ਫਤਿਹਗੜ੍ਹ ਪੰਜਤੂਰ (ਜ. ਬ.) - ਸ਼੍ਰੋਮਣੀ ਅਕਾਲੀ ਦਲ ਪਾਰਟੀ ਸਰਕਲ ਫਤਿਹਗੜ੍ਹ ਪੰਜਤੂਰ ਦੇ ਸਮੂਹ ਅਕਾਲੀ ਆਗੂਆਂ ਤੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸਿੰਘ ਸਭਾ ਫਤਿਹਗੜ੍ਹ ਪੰਜਤੂਰ ਵਿਖੇ ਹੋਈ, ਜਿਸ 'ਚ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਵਿਸ਼ੇਸ਼ ਤੌਰ 'ਤੇ ਕੀਤੀ।
ਇਸ ਮੌਕੇ ਵੱਖ-ਵੱਖ ਅਕਾਲੀ ਆਗੂਆਂ ਤੇ ਵਰਕਰਾਂ ਨੇ ਵਿਚਾਰ ਸਾਂਝੇ ਕੀਤੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਜਦੋਂ ਪੰਜਾਬ 'ਚ ਬਾਦਲ ਸਰਕਾਰ ਸੀ ਤਾਂ ਉਸ ਵੇਲੇ ਕਾਂਗਰਸੀ ਆਗੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਬਾਦਲ ਸਰਕਾਰ ਨੂੰ ਬਦਨਾਮ ਕਰ ਰਹੇ ਸਨ ਪਰ ਹੁਣ ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਨੂੰ ਇਕ ਸਾਲ ਹੋਣ ਵਾਲਾ ਹੈ ਤੇ ਹੁਣ ਕਾਂਗਰਸ ਵੱਲੋਂ ਬੇਅਦਬੀ ਕਾਂਡ ਦੇ ਮੁਲਾਜ਼ਮ ਅੱਜ ਤੱਕ ਕਿਉਂ ਨਹੀਂ ਫੜੇ ਗਏ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਕ ਲਾਰੇ ਲਾਉਣ ਵਾਲੀ ਪਾਰਟੀ ਹੈ, ਜਦਕਿ ਸੱਤਾ 'ਚ ਰਹਿੰਦਿਆਂ ਅਸੀਂ ਜੋ ਵੀ ਵਾਅਦੇ ਜਨਤਾ ਨਾਲ ਕੀਤੇ, ਉਹ ਵਾਅਦੇ ਅਸੀਂ ਪੂਰੇ ਕੀਤੇ ਪਰ ਕਾਂਗਰਸ ਸਰਕਾਰ ਨੇ ਆਉਂਦਿਆਂ ਹੀ ਪੰਜਾਬ ਦੇ 800 ਪ੍ਰੀ-ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰ ਦਿੱਤਾ ਤੇ ਹੁਣ ਬਾਦਲ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤੇ ਗਏ ਸੇਵਾ ਕੇਂਦਰਾਂ ਨੂੰ ਕੈਪਟਨ ਸਰਕਾਰ ਬੰਦ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੰਘੀਆਂ ਨਗਰ ਪੰਚਾਇਤ ਦੀਆਂ ਚੋਣਾਂ 'ਚ ਹਲਕਾ ਵਿਧਾਇਕ ਦੀ ਸ਼ਹਿ 'ਤੇ ਕਾਂਗਰਸੀਆਂ ਨੇ ਸਭ ਹੱਦਾਂ ਟੱਪ ਕੇ 7 ਵਾਰਡਾਂ ਦੇ ਕਾਗਜ਼ ਰੱਦ ਕਰਵਾ ਦਿੱਤੇ, ਜਦਕਿ ਸਾਡੀ ਸਰਕਾਰ ਵੇਲੇ ਹਲਕੇ ਦੀਆਂ 151 ਪੰਚਾਇਤਾਂ 'ਚ ਨਿਰਪੱਖ ਚੋਣਾਂ ਹੋਈਆਂ ਤੇ ਕਿਸੇ ਪੰਚਾਇਤ ਦੇ ਸਾਡੇ ਵੱਲੋਂ ਕਾਗਜ਼ ਰੱਦ ਨਹੀਂ ਕਰਵਾਏ।
ਉਨ੍ਹਾਂ ਕਿਹਾ ਕਿ ਹਲਕੇ ਦੇ ਹਰੇਕ ਸਰਕਲ ਵਿਚ 5 ਪਿੰਡਾਂ ਦੇ ਅਕਾਲੀ ਆਗੂਆਂ ਤੇ ਵਰਕਰਾਂ ਦਾ 1 ਜ਼ੋਨ ਬਣਾਇਆ ਜਾਵੇਗਾ, ਜੇਕਰ ਕਾਂਗਰਸ ਸਰਕਾਰ ਆਉਂਦੀਆਂ ਪੰਚਾਇਤੀ ਚੋਣਾਂ 'ਚ ਕਿਸੇ ਅਕਾਲੀ ਆਗੂ ਜਾਂ ਵਰਕਰ ਖਿਲਾਫ ਕੋਈ ਕਾਰਵਾਉਂਦੀ ਹੈ ਤਾਂ ਇਹ ਸਬੰਧਿਤ ਜ਼ੋਨ ਵਾਲੇ 5 ਪਿੰਡਾਂ ਦੇ ਅਕਾਲੀ ਵਰਕਰ ਉਸ ਅਕਾਲੀ ਆਗੂ ਨਾਲ ਚੱਟਾਨ ਵਾਂਗ ਖੜਨਗੇ ਤੇ ਕਾਂਗਰਸ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ।
ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਬਜ਼ੁਰਗ ਤੇ ਅਪਾਹਜ ਸ਼ਰਧਾਲੂਆਂ ਲਈ ਤਿੰਨ ਹੋਰ ਲਿਫਟਾਂ ਦੀ ਸ਼ੁਰੂਆਤ
NEXT STORY