ਚੰਡੀਗੜ੍ਹ (ਆਕ੍ਰਿਤੀ) : ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ 49ਵੇਂ ਰੋਜ਼ ਫੈਸਟੀਵਲ ਦੇ ਆਖਰੀ ਦਿਨ ਐਤਵਾਰ ਨੂੰ ਸੈਕਟਰ-16 ਸਥਿਤ ਰੋਜ਼ ਗਾਰਡਨ ਅਤੇ ਲੇਜ਼ਰ ਵੈਲੀ 'ਚ ਬਹੁਤ ਭੀੜ ਰਹੀ। ਲੋਕਾਂ ਨੇ ਰੱਜ ਕੇ ਫੁੱਲਾਂ ਨਾਲ ਸੈਲਫੀਆਂ ਲਈਆਂ ਪਰ ਲੋਕਾਂ ਨੂੰ ਰੋਜ਼ ਗਾਰਡਨ ਪੁੱਜਣ ਲਈ ਕੁੱਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਵਾਹਨ ਪਾਰਕਿੰਗ 'ਚ ਪਰੇਸ਼ਾਨੀ
ਪਹਿਲਾਂ ਲੋਕਾਂ ਨੂੰ ਵਾਹਨਾਂ ਲਈ ਪਾਰਕਿੰਗ ਦੀ ਪਰੇਸ਼ਾਨੀ ਆਈ। ਰੋਜ਼ ਗਾਰਡਨ ਤੱਕ ਪੁੱਜਣ 'ਚ ਲੋਕਾਂ ਨੂੰ ਕਾਫ਼ੀ ਜਾਮ ਦਾ ਵੀ ਸਾਹਮਣਾ ਕਰਨਾ ਵੀ ਪਿਆ। ਉਥੇ ਹੀ ਲੋਕਾਂ ਨੂੰ ਸੈਕਟਰ-17 ਦੀ ਮਾਰਕੀਟ 'ਚ ਵਾਹਨ ਪਾਰਕ ਕਰਕੇ ਪੈਦਲ ਨਵੇਂ ਬਣੇ ਅੰਦਰਪਾਸ ਦੇ ਜ਼ਰੀਏ ਰੋਜ਼ ਗਾਰਡਨ ਤੱਕ ਆਉਣਾ ਪਿਆ। ਇਸ ਦੇ ਬਾਵਜੂਦ ਵੀ ਲੋਕਾਂ ਨੇ ਇੱਥੇ ਪੁੱਜ ਕੇ ਖੂਬ ਮਜ਼ਾ ਕੀਤਾ।
ਸਤਿੰਦਰ ਸਰਤਾਜ ਨੇ ਬੰਨ੍ਹਿਆ ਰੰਗ
ਮਹਿਲਾ ਸਸ਼ਕਤੀਕਰਨ ਨੂੰ ਸਮਰਪਿਤ ਚੱਲ ਰਿਹਾ 49ਵਾਂ ਰੋਜ਼ ਫੈਸਟੀਵਲ ਐਤਵਾਰ ਨੂੰ ਸੂਫੀ ਗਾਇਕ ਸਤਿੰਦਰ ਸਰਤਾਜ ਦੀ ਸੂਫੀ ਨਾਈਟ ਨਾਲ ਖਤਮ ਹੋ ਗਿਆ। ਇਸ ਦੌਰਾਨ ਸਰਤਾਜ ਨੇ ਫੈਸਟ 'ਚ ਆਏ ਦਰਸ਼ਕਾਂ ਦਾ ਆਪਣੇ ਗੀਤਾਂ ਨਾਲ ਦਿਲ ਜਿੱਤ ਲਿਆ। ਸਰਤਾਜ ਨੇ ਗਾਣਿਆਂ 'ਚ ਆਪਣੀ ਪੇਸ਼ਕਾਰੀ ਨਾਲ ਸਮਾਂ ਬੰਨ੍ਹਿਆ। ਲੋਕਾਂ ਨੇ ਸਰਤਾਜ ਦੀ ਪੇਸ਼ਕਾਰੀ ਦਾ ਖੂਬ ਆਨੰਦ ਲਿਆ।
ਸੈਂਕੜੇ ਲੋਕਾਂ ਨੇ ਲਏ ਹੈਲੀਕਾਪਟਰ ਦੇ ਝੂਟੇ
ਇਸ ਦੇ ਨਾਲ ਹੈਲੀਕਾਪਟਰ ਰਾਈਡ ਦੀ ਗੱਲ ਕਰੀਏ ਤਾਂ ਰੋਜ਼ ਫੈਸਟੀਵਲ ਦੇ ਆਖਰੀ ਦਿਨ 780 ਲੋਕਾਂ ਨੇ ਹੈਲੀਕਾਪਟਰ ਰਾਈਡ ਦਾ ਆਨੰਦ ਲਿਆ। ਉਥੇ ਹੀ ਇਸ ਕੜੀ 'ਚ ਰੋਜ਼ ਫੈਸਟੀਵਲ ਦੇ ਸਮਾਪਤੀ 'ਤੇ ਚੰਡੀਗੜ੍ਹ ਦੀ ਮੇਅਰ ਰਾਜ ਬਾਲਾ ਮਲਿਕ, ਕਮਿਸ਼ਨਰ ਕੇ. ਕੇ. ਯਾਦਵ ਨੇ ਤਿੰਨ ਦਿਨਾਂ ਦੌਰਾਨ ਆਯੋਜਿਤ ਸਾਰੇ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ। ਨਾਲ ਹੀ ਮੇਅਰ ਨੇ ਰੋਜ਼ ਫੈਸਟੀਵਲ ਨੂੰ ਸਫਲ ਬਣਾਉਣ ਲਈ ਅਧਿਕਾਰੀਆਂ ਦੀਆਂ ਸਾਰੀਆਂ ਟੀਮਾਂ ਦੇ ਯਤਨਾਂ ਦੀ ਤਾਰੀਫ ਕੀਤੀ। ਦੱਸ ਦੇਈਏ ਤੀਜੇ ਦਿਨ ਦੀ ਸ਼ੁਰੂਆਤ ਮੇਸਤਰੋ ਪੰਡਿਤ ਸੁਭਾਸ਼ ਧੋਸ਼ ਦੇ ਸ਼ਾਸਤਰੀ ਸੰਗੀਤ ਦੇ ਨਾਲ ਕੀਤੀ ਗਈ ਸੀ। ਜਿਨ੍ਹਾਂ ਨੇ ਇਹ ਪੇਸ਼ਕਾਈ ਇੰਡੀਅਨ ਸੋਲਜ਼ਰ ਨੂੰ ਸ਼ਰਧਾਂਜ਼ਲੀ ਪੇਸ਼ ਕਰਦੇ ਹੋਏ ਕੀਤੀ। ਜਿਨ੍ਹਾਂ ਨੂੰ ਰੋਜ਼ ਗਾਰਡਨ 'ਚ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ। ਰੋਜ਼ ਫੈਸਟ ਦੇ ਆਖਰੀ ਦਿਨ ਆਨ ਸਪਾਟ ਪੇਂਟਿੰਗ ਮੁਕਾਬਲੇ ਸਮੇਤ ਵੱਖ-ਵੱਖ ਮੁਕਾਬਲੇ ਆਯੋਜਿਤ ਕੀਤੇ ਗਏ। ਸਪਾਟ ਪੇਂਟਿੰਗ ਦੇ ਨਤੀਜੇ ਇਸ ਤਰ੍ਹਾਂ ਹਨ
ਇੱਕ ਹੋਰ ਪ੍ਰਮੁੱਖ ਆਕ੍ਰਸ਼ਣ ਅੰਤਾਕਸ਼ਰੀ ਮੁਕਾਬਲੇ ਸੀ, ਜਿਸ 'ਚ ਵੱਖ-ਵੱਖ ਬੱਚਿਆਂ ਨੇ ਹਿੱਸਾਲਿਆ। ਅੰਤਿਮ ਦੌਰ 'ਚ ਚਾਰ ਗਰੁੱਪ ਸਨ ਅਤੇ ਨਤੀਜਾ ਇਸ ਤਰ੍ਹਾਂ ਰਿਹਾ—
1. ਹਿਮਾਂਸ਼ੀ ਸੈਣੀ ਅਤੇ ਸੋਨਮ (ਸਰਕਾਰੀ ਕਾਲਜ ਫਾਰ ਐਜੂਕੇਸ਼ਨ, ਸੈਕਟਰ 20, ਚੰਡੀਗੜ੍ਹ)
2. ਸ਼ੁਭਮ ਰਾਠੌਰ ਅਤੇ ਰੋਨਿਕਾ (ਬੀ. ਐੱਸੀ. ਡੀ. ਐੱਮ. ਐੱਲ. ਟੀ., ਪੀ. ਜੀ. ਆਈ. ਐੱਮ. ਈ. ਆਰ., ਚੰਡੀਗੜ੍ਹ)
3. ਪਲਵੀ ਠਾਕੁਰ ਅਤੇ ਆਰਤੀ (ਸਰਕਾਰੀ ਹੋਮ ਸਾਇੰਸ ਕਾਲਜ, ਸੈਕਟਰ 10, ਚੰਡੀਗੜ੍ਹ)
ਲੁੱਟਣ 'ਚ ਨਾਕਾਮ ਰਹੇ ਲੁਟੇਰਿਆਂ ਨੇ ਕਾਰੋਬਾਰੀ ਨੂੰ ਮਾਰੀਆਂ ਗੋਲੀਆਂ, ਮੌਤ ਨਾਲ ਜੂਝਦਾ ਪਹੁੰਚਿਆ ਘਰ
NEXT STORY