ ਪੀੜਤ ਬਲਦੇਵ ਸਿੰਘ ਅਤੇ ਉਸ ਦੀ ਪਤਨੀ ਦੋਵੇਂ ਅੰਗਹੀਣ ਹਨ ਅਤੇ ਗਰੀਬੀ ਦੀ ਰੇਖਾ ਹੇਠ ਦਿਨ ਬਸਰ ਕਰ ਰਿਹੇ ਹਨ। ਉਨ੍ਹਾਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।
ਖੇਡ-ਖੇਡ 'ਚ ਲੁਧਿਆਣੇ ਤੋਂ ਮੋਹਾਲੀ ਜਾ ਪਹੁੰਚਿਆ ਬੱਚਾ, ਸੋਸ਼ਲ ਮੀਡੀਆ ਨੇ ਮੁੜ ਮਾਪਿਆਂ ਨਾਲ ਮਿਲਵਾਇਆ
NEXT STORY