ਲੁਧਿਆਣਾ (ਗਣੇਸ਼): ਲੁਧਿਆਣਾ ਵਿਚ ਇਕ ਮੰਦਰ ਵਿਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਵਿਅਕਤੀ ਨੇ ਸ਼ਰਾਬ ਪੀ ਕੇ ਮੰਦਰ ਦੀ ਭੰਨਤੋੜ ਕੀਤੀ ਅਤੇ ਮੰਦਰ ਵਿਚ ਸਥਾਪਤ ਮੂਰਤੀਆਂ, ਤਸਵੀਰਾਂ ਅਤੇ ਲੋਕਾਂ ਦੀ ਆਸਥਾ ਨਾਲ ਜੁੜੀਆਂ ਹੋਰ ਚੀਜ਼ਾਂ ਦੀ ਵੀ ਬੇਅਦਬੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਮੈਦਾਨ 'ਚ ਗਈ ਅਥਲੀਟ ਦੀ ਜਾਨ, Live Video ਆਈ ਸਾਹਮਣੇ
ਥਾਣਾ ਮੋਤੀ ਨਗਰ ਦੇ ਅਧੀਨ ਪੈਂਦੀ ਫ਼ੌਜੀ ਕਾਲੋਨੀ ਦੇ ਕੋਲ ਰੇਲਵੇ ਲਾਈਨ 'ਤੇ ਇਕ ਮੰਦਰ ਬਣਿਆ ਹੋਇਆ ਹੈ। ਇਸ ਮੰਦਰ ਨੂੰ ਇਕ ਸ਼ਰਾਬੀ ਨੇ ਸ਼ਰਾਬ ਪੀ ਕੇ ਤੋੜ ਦਿੱਤਾ। ਉਸ ਨੇ ਉੱਥੇ ਸਥਾਪਤ ਮੂਰਤੀਆਂ ਦੀ ਬਾਹਵਾਂ ਉਤਾਰ ਦਿੱਤੀਆਂ। ਹੋਰ ਤਾਂ ਹੋਰ ਉਹ ਇਨ੍ਹਾਂ 'ਤੇ ਆਪਣੇ ਖ਼ੂਨ ਨਾਲ ਟਿੱਕਾ ਲਾ ਰਿਹਾ ਸੀ। ਜੀ.ਆਰ.ਪੀ. ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਘਰੋਂ ਵੀ ਇਕ ਮੂਰਤੀ ਬਰਾਮਦ ਹੋਈ ਹੈ। ਮੁੱਢਲੀ ਜਾਣਕਾਰੀ ਮੁਤਾਬਕ ਮੁਲਜ਼ਮ ਕਿਸੇ ਹੋਰ ਧਰਮ ਨਾਲ ਸਬੰਧ ਰੱਖਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਇਕੱਤਰਤਾ ਮਗਰੋਂ ਸਿੰਘ ਸਾਹਿਬਾਨਾਂ ਦਾ ਅਹਿਮ ਬਿਆਨ
NEXT STORY