ਮਜੀਠਾ, (ਪ੍ਰਿਥੀਪਾਲ)- ਕਸਬਾ ਮਜੀਠਾ ਦੇ ਪੁਰਾਣਾ ਬੱਸ ਅੱਡਾ ਤੋਂ ਸ਼ਹਿਰ ਦੇ ਮੇਨ ਬਾਜ਼ਾਰ ਨੂੰ ਜਾਂਦਾ ਰਸਤਾ ਰੇਹੜੀ-ਫੜ੍ਹੀ ਵਾਲਿਆਂ ਨੇ ਬਿਲਕੁਲ ਬਲਾਕ ਕੀਤਾ ਹੋਇਆ ਹੈ, ਜਿਸ ਨਾਲ ਆਵਾਜਾਈ ਕਾਫੀ ਪ੍ਰਭਾਵਿਤ ਹੋ ਰਹੀ ਹੈ, ਜਿਸ ਸਬੰਧੀ ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਨੇ ਕਈ ਵਾਰ ਪੁਲਸ ਨੂੰ ਸ਼ਿਕਾਇਤਾਂ ਕੀਤੀਆਂ ਪਰ ਉਨ੍ਹਾਂ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕੀ।
ਇਸ ਸਬੰਧੀ ਜਦੋਂ ਪੁਲਸ ਚੌਕੀ ਮਜੀਠਾ ਦੇ ਇੰਚਾਰਜ ਏ. ਐੱਸ. ਆਈ. ਨਿਸ਼ਾਨ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ 'ਚ ਆਵਾਜਾਈ ਨੂੰ ਬਹਾਲ ਕਰਵਾਉਣਾ ਸਾਡੀ ਡਿਊਟੀ ਨਹੀਂ। ਪੱਤਰਕਾਰਾਂ ਨੇ ਜਦੋਂ ਪੁੱਛਿਆ ਕਿ ਬੱਸ ਅੱਡਾ ਮਜੀਠਾ ਸੜਕ ਦੇ ਵਿਚਕਾਰ ਰੇਹੜੀ-ਫੜ੍ਹੀ ਵਾਲਿਆਂ ਨੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦਿਆਂ ਰੇਹੜੀਆ ਖੜ੍ਹੀਆਂ ਕੀਤੀਆਂ ਹਨ ਤਾਂ ਫਿਰ ਇਨ੍ਹਾਂ ਨੂੰ ਹਟਾਉਣ ਦੀ ਡਿਊਟੀ ਕਿਸ ਦੀ ਬਣਦੀ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਕੰਮ ਨਗਰ ਕੌਂਸਲ ਦਾ ਹੈ, ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਦਾਲ ਵਿਚ ਜ਼ਰੂਰ ਕੁਝ ਕਾਲਾ ਹੈ।
ਇਸ ਸਬੰਧੀ ਜਦੋਂ ਨਗਰ ਕੌਂਸਲ ਮਜੀਠਾ ਦੇ ਕਾਰਜਸਾਧਕ ਅਫਸਰ ਮਨਮੋਹਨ ਸਿੰਘ ਰੰਧਾਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੜਕ ਦੇ ਵਿਚਕਾਰੋਂ ਰੇਹੜੀਆਂ-ਫੜ੍ਹੀਆਂ ਹਟਾਉਣ ਦੀ ਡਿਊਟੀ ਤਾਂ ਜ਼ਰੂਰ ਨਗਰ ਕੌਂਸਲ ਦੀ ਬਣਦੀ ਹੈ ਪਰ ਉਹ ਵੀ ਪੁਲਸ ਦੀ ਸਹਾਇਤਾ ਤੋਂ ਬਿਨਾਂ ਕੁਝ ਨਹੀਂ ਕਰ ਸਕਦੇ।
ਐੱਫ. ਸੀ. ਆਈ. ਦੇ ਗੋਦਾਮ ਹੋਏ ਓਵਰਲੋਡ, ਕਣਕ ਦੀ ਖਰੀਦ 'ਤੇ ਸੰਕਟ
NEXT STORY