ਗੁਰਾਇਆ (ਮੁਨੀਸ਼)- ਸਥਾਨਕ ਜੇ. ਸੀ. ਰਿਜ਼ਾਰਟ ਦੇ ਸਾਹਮਣੇ ਹਾਈਵੇ 'ਤੇ ਅਚਾਨਕ ਇਕ ਚੱਲਦੀ ਕਾਰ ਨੂੰ ਅੱਗ ਲੱਗ ਗਈ, ਜਿਸ ਨਾਲ ਕਾਰ ਦਾ ਅੱਗੇ ਦਾ ਹਿੱਸਾ ਪੂਰੀ ਤਰ੍ਹਾਂ ਸੜ ਗਿਆ। ਧੂੰਆਂ ਨਿਕਲਦਾ ਦੇਖ ਡਰਾਈਵਰ ਨੇ ਕਾਰ ਨੂੰ ਸਾਈਡ 'ਤੇ ਰੋਕਿਆ ਅਤੇ ਜਲਦ ਕਾਰ 'ਚੋਂ ਤਿੰਨ ਲੋਕ ਬਾਹਰ ਆ ਗਏ। ਟਰੱਕ ਯੂਨੀਅਨ ਗੁਰਾਇਆ ਅਤੇ ਆਲੇ-ਦੁਆਲੇ ਦੇ ਲੋਕਾਂ ਨੇ ਪਾਣੀ ਪਾ ਕੇ ਅੱਗ ਨੂੰ ਕਾਬੂ ਕੀਤਾ। ਜਾਣਕਾਰੀ ਮੁਤਾਬਕ ਕਾਰ ਜਿਸ ਨੂੰ ਰਾਜ ਕੁਮਾਰ ਵਾਸੀ ਲੁਧਿਆਣਾ ਚਲਾ ਰਿਹਾ ਸੀ, ਲੁਧਿਆਣਾ ਤੋਂ ਜਲੰਧਰ ਆਪਣੀ ਪਤਨੀ ਅਤੇ ਬੇਟੇ ਨਾਲ ਰਿਸ਼ਤੇਦਾਰਾਂ ਕੋਲ ਜਾ ਰਿਹਾ ਸੀ ਕਿ ਅਚਾਨਕ ਕਾਰ ਦੇ ਅਗਲੇ ਹਿੱਸੇ ਵਿਚ ਪਟਾਕੇ ਦੀ ਆਵਾਜ਼ ਆਈ ਅਤੇ ਕਾਰ ਦੇ ਬੋਨਟ ਵਿਚੋਂ ਧੂੰਆਂ ਨਿਕਲਣ ਲੱਗਾ। ਦੇਖਦੇ ਹੀ ਦੇਖਦੇ ਕਾਰ ਨੂੰ ਅੱਗ ਲੱਗ ਗਈ। ਲੋਕਾਂ ਨੇ ਰਿਜ਼ਾਰਟ ਵਿਚੋਂ ਪਾਣੀ ਦੀ ਪਾਈਪ ਲਗਾ ਕੇ ਕਾਰ ਵਿਚ ਲੱਗੀ ਅੱਗ 'ਤੇ ਕਾਬੂ ਪਾਇਆ।
ਜਾਖੜ ਨੇ ਸੁਖਬੀਰ 'ਤੇ ਕੀਤਾ ਸਿਆਸੀ ਹਮਲਾ
NEXT STORY