ਜਲੰਧਰ(ਸੋਨੂੰ)— ਇਥੋਂ ਦੇ ਲੰਬਾ ਪਿੰਡ 'ਚ ਮੰਗਲਵਾਰ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਕੁਝ ਲੋਕਾਂ ਨੇ ਆਪਣੇ ਸਰਕਾਰੀ ਮੁਲਾਜ਼ਮਾਂ ਅਤੇ ਕਾਂਗਰਸੀਆਂ 'ਤੇ ਆਪਣੇ ਹੀ ਖਾਸ ਲੋਕਾਂ ਨੂੰ ਕਣਕ ਵੰਡ ਦੀ ਪਛਾਣ ਦੇਣ ਦਾ ਦੋਸ਼ ਲਗਾਇਆ। ਰੋਸ ਵਜੋ ਲੋਕ ਸੜਕਾਂ 'ਤੇ ਉਤਰ ਆਏ। ਸੁਲਕਸ਼ਣਾ, ਰਾਧਾ, ਰਾਣੀ, ਤਿਸ਼ੋ, ਬਿਸ਼ੋ, ਸਾਧਨਾ ਅਤੇ ਹੋਰ ਲੋਕਾਂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਕਣਕ ਵੰਡ ਦੇ ਤਹਿਤ ਇਥੇ ਬੁਲਾਇਆ ਗਿਆ ਪਰ ਬਾਅਦ 'ਚ ਆਪਣੀ ਜਾਣ-ਪਛਾਣ ਵਾਲਿਆਂ ਨੂੰ ਪਰਚੀਆਂ ਦੇ ਦਿੱਤੀਆਂ। ਕਾਂਗਰਸ ਆਪਣੇ ਖਾਸ ਵਿਅਕਤੀਆਂ ਨੂੰ ਪਰਚੀਆਂ ਦੇ ਰਹੇ ਸਨ, ਜਿਸ ਦੇ ਕਾਰਨ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ।
ਮਹਾਰਸ਼ਟਰ ’ਚ ਛਪੀ ਕਿਤਾਬ ’ਤੇ ਭਿੰਡਰਾਵਾਲੇ ਨੂੰ ਲਿਖਿਆ ਅੱਤਵਾਦੀ, ਦਮਦਮੀ ਟਕਸਾਲ ਨੇ ਦਿੱਤੀ ਹਟਾਉਣ ਦੀ ਚੇਤਾਵਨੀ
NEXT STORY