ਰੋਪੜ (ਵਿਜੇ)-ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਅਧੀਨ ਕੰਮ ਕਰਦੀਆਂ ਵਿਸ਼ੇਸ਼ ਅਥਾਰਟੀਆਂ ਦੀ ਵਿੱਤ ਅਤੇ ਲੇਖਾ ਕਮੇਟੀ ਦੀ ਮੀਟਿੰਗ ਹੋਈ। ਜਿਸ ਦੀ ਪ੍ਰਧਾਨਗੀ ਵਿਨੀ ਮਹਾਜਨ ਆਈ.ਏ.ਐੱਸ., ਵਧੀਕ ਮੁੱਖ ਸਕੱਤਰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵਲੋਂ ਕੀਤੀ ਗਈ। ਮੀਟਿੰਗ ’ਚ ਵੱਖ-ਵੱਖ ਅਥਾਰਟੀਆਂ ਦੇ ਅਧਿਕਾਰ ਖੇਤਰ ’ਚ ਪੈਂਦੀਆਂ ਹੋਟਲ ਸਾਈਟਾਂ ਦੀ ਅਲਾਟਮੈਂਟ ਕਰਨ ਅਤੇ ਪੈਟਰੋਲ ਪੰਪ ਸਾਈਟਾਂ ਦੀ ਅਲਾਟਮੈਂਟ ਲਈ ਯੋਗਤਾ ਨਿਰਧਾਰਤ ਕਰਨ ਤੇ ਇਨ੍ਹਾਂ ਥਾਵਾਂ ਦੀ ਅਲਾਟਮੈਂਟ ਲਈ ਰਾਖਵੀਂ ਕੀਮਤ ਨਿਰਧਾਰਤ ਕਰਨ ਸਮੇਤ ਵੱਖ-ਵੱਖ ਏਜੰਡਿਆਂ ’ਤੇ ਚਰਚਾ ਕੀਤੀ ਗਈ। ਸਭ ਤੋਂ ਪਹਿਲਾਂ ਮੌਜੂਦਾ ਅਫਸਰਾਂ ਨੂੰ ਈ-ਨੀਲਾਮੀ ਰਾਹੀਂ ਅਲਾਟ ਕੀਤੇ ਜਾਣ ਵਾਲੇ ਪੈਟਰੋਲ ਪੰਪਾਂ ਦੀ ਪਾਲਿਸੀ ’ਚ ਕੀਤੀ ਤਬਦੀਲੀ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ 1200 ਵਰਗ ਗਜ਼ ਤੇ ਇਸ ਤੋਂ ਘੱਟ ਖੇਤਰ ਵਾਲੀਆਂ ਸਾਈਟਾਂ ਦਾ ਕੁੱਲ 15 ਫੀਸਦੀ ਅਤੇ 1200 ਵਰਗ ਗਜ਼ ਤੋਂ ਵੱਧ ਦੇ ਖੇਤਰ ਵਾਲੀਆਂ ਸਾਈਟਾਂ ਦੇ ਖੇਤਰ ਦਾ ਕੁੱਲ 25 ਫੀਸਦੀ ਹਿੱਸਾ ਵਪਾਰਕ ਉਦੇਸ਼ਾਂ ਦੀ ਵਰਤੋਂ ਲਈ ਵਰਤਿਆ ਜਾ ਸਕੇਗਾ। ਇਹ ਵੀ ਫੈਸਲਾ ਕੀਤਾ ਗਿਆ ਕਿ 2000 ਵਰਗ ਗਜ਼ ਜਾਂ ਇਸ ਤੋਂ ਘੱਟ ਦੀ ਇਕ ਹੋਟਲ ਸਾਈਟ ਦੀ ਅਲਾਟਮੈਂਟ ਲਈ ਰਾਖਵਾਂ ਮੁੱਲ ਸ਼ਹਿਰੀ ਮਿਲਖ/ਸੈਕਟਰ/ਸਕੀਮ ’ਚ ਨਿਰਧਾਰਤ ਸਭ ਤੋਂ ਵੱਧ ਕੀਮਤ ਦਾ 135 ਫੀਸਦੀ ਹੋਵੇਗਾ, ਜਦੋਂ ਕਿ 2 ਹਜ਼ਾਰ ਵਰਗ ਗਜ਼ ਤੋਂ ਵੱਧ ਖੇਤਰ ਦੀ ਹੋਟਲ ਸਾਈਟ ਲਈ ਉਸ ਸ਼ਹਿਰੀ ਮਿਲਖ/ਸੈਕਟਰ/ਸਕੀਮ ਲਈ ਨਿਰਧਾਰਤ ਸਭ ਤੋਂ ਜ਼ਿਆਦਾ ਰਿਹਾਇਸ਼ੀ ਰਿਜ਼ਰਵ ਕੀਮਤ ਦਾ ਸੌ ਫੀਸਦੀ ਹੋਵੇਗਾ। ਜਿੱਥੇ ਇਹ ਸਾਈਟ ਸਥਿਤ ਹੈ। ਵਿਨੀ ਮਹਾਜਨ ਨੇ ਕਿਹਾ ਕਿ ਰਾਜ ਭਰ ’ਚ ਉਪਲੱਬਧ ਹੋਟਲ ਸਾਈਟਾਂ ਦੀ ਅਲਾਟਮੈਂਟ ਕੀਮਤ ਨੂੰ ਤਰਕਸੰਗਤ ਬਣਾਉਣ ਲਈ ਇਹ ਫੈਸਲਾ ਚੰਗਾ ਸਾਬਤ ਹੋਵੇਗਾ।
ਲੜਕੀਆਂ ਦੀ ਸਿਹਤ ਸਬੰਧੀ ਹੈਲਥ ਵਰਕਸ਼ਾਪ ਲਾਈ
NEXT STORY