ਟਾਂਡਾ ਉਡ਼ਮੁਡ਼, (ਪੰਡਿਤ)- ਐੱਸ. ਡੀ. ਅੈੱਮ. ਹਰਚਰਨ ਸਿੰਘ ਪੀ. ਸੀ. ਐੱਸ. ਉਪ ਮੰਡਲ ਮੈਜਿਸਟ੍ਰੇਟ ਦਸੂਹਾ ਵੱਲੋਂ ਅੱਜ ਸਬ-ਤਹਿਸੀਲ ਦਫਤਰ ਟਾਂਡਾ, ਫਰਦ ਕੇਂਦਰ ਅਤੇ ਸੇਵਾ ਕੇਂਦਰ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਅਤੇ ਸੰਜੀਵ ਕੁਮਾਰ ਸੁਪਰਡੈਂਟ ਵੀ ਮੌਕੇ ’ਤੇ ਮੌਜੂਦ ਸਨ। ਐੱਸ. ਡੀ. ਐੱਮ. ਵੱਲੋਂ ਸਬ-ਤਹਿਸੀਲ ਦਫਤਰ ਦੀ ਬਿਲਡਿੰਗ, ਰਜਿਸਟ੍ਰੇਸ਼ਨ ਦਾ ਰਿਕਾਰਡ ਅਤੇ ਮਾਲ ਰਿਕਾਰਡ ਦੇਖਿਆ ਗਿਆ। ਉਨ੍ਹਾਂ ਨਾਇਬ ਤਹਿਸੀਲਦਾਰ ਟਾਂਡਾ ਅਤੇ ਸਟਾਫ਼ ਦਫਤਰਾਂ ਵਿਚ ਆਪਣੀ ਹਾਜ਼ਰੀ ਯਕੀਨੀ ਬਣਾਉਣ ਦੇ ਨਾਲ-ਨਾਲ ਲੋਕਾਂ ਦੀ ਹਰ ਸਹੂਲਤ ਦਾ ਖਿਆਲ ਰੱਖਣ ਦੀ ਹਦਾਇਤ ਕੀਤੀ।
ਸੇਵਾ ਕੇਂਦਰ ਦੀ ਚੈਕਿੰਗ ਦੌਰਾਨ ਬਿਜਲੀ ਕੁਨੈਕਸ਼ਨ ਕੱਟੇ ਹੋਣ ਕਾਰਨ ਲੋਕਾਂ ਨੂੰ ਆ ਰਹੀ ਸਮੱਸਿਆ ਬਾਰੇ ਐੱਸ. ਡੀ. ਐੱਮ. ਦਸੂਹਾ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਇਹ ਸਮੱਸਿਆ ਆਈ ਹੈ ਕਿ ਸੇਵਾ ਕੇਂਦਰ ਚਲਾਉਣ ਵਾਲੀ ਕੰਪਨੀ ਵੱਲੋਂ ਅਦਾਇਗੀ ਨਾ ਕਰਨ ’ਤੇ ਪਾਵਰਕਾਮ ਨੇ ਸੇਵਾ ਕੇਂਦਰ ਦਾ ਬਿਜਲੀ ਕੁਨੈਕਸ਼ਨ ਕੱਟਿਆ ਹੋਇਆ ਹੈ ਅਤੇ ਸੇਵਾ ਕੇਂਦਰ ਜਨਰੇਟਰ ਰਾਹੀਂ ਚਲਾਇਆ ਜਾ ਰਿਹਾ ਹੈ। ਅੱਜ ਚੈਕਿੰਗ ਦੌਰਾਨ ਜਨਰੇਟਰ ਵਿਚ ਵੀ ਤੇਲ ਨਹੀਂ ਸੀ, ਜਿਸ ਕਰ ਕੇ ਕੰਮ ਠੱਪ ਹੋਣ ਕਰ ਕੇ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਸੀ। ਉਨ੍ਹਾਂ ਕਿਹਾ ਕਿ ਉਹ ਸਬੰਧਤ ਕੰਪਨੀ ਨੂੰ ਲੋਕਾਂ ਦੀ ਸਹੂਲਤ ਲਈ ਕੇਂਦਰ ਲਈ ਜ਼ਰੂਰੀ ਅਦਾਇਗੀ ਕਰਨ ਲਈ ਕਹਿਣਗੇ।
ਪਿਛਲੇ ਇਕ ਹਫ਼ਤੇ ਦੌਰਾਨ 8 ਭਗੌਡ਼ੇ ਕਾਬੂ : ਐੱਸ. ਐੱਸ. ਪੀ.
NEXT STORY