ਚੰਡੀਗੜ੍ਹ (ਰੋਹਾਲ/ਸ਼ੀਨਾ) : ਪਿਛਲੇ 3 ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਡ ਹੁਣ ਸਿਖ਼ਰ ’ਤੇ ਹੈ। ਸੋਮਵਾਰ ਰਾਤ ਸ਼ਹਿਰ ਨੂੰ ਸੀਜ਼ਨ ਦੀ ਸਭ ਤੋਂ ਸੰਘਣੀ ਧੁੰਦ ਨੇ ਘੇਰਿਆ ਅਤੇ ਲੋਕਾਂ ਨੇ 8 ਸਾਲਾਂ ਦੀ ਸਭ ਤੋਂ ਠੰਡੀ ਰਾਤ ਨੂੰ ਝੱਲਿਆ। ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ’ਚ 2017 ਤੋਂ ਬਾਅਦ ਸੋਮਵਾਰ ਰਾਤ ਨੂੰ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 2.8 ਡਿਗਰੀ ਤੱਕ ਡਿੱਗਿਆ। ਲਗਾਤਾਰ ਦੂਜੇ ਦਿਨ ਚੰਡੀਗੜ੍ਹ ਦੀ ਰਾਤ ਸ਼ਿਮਲਾ ਨਾਲੋਂ ਠੰਡੀ ਰਹੀ। ਪੂਰੇ ਉੱਤਰੀ ਭਾਰਤ ’ਚ ਪੈ ਰਹੀ ਕੜਾਕੇ ਦੀ ਠੰਡ ਤੋਂ ਅਗਲੇ ਦੋ ਦਿਨਾਂ ਤੱਕ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ’ਚ ਮੁੜ ਵਾਪਸ ਆਏ ਪ੍ਰਦੂਸ਼ਣ ਕਾਰਨ ਸ਼ਹਿਰ ਤੀਹਰੀ ਮਾਰ ਝੱਲ ਰਿਹਾ ਹੈ। ਬੱਦੀ ਦੀ ਖ਼ਰਾਬ ਆਬੋ ਹਵਾ ਨੇ ਟ੍ਰਾਈਸਿਟੀ ’ਚ ਫਿਰ ਪ੍ਰਦੂਸ਼ਣ ਖ਼ਰਾਬ ਪੱਧਰ ’ਤੇ ਪਹੁੰਚਾ ਦਿੱਤਾ ਹੈ। ਰਾਹਤ ਦੀ ਗੱਲ ਇਹ ਹੈ ਕਿ 15 ਜਨਵਰੀ ਤੋਂ ਬਾਅਦ ਬੱਦਲ ਛਾਉਣ ਨਾਲ ਸ਼ਹਿਰ ਨੂੰ ਸੰਘਣੀ ਧੁੰਦ ਤੋਂ ਰਾਹਤ ਮਿਲ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਨਹੀਂ ਵਧੀਆਂ ਛੁੱਟੀਆਂ, ਅੱਜ ਕੜਾਕੇ ਦੀ ਠੰਡ ਵਿਚਾਲੇ ਖੁੱਲ੍ਹੇ ਸਾਰੇ ਸਕੂਲ
ਸਾਢੇ 9 ਘੰਟਿਆਂ ਲਈ ਤਾਪਮਾਨ 5 ਡਿਗਰੀ ਤੋਂ ਰਿਹਾ ਹੇਠਾਂ
ਮੌਸਮ ਵਿਭਾਗ ਮੁਤਾਬਕ ਸੋਮਵਾਰ ਰਾਤ ਇਕ ਤੋਂ ਸਵੇਰੇ ਸਾਢੇ 8 ਵਜੇ ਤੱਕ ਜ਼ਿਆਦਾਤਰ ਹਿੱਸਿਆਂ ’ਚ ਸੰਘਣੀ ਧੁੰਦ ਛਾਈ ਰਹੀ। ਕਈ ਹਿੱਸਿਆਂ ’ਚ ਦਿਸਣ ਹੱਦ ਸਿਰਫ਼ 20 ਮੀਟਰ ਰਹੀ। ਇਸ ਦੌਰਾਨ ਤਾਪਮਾਨ 5 ਡਿਗਰੀ ਤੋਂ ਹੇਠਾਂ ਰਿਹਾ। ਸੋਮਵਾਰ ਰਾਤ 10 ਵਜੇ ਪਾਰਾ ਡਿੱਗ ਕੇ 5 ਡਿਗਰੀ ਰਿਹਾ। ਇਸ ਤੋਂ ਬਾਅਦ ਪਾਰਾ ਲਗਾਤਾਰ ਡਿੱਗਦਾ ਰਿਹਾ ਤੇ 2017 ਤੋਂ ਬਾਅਦ ਸਭ ਤੋਂ ਠੰਡੀ ਰਾਤ ਰਹੀ। ਸਵੇਰੇ ਸਾਢੇ 7 ਵਜੇ ਤੱਕ ਪਾਰਾ 5 ਡਿਗਰੀ ਤੋਂ ਹੇਠਾਂ ਸੀ। ਇਸ ਤੋਂ ਬਾਅਦ ਤਾਪਮਾਨ ਹੌਲੀ-ਹੌਲੀ ਵੱਧਣਾ ਸ਼ੁਰੂ ਹੋਇਆ ਤੇ ਵੱਧੋ-ਵੱਧ 15 ਡਿਗਰੀ ਨੂੰ ਪਾਰ ਕਰ ਗਿਆ ਪਰ ਦਿਨ ਭਰ ਸੀਤ ਲਹਿਰ ਕਾਰਨ ਕੋਈ ਰਾਹਤ ਨਹੀਂ ਮਿਲੀ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਵੱਧਣਗੀਆਂ ਛੁੱਟੀਆਂ! ਸੂਬੇ 'ਚ ਰੈੱਡ ਅਲਰਟ ਵਿਚਾਲੇ ਅੱਜ ਆ ਸਕਦੈ ਨਵਾਂ ਹੁਕਮ
15 ਤੋਂ ਪੱਛਮੀ ਗੜਬੜੀ ਸਰਗਰਮ ਹੋਣ ਤੇ 18-19 ਨੂੰ ਮੀਂਹ ਦੇ ਆਸਾਰ
ਮੌਸਮ ਵਿਭਾਗ ਮੁਤਾਬਕ ਮਜ਼ਬੂਤ ਪੱਛਮੀ ਗੜਬੜੀ ਉੱਤਰੀ ਭਾਰਤ ਵੱਲ ਵਧ ਰਹੀ ਹੈ। ਬੁਲੇਟਿਨ ਦੀ ਮੰਨੀਏ ਤਾਂ 15 ਜਨਵਰੀ ਤੋਂ ਬਾਅਦ ਇਹ ਸਿਸਟਮ ਸਰਗਰਮ ਹੋਣ ਨਾਲ ਬੱਦਲ ਛਾਏ ਰਹਿਣਗੇ। 18 ਤੇ 19 ਜਨਵਰੀ ਨੂੰ ਇਸ ਸਿਸਟਮ ਦੇ ਮੈਦਾਨੀ ਇਲਾਕਿਆਂ ’ਚ ਵੀ ਸਰਗਰਮ ਹੋਣ ਕਾਰਨ ਬਾਰਸ਼ ਹੋ ਸਕਦੀ ਹੈ।
ਠੰਡ ਕਾਰਨ ਸਕੂਲਾਂ ਦੀਆਂ ਛੁੱਟੀਆਂ 17 ਤੱਕ ਵਧਾਈਆਂ
ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸਕੂਲਾਂ ਨੂੰ ਲੈ ਕੇ ਮਹੱਤਵਪੂਰਨ ਫ਼ੈਸਲਾ ਲਿਆ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਸਕੂਲਾਂ ’ਚ 17 ਜਨਵਰੀ ਤੱਕ ਛੁੱਟੀਆਂ ਵਧਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਤੇ ਮਾਨਤਾ ਪ੍ਰਾਪਤ ਨਿੱਜੀ ਸਕੂਲਾਂ ’ਤੇ ਲਾਗੂ ਰਹਿਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ ਕੋਰਟ ਕੰਪਲੈਕਸ 'ਚ ਬੰਬ ਦੀ ਸੂਚਨਾ, ਕਰਵਾਇਆ ਗਿਆ ਖਾਲ੍ਹੀ
NEXT STORY