ਮਾਨਸਾ — ਖੁਦ ਆਰਥਿਕ ਤੰਗੀ 'ਚ ਪੜ੍ਹ ਕੇ ਹੋਰ ਪਿੰਡਾਂ 'ਚ ਜਾ ਕੇ ਸਕੂਲ ਟਾਈਮ ਤੋਂ ਬਾਅਦ ਗਰੀਬ ਬੱਚਿਆਂ ਨੂੰ ਪੜ੍ਹਾ ਕੇ ਸਿੱਖਿਆ ਵੰਡ ਰਹੀਆਂ ਹਨ ਮਾਨਸਾ ਦੀਆਂ ਤਿੰਨ ਲੜਕੀਆਂ। ਤਿੰਨੋਂ ਲੜਕੀਆਂ ਜ਼ਿਲੇ ਦੇ ਵੱਖ-ਵੱਖ ਬਲਾਕਾਂ ਦੇ 17 ਪਿੰਡਾਂ 'ਚ ਜਾ ਕੇ ਬੀਤੇ ਚਾਰ ਮਹੀਨਿਆਂ ਤੋਂ 550 ਗਰੀਬ ਬੱਚਿਆਂ ਨੂੰ ਸਿੱਖਿਆ ਦੇ ਰਹੀਆਂ ਹਨ। ਬਿਨ੍ਹਾਂ ਕਿਸੇ ਸਰਕਾਰੀ ਸਹਾਇਤਾ ਦੇ ਲੜਕੀਆਂ ਵਲੋਂ ਚੁੱਕਿਆ ਇਹ ਕਦਮ ਇਲਾਕੇ ਦੇ ਲੋਕਾਂ ਲਈ ਮਿਸਾਲ ਬਣ ਗਿਆ ਹੈ।
ਮਨਜੀਤ ਕੌਰ ਡੇਲੂਆਣਾ ਬੀ. ਏ. ਸੁਖਬੀਰ ਕੌਰ ਨੰਗਲ ਕਲਾ ਆਰਟ ਐਂਡ ਕਰਾਫਟ ਤੇ ਸੀਤਾ ਰਾਣੀ ਬੀ. ਏ. ਪਾਸ ਹੈ। ਤਿੰਨੋਂ ਜ਼ਿਲਿਆਂ ਦੇ ਵੱਖ-ਵੱਖ ਪਿੰਡਾਂ 'ਚ ਰਹਿੰਦੀਆਂ ਹਨ। ਇਨ੍ਹਾਂ ਨੇ ਪਿੰਡਾਂ 'ਚ ਆਪਣੇ ਬਲਾਕ ਵੰਡੇ ਹੋਏ ਹਨ। ਇਨ੍ਹਾਂ ਪਿੰਡਾਂ 'ਚ ਉਹ ਹਫਤੇ 'ਚ ਦੋ ਦਿਨ ਬੱਚਿਆਂ ਨੂੰ ਪੜ੍ਹਾਉਣ ਜਾਂਦੀਆਂ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਗਰੀਬ ਬੱਚੇ ਹਮੇਸ਼ਾ ਦਸਵੀਂ ਜਮਾਤ ਤਕ ਹੀ ਪੜ੍ਹਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਘਰਾਂ 'ਚ ਆਰਥਿਕ ਤੰਗੀ ਦੇ ਚਲਦੇ ਉਹ ਅੱਗੇ ਦੀ ਪੜ੍ਹਾਈ ਨਹੀਂ ਕਰ ਸਕਦੇ ਪਰ ਉਨ੍ਹਾਂ ਦਾ ਮਕਸਦ ਹੈ ਕਿ ਉਹ ਅਜਿਹੇ ਸਾਰੇ ਗਰੀਬ ਬੱਚਿਆਂ ਦੇ ਮਨ 'ਚ ਪੜ੍ਹਾਈ ਕਰਨ ਦੀ ਇੱਛਾ ਜਗ੍ਹਾ ਦੇਣ ਤਾਂ ਜੋ ਬੱਚੇ ਇਸ ਤੋਂ ਵੱਖ ਨਾ ਹੋ ਸਕਣ। ਤਿੰਨੋਂ ਲੜਕੀਆਂ ਜ਼ਿਲੇ ਦੇ 17 ਪਿੰਡਾਂ ਡੇਲੂਆਣਾ, ਜਵਾਹਰ ਕੇ, ਬਰਨਾਲਾ, ਮੂਸਾ, ਬਰੇਹ, ਨੰਗਲ ਖੁਰਦ, ਨੰਗਲ ਕਲਾਂ, ਫੂਲੁਵਾਲਾ ਡੋਗਰਾ, ਹਸਨਪੁਰ, ਅਹਿਮਪੁਰ, ਸਤੀਕੇ, ਕੁਲਾਣਾ, ਅਚਾਨਕ, ਸਿਰਸੀਵਾਲਾ, ਰੰਗਢਿਆਲ ਤੇ ਸੈਦੇਵਾਲ 'ਚ ਪੜ੍ਹਾਉਣ ਜਾਂਦੀਆਂ ਹਨ। ਇਨ੍ਹਾਂ ਦੇ ਕੋਲ ਪਹਿਲੀ ਤੋਂ ਪੰਜਵੀ ਤਕ ਦੇ 550 ਬੱਚੇ ਹਨ।
ਬੱਚਿਆਂ ਨੂੰ ਪੜ੍ਹਾਉਣ ਲਈ ਪਰਿਵਾਰਕ ਮੈਂਬਰਾਂ ਨੂੰ ਵੀ ਕਰ ਰਹੀਆਂ ਹਨ ਜਾਗਰੂਕ
ਧਰਮਸ਼ਾਲਾ 'ਚ ਪੜ੍ਹਾ ਰਹੀ ਸੁਖਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਆਰਥਿਕ ਸਥਿਤੀ ਚੰਗੀ ਨਾ ਹੋਣ ਦੇ ਚਲਦੇ ਉਸ ਨੇ ਬੜੀ ਮੁਸ਼ਕਲ ਨਾਲ ਬਾਰ੍ਹਵੀਂ ਤੋਂ ਬਾਅਦ ਆਰਟ ਐਂਡ ਕਰਾਫਟ ਦਾ ਕੋਰਸ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਦੇ ਛੋਟੇ ਬੱਚੇ ਹੀ ਪੜ੍ਹਾਈ ਤੋਂ ਦੂਰ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਦੇ ਘਰ ਦੀ ਹਾਲਤ ਤਰਸਯੋਗ ਹੁੰਦੀ ਹੈ। ਉਹ ਪਿੰਡਾਂ 'ਚ ਲੋਕਾਂ ਨੂੰ ਵੀ ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਜਾਗਰੂਕ ਕਰ ਰਹੀਆਂ ਹਨ। ਮਨਜੀਤ ਕੌਰ ਨੇ ਦੱਸਿਆ, ਉਨ੍ਹਾਂ ਦੇ ਮਾਤਾ-ਪਿਤਾ ਅਨਪੜ੍ਹ ਹਨ ਫਿਰ ਵੀ ਉਨ੍ਹਾਂ ਨੇ ਮਜਦੂਰੀ ਕਰਕੇ ਉਸ ਨੂੰ ਬੀ. ਏ. ਤਕ ਦੀ ਪੜ੍ਹਾਈ ਕਰਵਾਈ। ਉਨ੍ਹਾਂ ਨੇ ਦੱਸਿਆ ਕਿ ਹੁਣ ਉਨ੍ਹਾਂ ਦਾ ਮਕਸਦ ਹੈ ਗਰੀਬ ਪਰਿਵਾਰ ਦਾ ਕੋਈ ਵੀ ਬੱਚਾ ਪੜ੍ਹਾਈ ਤੋਂ ਵਾਂਝਾ ਨਾ ਰਹਿ ਜਾਵੇ, ਇਸ ਮਕਸਦ ਦੀ ਪੂਰਤੀ ਲਈ ਉਨ੍ਹਾਂ ਨੇ ਮਿਲ ਕੇ ਇਹ ਕਦਮ ਚੁੱਕਿਆ ਹੈ।
ਸਮਾਜਿਕ ਸੰਸਥਾ ਵੀ ਮਦਦ ਲਈ ਆਈ ਅੱਗੇ
ਗਰੀਬ ਲੜਕੀਆਂ ਦੇ ਇਸ ਕੰਮ 'ਚ ਰੂਰਲ ਹਿਊਮਨ ਡਿਪਾਰਟਮੇਂਟ ਸੈਂਟਰ ਵੀ ਸਹਾਇਤਾ ਕਰ ਰਹੀ ਹੈ। ਬੱਚਿਆਂ ਦੇ ਪੜ੍ਹਨ ਲਈ ਪੇਨ, ਕਲਰ ਪੈਨਸਿਲ, ਡਰਾਂਇੰਗ ਬੁਕਸ, ਬੋਰਡ ਦੇ ਇਲਾਵਾ ਬੈਠਣ ਦੇ ਲਈ ਟਾਟ ਦਾ ਇੰਤਜ਼ਾਮ ਕੀਤਾ ਹੈ। ਰੂਰਲ ਹਿਊਮਨ ਡਿਪਾਰਟਮੇਂਟ ਸੈਂਟਰ ਕੋ-ਆਡੀਨੇਟਰ ਐਡਵੋਕੇਟ ਗਗਨਦੀਪ ਕੌਰ ਤੇ ਚਾਈਲਡ ਸਪਾਂਸਰ ਕੋ-ਆਡੀਨੇਟਰ ਰੇਨੂੰ ਬਾਲਾ ਨੇ ਦੱਸਿਆ, ਉਨ੍ਹਾਂ ਦਾ ਪਹਿਲਾਂ ਹੀ ਅਜਿਹਾ ਮਨ ਸੀ ਕਿ ਅਜਿਹੀਆਂ ਮਿਹਨਤੀ ਲੜਕੀਆਂ ਨੂੰ ਲੱਭਿਆ ਜਾਵੇ, ਜੋ ਉਨ੍ਹਾਂ ਦੀ ਸੰਸਥਾ ਨਾਲ ਜੁੜ ਕੇ ਗਰੀਬ ਬੱਚਿਆਂ ਨੂੰ ਪੜ੍ਹਾ ਸਕਣ। ਤਿੰਨੋਂ ਲੜਕੀਆਂ ਬੱਚਿਆਂ ਨੂੰ ਇੰਨੀ ਮਿਹਨਤ ਨਾਲ ਪੜ੍ਹਾ ਰਹੀਆਂ ਹਨ ਕਿ ਬੱਚੇ ਖੁਸ਼ੀ-ਖੁਸ਼ੀ ਸਕੂਲ ਟਾਈਮ ਤੋਂ ਬਾਅਦ ਖੁਦ ਧਰਮਸ਼ਾਲਾ 'ਚ ਪਹੁੰਚ ਜਾਂਦੇ ਹਨ। ਸੰਸਥਾ ਇਨ੍ਹਾਂ ਧੀਆਂ ਦੀ ਹਰ ਪੱਖੋ ਮਦਦ ਕਰ ਰਹੀ ਹੈ।
ਕਤਲ ਕੇਸ ਦਾ ਇਕ ਦੋਸ਼ੀ ਗ੍ਰਿਫਤਾਰ, ਮਾਮਲਾ ਦਰਜ
NEXT STORY