ਲੁਧਿਆਣਾ (ਅਨਿਲ)- ਐੱਸ. ਟੀ. ਐੱਪ ਨੇ ਬੀਤੇ ਦਿਨੀਂ 2.13 ਕਰੋਡ਼ ਦੀਆਂ ਨਸ਼ੇ ਵਾਲੀਆਂ ਦਵਾਈਆਂ ਸਮੇਤ ਗ੍ਰਿਫਤਾਰ ਕੀਤੇ ਮੁਲਜ਼ਮ ਮਨਿੰਦਰ ਵੀਰ ਸਿੰਘ ਦੀ ਨਿਸ਼ਾਨਦੇਹੀ ’ਤੇ ਅੱਜ ਪਿੰਡੀ ਸਟਰੀਟ ਵਿਚ ਰੇਡ ਕਰਕੇ 3 ਦਵਾਈਆਂ ਦੀਆਂ ਦੁਕਾਨਾਂ ਨੂੰ ਸੀਲ ਕਰਕੇ ਨੋਟਿਸ ਚਿਪਕਾਏ ਹਨ। ਦੱਸ ਦੇਈਏ ਕਿ ਮੁਲਜ਼ਮ ਮਨਿੰਦਰ ਵੀਰ ਸਿੰਘ ਤੇ ਉਸ ਦੇ ਸਾਥੀ ਖਿਲਾਫ ਥਾਣਾ ਹੈਬੋਵਾਲ ਵਿਚ ਕੇਸ ਦਰਜ ਕੀਤਾ ਗਿਆ ਹੈ। ਉਸ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਨਸ਼ੇ ਵਾਲੀਆਂ ਦਵਾਈਆਂ ਪਿੰਡੀ ਸਟਰੀਟ ਵਿਚ ਦਵਾਈਆਂ ਦਾ ਕਾਰੋਬਾਰ ਕਰਨ ਵਾਲੇ ਮੈੱਸ ਬਗਲਾ ਫਾਰਮਾ ਏਜੰਸੀ, ਅਤੁਲ ਕੁਮਾਰ ਲੱਡੂ ਤੇ ਹੈਲਥ ਕੇਅਰ ਸੈਂਟਰ ਦੇ ਅਮਿਤ ਕੁਮਾਰ ਨੂੰ ਸਪਲਾਈ ਕਰਦਾ ਸੀ। ਇਸ ’ਤੇ ਐੱਸ. ਟੀ. ਐੱਫ ਤੇ ਸਿਹਤ ਵਿਭਾਗ ਦੀ ਟੀਮ ਨੇ ਸਾਂਝੇ ਤੌਰ ’ਤੇ ਉਕਤ ਜਗ੍ਹਾ ਛਾਪੇਮਾਰੀ ਕੀਤੀ ਪਰ ਪੁਲਸ ਦੇ ਆਉਣ ਤੋਂ ਪਹਿਲਾਂ ਹੀ ਸਾਰੇ ਦੁਕਾਨਦਾਰ ਦੁਕਾਨਾਂ ਨੂੰ ਤਾਲੇ ਲਾ ਕੇ ਫਰਾਰ ਹੋ ਗਏ।
®ਐੱਸ. ਟੀ. ਐੱਫ. ਲੁਧਿਆਣਾ-ਫਿਰੋਜ਼ਪੁਰ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਉਕਤ ਲੋਕਾਂ ਦੀਆਂ ਦੁਕਾਨਾਂ ਬੰਦ ਹੋਣ ਕਾਰਨ ਸਿਹਤ ਵਿਭਾਗ ਦੀ ਟੀਮ ਨੇ ਨੋਟਿਸ ਚਿਪਕਾਏ ਹਨ ਅਤੇ ਇਨ੍ਹਾਂ ਨੂੰ ਸੀਲ ਵੀ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮੈਸ ਬਗਲਾ ਫਾਰਮਾ ਏਜੰਸੀ ਦੀ ਉਕਤ ਜਗ੍ਹਾ ਤਿੰਨ ਦੁਕਾਨਾਂ ਤੇ ਨੋਟਿਸ ਲਾਏ ਹਨ, ਜਿਸ ਤਹਿਤ ਸੰਬੰਧਿਤ ਦੁਕਾਨਦਾਰਾਂ ਨੂੰ ਸਾਰੀ ਸੱਚੀ ਵਿਭਾਗ ਸਾਹਮਣੇ ਲਿਆਉਣ ਲਈ ਕਿਹਾ ਗਿਆ। ਜੇਕਰ ਉਕਤ ਦੁਕਾਨਦਾਰਾਂ ਕੋਲ ਬਿਨਾਂ ਲਾਈਸੈਂਸ ਨਸ਼ੇ ਵਾਲੀਆਂ ਦਵਾਈਆਂ ਹੋਣ ਦੇ ਬਾਵਜੂਦ ਦਵਾਈਆਂ ਬਿਨਾਂ ਬਿੱਲ ਦੇ ਮਿਲਦੀਆਂ ਹਨ ਤਾਂ ਡਰੱਗ ਐਂਡ ਕਾਸਮੈਟਿਕ ਐਕਟ ਅਧੀਨ ਕਾਰਵਾਈ ਕੀਤੀ ਜਾਵੇਗੀ।
ਐੱਮ. ਆਰ. ਪੀ. ਰੇਟ ਤੋਂ 10 ਗੁਣਾ ਮਹਿੰਗੀਆਂ ਵੇਚਦੇ ਹਨ ਨਸ਼ੇ ਵਾਲੀਆਂ ਦਵਾਈਆਂ
ਇੰਚਾਰਜ ਹਰਬੰਸ ਸਿੰਘ ਨੇ ਦਸਿਆ ਕਿ ਮੁਲਜ਼ਮ ਮਨਿੰਦਰ ਵੀਰ ਸਿੰਘ ਤੋਂ ਜੋ ਨਸ਼ੀਲੀਆਂ ਦਵਾਈਆਂ ਫਡ਼ਆਂ ਗਈਆਂ ਹਨ, ਉਨ੍ਹਾਂ ’ਤੇ ਲਿਖੇ ਐੱਮ. ਆਰ. ਪੀ. ਦੇ ਹਿਸਾਬ ਨਾਲ ਕੀਮਤ 2.13 ਕਰੋਡ਼ ਰੁਪਏ ਬਣਦੀ ਹੈ ਪਰ ਇਨ੍ਹਾਂ ਦਵਾਈਆਂ ਨੂੰ ਐੱਮ. ਆਰ. ਪੀ. ਤੋਂ 10 ਗੁਣਾ ਮਹਿੰਗਾ ਵੇਚਿਆ ਜਾਂਦਾ ਹੈ। ਉਨ੍ਹਾਂ ਦਸਿਆ ਕਿ 10 ਰੁਪਏ ਐੱਮ. ਆਰ. ਪੀ. ਵਾਲੀਆਂ ਨਸ਼ੇ ਵਾਲੀਆਂ ਦਵਾਈਆਂ 100 ਰੁਪਏ ਵਿਚ ਅਰਾਮ ਨਾਲ ਵੇਚੀਆਂ ਜਾ ਰਹੀਆਂ ਸਨ, ਜਿਸ ਨੂੰ ਨਸ਼ੇ ਦੇ ਆਦੀ ਖਰੀਦਦੇ ਹਨ।
150 ਸਾਲ ਪੁਰਾਣਾ ਪੁਲ ਅਜੇ ਵੀ ਕਾਇਮ, 14 ਸਾਲ ਪਹਿਲਾਂ ਬਣਿਆ ਖਸਤਾ ਹੋਣ ਲੱਗਾ
NEXT STORY