ਰੂਪਨਗਰ, (ਵਿਜੇ)- ਕੁਦਰਤੀ ਸੁੰਦਰਤਾ ਦੇ ਮਾਮਲੇ 'ਚ ਰੂਪਨਗਰ ਸ਼ਹਿਰ ਹੁਣ ਭਾਵੇਂ ਨਾਂ ਨਾਲ 'ਰੂਪਨਗਰ' ਬਣ ਚੁੱਕਾ ਹੈ ਪਰ ਸ਼ਹਿਰ ਦੀਆਂ ਖਸਤਾ ਹਾਲਤ ਸੜਕਾਂ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲਾਉਣ ਦਾ ਕੰਮ ਕਰ ਰਹੀਆਂ ਹਨ। ਪੁਰਾਣੇ ਬੱਸ ਅੱਡੇ ਤੋਂ ਸ਼ਹਿਰ 'ਚ ਦਾਖਲ ਹੁੰਦਿਆਂ ਹੀ ਸ਼ਹਿਰ ਵਾਸੀਆਂ ਦਾ ਸਵਾਗਤ ਖਸਤਾਹਾਲ ਸੜਕਾਂ ਕਰਦੀਆਂ ਹਨ। ਨਗਰ ਕੌਂਸਲ ਦਫਤਰ ਤੋਂ ਲੈ ਕੇ ਰਾਮਲੀਲਾ ਮਾਰਗ 'ਤੇ ਟੋਇਆਂ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਗੁਰਦੁਆਰਾ ਸਿੰਘ ਸਭਾ ਨੇੜੇ ਲੰਬੇ ਸਮੇਂ ਤੋਂ ਰਸਤੇ 'ਤੇ ਪਏ ਟੋਇਆਂ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਨਾਲ ਜੂਝਣਾ ਪੈ ਰਿਹਾ ਹੈ, ਜਦਕਿ ਟੋਇਆਂ 'ਚ ਪਾਣੀ ਖੜ੍ਹਾ ਹੋਣ ਕਾਰਨ ਜਿਵੇਂ ਹੀ ਵਾਹਨ ਚਾਲਕ ਇਥੋਂ ਲੰਘਦੇ ਹਨ ਤਾਂ ਗੰਦੇ ਪਾਣੀ ਦੇ ਛਿੱਟੇ ਦੁਕਾਨਾਂ 'ਤੇ ਪੈ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੁੰਦਾ ਹੈ।
ਇਸ ਸੰਬੰਧੀ ਰੋਸ ਪ੍ਰਗਟਾਉਂਦੇ ਹੋਏ ਜਤਿੰਦਰ ਸੈਣੀ, ਗੁਰਪ੍ਰੀਤ ਸੈਣੀ, ਗੁਰਵਿੰਦਰ, ਮਨਪ੍ਰੀਤ, ਗਗਨ ਨਾਰੰਗ, ਹਰਵਿੰਦਰ ਆਦਿ ਨੇ ਦੱਸਿਆ ਕਿ ਉਹ ਇਸ ਸਮੱਸਿਆ ਦੇ ਸੰਬੰਧ 'ਚ ਨਗਰ ਕੌਂਸਲ ਨੂੰ ਵੀ ਸ਼ਿਕਾਇਤ ਕਰ ਚੁੱਕੇ ਹਨ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ। ਮੁਰੰਮਤ ਨਾ ਹੋਣ ਕਾਰਨ ਹਾਦਸਿਆਂ ਦਾ ਡਰ ਰਹਿੰਦਾ ਹੈ। ਇਸ ਤੋਂ ਇਲਾਵਾ ਕੁਝ ਥਾਵਾਂ 'ਤੇ ਪਾਣੀ ਦੀ ਲੀਕੇਜ ਕਾਰਨ ਵੀ ਸੜਕਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਸ਼ਹਿਰ ਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਰਸਤਿਆਂ ਦੀ ਮੁਰੰਮਤ ਦਾ ਕੰਮ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇ।
ਪੁਲਸ ਨੇ ਨਾਜਾਇਜ਼ ਸ਼ਰਾਬ ਸਮੇਤ 2 ਨੂੰ ਕੀਤਾ ਕਾਬੂ
NEXT STORY