ਗਿੱਦੜਬਾਹਾ (ਸੰਧਿਆ) - ਅੱਜ 7 ਫਰਵਰੀ ਵੈਲੇਨਟਾਈਨ ਵੀਕ ਦਾ ਪਹਿਲਾ ਦਿਨ ਯਾਨੀ ਰੋਜ਼ ਡੇ ਹੈ। ਵੈਸੇ ਤਾਂ ਪਿਆਰ ਦਾ ਇਜ਼ਹਾਰ ਕਰਨ ਲਈ ਬਹੁਤ ਦਿਨ ਹੁੰਦੇ ਹਨ ਪਰ ਵੈਲੇਨਟਾਈਨ ਵੀਕ ਪਿਆਰ ਦਾ ਇਜ਼ਹਾਰ ਕਰਨ ਲਈ ਇਕ ਖਾਸ ਵੀਕ ਹੁੰਦਾ ਹੈ। ਰੋਜ਼ ਡੇ ਵਾਲੇ ਦਿਨ ਨੌਜਵਾਨ ਪਿਆਰ ਜਾਂ ਦੋਸਤੀ ਦੇ ਰੂਪ 'ਚ ਸਾਥੀ ਚੁਣਨ ਲਈ ਵੱਖ-ਵੱਖ ਰੰਗਾਂ ਦੇ ਗੁਲਾਬ ਦੇ ਫੁੱਲਾਂ ਦਾ ਸਹਾਰਾ ਲੈਂਦੇ ਹਨ। ਗੁਲਾਬ ਨੂੰ ਪਿਆਰ ਦਾ ਚਿੰਨ੍ਹ ਮੰਨਿਆ ਜਾਂਦਾ ਹੈ। ਵੈਸੇ ਤਾਂ ਪਿਆਰ ਦਾ ਇਜ਼ਹਾਰ ਕਰਨ ਦੇ ਵੱਖ-ਵੱਖ ਤਰੀਕੇ ਹੁੰਦੇ ਹਨ ਪਰ ਰੋਜ਼ ਡੇ ਵਾਲੇ ਦਿਨ ਪਿਆਰ ਕਰਨ ਵਾਲੇ ਆਪਣੇ ਮਹਿਬੂਬ ਨੂੰ 'ਗੁਲਾਬ' ਦਾ ਫੁੱਲ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਬਾਜ਼ਾਰਾਂ ਵਿਚ ਹਰ ਰਿਸ਼ਤੇ ਲਈ ਵੱਖ-ਵੱਖ ਰੰਗਾਂ ਦੇ ਗੁਲਾਬ ਮੌਜੂਦ ਹੈ।
ਸਾਬਕਾ ਡੀ. ਜੀ. ਪੀ. ਦਲਾਲ ਨੂੰ 1984 ਤੋਂ ਜਾਣਦਾ ਹਾਂ, ਗੋਦਾਰਾ ਹੈ ਰਿਸ਼ਤੇਦਾਰ
NEXT STORY