ਰੂਪਨਗਰ (ਸੱਜਣ ਸੈਣੀ)— ਪੰਜਾਬ ਦੇ ਕਈ ਇਲਾਕਿਆਂ 'ਚ ਪੈ ਰਹੀ ਭਾਰੀ ਬਾਰਿਸ਼ ਨਾਲ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਰੂਪਨਗਰ 'ਚ ਦੇਰ ਰਾਤ ਤੋਂ ਪੈ ਰਹੀ ਬਾਰਿਸ਼ ਦੇ ਕਾਰਨ ਨਦੀਆਂ ਅਤੇ ਨਾਲੇ ਪੂਰੇ ਉਫਾਨ 'ਤੇ ਹਨ ਅਤੇ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ 'ਚ ਵੜ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਰੂਪਨਗਰ ਦੀ ਅਨਾਜ ਮੰਡੀ ਅਤੇ ਬਸੰਤ ਨਗਰ ਦੇ ਨਾਲ ਲੱਗਦੇ ਇਲਾਕਿਆਂ 'ਚ ਰਾਤ ਤੋਂ ਹੀ ਪਾਣੀ ਲੋਕਾਂ 'ਚ ਘਰਾਂ 'ਚ ਵੜਿਆ ਹੋਇਆ ਹੈ। ਪਾਣੀ ਦੇ ਕਹਿਰ ਕਰਕੇ ਲੋਕਾਂ ਦੇ ਵਾਹਨ ਵੀ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਚੁੱਕੇ ਹਨ ਅਤੇ ਰਸਤੇ ਬੰਦ ਹੋ ਚੁੱਕੇ ਹਨ। ਲੋਕਾਂ ਦੀ ਮਦਦ ਲਈ ਅਜੇ ਤੱਕ ਕੋਈ ਵੀ ਨਹੀਂ ਪਹੁੰਚ ਸਕਿਆ ਹੈ।

ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਭਾਰੀ ਬਾਰਿਸ਼ ਕਾਰਨ ਲੋਕਾਂ ਨੂੰ ਕਾਫੀ ਨੁਕਸਾਨ ਹੋਇਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਹੋਰ ਤੇਜ਼ ਬਾਰਿਸ਼ ਆਉਂਦੀ ਹੈ ਤਾਂ ਨਾਲ ਲੱਗਦੀ ਨਦੀ ਦਾ ਬੰਨ੍ਹ ਟੁੱਟ ਸਕਦਾ ਹੈ, ਜਿਸ ਨਾਲ ਹਾਲਾਤ ਹੋਰ ਵੀ ਖਰਾਬ ਹੋ ਸਕਦੇ ਹਨ।

ਲੋਕਾਂ ਦੇ ਘਰਾਂ 'ਚ ਪਾਣੀ ਵੜ ਜਾਣ ਕਰਕੇ ਲੋਕ ਬੇਘਰ ਹੋ ਚੁੱਕੇ ਹਨ ਅਤੇ ਆਪਣਾ ਸਾਮਾਨ ਲੈ ਕੇ ਖੁੱਲ੍ਹੇ ਆਸਮਾਨ ਦੇ ਹੇਠਾਂ ਬੈਠੇ ਹਨ। ਉਨ੍ਹਾਂ ਲਈ ਨਾ ਤਾਂ ਰਹਿਣ ਲਈ ਜਗ੍ਹਾ ਹੈ ਅਤੇ ਨਾ ਹੀ ਖਾਣ-ਪੀਣ ਦੀਆਂ ਵਸਤੂਆਂ ਹਨ। ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।

ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਿਆ
NEXT STORY