ਦਸੂਹਾ (ਝਾਵਰ)- ਰੂਸ-ਯੂਕ੍ਰੇਨ ਜੰਗ ਕਾਰਨ ਪੰਜਾਬ ਦੇ ਨੌਜਵਾਨ ਜੋ ਐੱਮ. ਬੀ. ਬੀ. ਐੱਸ. ਕਰਨ ਲਈ ਯੂਕ੍ਰੇਨ ਗਏ ਹਨ, ਦੇ ਮਾਂ-ਬਾਪ ਭਾਰੀ ਬੇਚੈਨੀ ਦੀ ਹਾਲਤ ਵਿਚ ਹਨ। ਬਲਾਕ ਦਸੂਹਾ ਦੇ ਪਿੰਡ ਬਡਲਾ ਦਾ 22 ਸਾਲਾ ਨੌਜਵਾਨ ਦੀਪਕ ਰਾਣਾ ਪੁੱਤਰ ਦਵਿੰਦਰ ਸਿੰਘ, ਜੋ 7 ਫਰਵਰੀ 2022 ਨੂੰ ਯੂਕ੍ਰੇਨ ਦੇ ਕੀਵ ਸ਼ਹਿਰ ਦੀ ਯੂਨੀਵਰਸਿਟੀ ਵਿਚ ਪੜ੍ਹਨ ਲਈ ਗਿਆ ਸੀ ਪਰ ਜੰਗ ਲੱਗਣ ਕਾਰਨ ਉਹ ਆਪਣਾ ਬਚਾਅ ਕਰਦਾ ਹੋਇਆ 2 ਦਿਨ ਪਹਿਲੇ ਪੋਲੈਂਡ ਪਹੁੰਚਣ ਵਿਚ ਸਫ਼ਲ ਹੋ ਗਿਆ।
ਇਹ ਵੀ ਪੜ੍ਹੋ: ਯੂਕ੍ਰੇਨੀ ਫ਼ੌਜ ਨੇ ਸੈਂਕੜੇ ਲੋਕਾਂ ਨੂੰ ਵੀਰਾਨ ਇਲਾਕੇ ’ਚ ਛੱਡਿਆ, ਬਲੈਕਆਊਟ ’ਚ ਕੱਟ ਰਹੇ ਰਾਤਾਂ
ਦੀਪਕ ਰਾਣਾ ਦੀ ਮਾਤਾ ਮੁਨੀਸ਼ਾ ਦੇਵੀ ਨੇ ਦੱਸਿਆ ਕਿ ਅਸੀਂ ਆਪਣੇ ਪੁੱਤਰ ਨੂੰ ਐੱਮ. ਬੀ. ਬੀ. ਐੱਸ. ਦੀ ਡਿਗਰੀ ਕਰਨ ਲਈ ਭੇਜਿਆ ਸੀ ਪਰ ਜੰਗ ਲੱਗਣ ਕਾਰਨ ਸਾਡਾ ਪਰਿਵਾਰ ਬਹੁਤ ਪ੍ਰੇਸ਼ਾਨ ਹੈ। ਅਸੀਂ ਰੋਜ਼ਾਨਾ ਆਪਣੇ ਅਤੇ ਦੂਸਰੇ ਬੱਚਿਆਂ ਲਈ ਪ੍ਰਾਰਥਨਾ ਕਰਦੇ ਹਾਂ ਅਤੇ ਕੱਲ੍ਹ ਹੀ ਸਾਡੇ ਬੱਚੇ ਨੇ ਦੱਸਿਆ ਕਿ ਕੀਵ ਤੋਂ ਆਪਣੇ ਸਾਥੀਆਂ ਸਮੇਤ ਪੋਲੈਂਡ ਬਾਰਡਰ ’ਤੇ ਪਹੁੰਚ ਗਏ ਹਨ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਅਤੇ ਹੋਰ ਸਾਰੇ ਵਿਦਿਆਰਥੀਆਂ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਉਣ ਦੇ ਪ੍ਰਬੰਧ ਕੀਤੇ ਜਾਣ ਤਾਂਕਿ ਸਾਡੀ ਪ੍ਰੇਸ਼ਾਨੀ ਦੂਰ ਹੋ ਸਕੇ।
ਇਸ ਤੋਂ ਇਲਾਵਾ ਦਸੂਹਾ ਸ਼ਹਿਰ ਦੇ ਮੁਹੱਲਾ ਰਾਧਾ ਸੁਆਮੀ ਕਾਲੋਨੀ ਦੀ ਕੁੜੀ ਤਾਜਵੀਰ ਕੌਰ ਪੁੱਤਰੀ ਗੁਰਜੀਤ ਸਿੰਘ, ਜੋ ਸਿੱਖਿਆ ਪ੍ਰਾਪਤ ਕਰਨ ਲਈ ਯੂਕ੍ਰੇਨ ਗਈ ਸੀ, ਹੁਣ ਆਪਣੀਆਂ ਸਹੇਲੀਆਂ ਨਾਲ ਪੋਲੈਂਡ ਦੇ ਬਾਰਡਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਤਾਜਵੀਰ ਕੌਰ ਦੇ ਪਿਤਾ ਗੁਰਜੀਤ ਸਿੰਘ ਨੇ ਕਿਹਾ ਕਿ ਸਾਡੀ ਬੱਚੀ ਜੋ ਯੂਕ੍ਰੇਨ ਵਿਚ ਫਸੀ ਹੋਈ ਹੈ, ਭਾਰਤ ਆਉਣ ਲਈ ਜੱਦੋਜਹਿਦ ਕਰ ਰਹੀ ਹੈ। ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਡੀ ਬੱਚੀ ਨੂੰ ਭਾਰਤ ਪਹੁੰਚਾਉਣ ਦੇ ਪ੍ਰਬੰਧ ਕੀਤੇ ਜਾਣ।
ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ: 35 ਹਜ਼ਾਰ ਵਾਲੀ ਟਿਕਟ 90 ਹਜ਼ਾਰ ’ਚ ਖ਼ਰੀਦਣ ਲਈ ਮਜਬੂਰ ਹੋਏ ਵਿਦਿਆਰਥੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਭਾਜਪਾ ਦੀ ਮੀਟਿੰਗ 'ਚ ਸ਼ਾਮਲ ਹੋਏ 'ਕੈਪਟਨ' ਦੀ ਪਾਰਟੀ ਦੇ ਉਮੀਦਵਾਰ, ਛਿੜੀ ਨਵੀਂ ਚਰਚਾ
NEXT STORY