ਮੋਗਾ, (ਅਾਜ਼ਾਦ)- ਪੁਲਸ ਵੱਲੋਂ ਜਿੱਥੇ ਪਿੰਡ ਪੱਧਰ ’ਤੇ ਜ਼ਿਲੇ ਦੇ ਲੋਕਾਂ ਨੂੰ ਨਸ਼ਿਆਂ ਦੇ ਮਾਡ਼ੇ ਪ੍ਰਭਾਵਾਂ ਬਾਰੇ ਜਾਗਰੂਕ ਕਰਦਿਆਂ ਨਸ਼ਿਆਂ ਵਿਰੁੱਧ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉਥੇ ਹੀ ਭਗੌਡ਼ੇ ਅਪਰਾਧੀਆਂ ਅਤੇ ਜ੍ਰਾਈਮ ਪੇਸ਼ਾ ਲੋਕਾਂ ਨੂੰ ਕਾਬੂ ਕਰਨ ਲਈ ਵੀ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਜ਼ਿਲਾ ਪੁਲਸ ਮੋਗਾ ਵੱਲੋਂ ਪਿਛਲੇ ਇਕ ਹਫ਼ਤੇ ਦੌਰਾਨ 8 ਭਗੌਡ਼ੇ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਲੇ ’ਚ ਜੁਰਮ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਲੋਕਾਂ ਨੂੰ ਨਸ਼ਿਆਂ ਦੇ ਮੁਕੰਮਲ ਖਾਤਮੇ ਤੇ ਜ੍ਰਾਈਮ ਪੇਸ਼ਾ ਲੋਕਾਂ ਬਾਰੇ ਸੂਚਿਤ ਕਰਨ ਲਈ ਪੁਲਸ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ। ਗੁਰਪ੍ਰੀਤ ਸਿੰਘ ਤੂਰ ਨੇ ਗ੍ਰਿਫ਼ਤਾਰ ਕੀਤੇ ਗਏ ਅਪਰਾਧੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਗਾ ਸਿੰਘ ਪੁੱਤਰ ਤ੍ਰਿਲੋਕ ਸਿੰਘ ਵਾਸੀ ਦੌਲੇਵਾਲਾ, ਜੋ ਕਿ ਐੱਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਕੋਟ ਈਸੇ ਖਾਂ ’ਚੋਂ ਭਗੌਡ਼ਾ ਸੀ ਤੇ ਇਸ ਖਿਲਾਫ਼ ਧਾਰਾ 174 ਏ ਤਹਿਤ ਥਾਣਾ ਕੋਟ ਈਸੇ ਖਾਂ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਨਿਰਮਲ ਸਿੰਘ ਉਰਫ਼ ਭੰਗਾ ਪੁੱਤਰ ਪਿਆਰਾ ਸਿੰਘ ਵਾਸੀ ਦੋਲੇਵਾਲਾ, ਜੋ ਅਸਲਾ ਐਕਟ ਤਹਿਤ ਥਾਣਾ ਫਤਿਹਗਡ਼੍ਹ ਪੰਜਤੂਰ ’ਚੋਂ ਭਗੌਡ਼ਾ ਸੀ। ਇਸੇ ਤਰ੍ਹਾਂ ਭਿੰਦਰ ਸਿੰਘ ਉਰਫ਼ ਗੋਪੀ ਪੁੱਤਰ ਗੁਰਬਖਸ਼ ਸਿੰਘ ਵਾਸੀ ਦੋਲੇਵਾਲਾ, ਜੋ ਅਸਲਾ ਐਕਟ ਤਹਿਤ ਥਾਣਾ ਫਤਿਹਗਡ਼੍ਹ ਪੰਜਤੂਰ ’ਚੋਂ ਭਗੌਡ਼ਾ ਸੀ, ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜੋਗਿੰਦਰ ਸਿੰਘ ਪੁੱਤਰ ਨਗਿੰਦਰ ਸਿੰਘ ਪਿੰਡ ਕੋਕਰੀ ਕਲਾਂ, ਜੋ ਮੁਕੱਦਮਾ ਨੰਬਰ 63/2013 ਅ/ਧ 379/411 ਭ:ਦ: ਥਾਣਾ ਧਰਮਕੋਟ ’ਚੋਂ ਭਗੌਡ਼ਾ ਸੀ, ਇੰਦਰਜੀਤ ਉਰਫ਼ ਕਿੰਦਾ ਪੁੱਤਰ ਗੁਲਜ਼ਾਰਾ ਸਿੰਘ ਵਾਸੀ ਚਡ਼ਿੱਕ, ਜੋ ਐਕਸਾਈਜ਼ ਐਕਟ ਥਾਣਾ ਸਿਟੀ ਸਾਊਥ ਮੋਗਾ ’ਚੋਂ ਭਗੌਡ਼ਾ ਸੀ, ਨੂੰ ਗ੍ਰਿਫ਼ਤਾਰ ਕੀਤਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਹਰਜਿੰਦਰ ਸਿੰਘ ਉਰਫ਼ ਨੋਨੀ ਪੁੱਤਰ ਸੰਪੂਰਨ ਸਿੰਘ ਵਾਸੀ ਨੂਰਮਹਿਲ ਹਾਲ ਵਾਸੀ ਸਿੱਧਵਾਂ ਬੇਟ (ਲੁਧਿਆਣਾ), ਜੋ ਕਿ ਮੁਕੱਦਮਾ ਨੰਬਰ 92/2015 ਅ/ਧ 457/380 ਭ:ਦ: ਥਾਣਾ ਬੱਧਨੀ ਕਲਾਂ ’ਚੋਂ ਭਗੌਡ਼ਾ ਸੀ, ਮੇਜਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਸਰਾਵਾਂ ਜ਼ਿਲਾ ਫ਼ਰੀਦਕੋਟ, ਜੋ ਕਿ ਮੁਕੱਦਮਾ ਨੰਬਰ 116/2008 ਅ/ਧ 379/411/420/465/468/471/473 ਭ:ਦ: ਥਾਣਾ ਮਹਿਣਾ ’ਚੋਂ ਭਗੌਡ਼ਾ ਸੀ ਅਤੇ ਗੁਰਨਾਮ ਸਿੰਘ ਉਰਫ਼ ਬੱਬੂ ਪੁੱਤਰ ਸਰਬਣ ਸਿੰਘ ਵਾਸੀ ਬੁਰਜ ਹਮੀਰਾ, ਜੋ ਕਿ ਮੁਕੱਦਮਾ ਨੰਬਰ 65/2005 ਅ/ਧ 452/323/336/34 ਭ:ਦ: 27/54/59 ਅਸਲਾ ਐਕਟ ਥਾਣਾ ਨਿਹਾਲ ਸਿੰਘ ਵਾਲਾ ’ਚੋਂ ਭਗੌਡ਼ਾ ਸੀ, ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।
ਨਾਜਾਇਜ਼ ਕੀਟਨਾਸ਼ਕ ਤੇ ਪਾਬੰਦੀਸ਼ੁਦਾ ਦਵਾਈਆਂ ਰੱਖਣ ’ਤੇ 2 ਸਾਲ ਦੀ ਕੈਦ ਤੇ 10 ਹਜ਼ਾਰ ਜੁਰਮਾਨਾ
NEXT STORY