ਚੰਡੀਗੜ੍ਹ (ਕਮਲ) : ਆਮ ਆਦਮੀ ਪਾਰਟੀ (ਆਪ) ਵਲੋਂ ਖੁਦ ਕਰਵਾਏ ਗਏ ਇਕ ਅੰਦਰੂਨੀ ਸਰਵੇਖਣ ਨੂੰ ਆਧਾਰ ਬਣਾ ਕੇ ਇਕ ਪੰਜਾਬੀ ਅਖਬਾਰ 'ਚ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ 'ਚ ਆਮ ਆਦਮੀ ਪਾਰਟੀ ਵਲੋਂ ਆਪਣੇ-ਆਪ ਨੂੰ ਪੰਜਾਬ ਦੀਆਂ 13 'ਚੋਂ 5 ਲੋਕ ਸਭਾ ਸੀਟਾਂ ਜਿੱਤਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜੋ ਸਰਾਸਰ ਝੂਠ ਅਤੇ ਸੱਚਾਈ ਤੋਂ ਕੋਹਾਂ ਦੂਰ ਹੈ, ਇਹ ਗੱਲ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੌਤ ਨੇ ਅਖਬਾਰ 'ਚ ਪ੍ਰਕਾਸ਼ਿਤ ਖਬਰ 'ਤੇ ਪ੍ਰਤੀਕਰਮ ਦਿੰਦਿਆਂ ਆਖੀ। ਉਨ੍ਹ੍ਹਾਂ ਕਿਹਾ ਕਿ 2014 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਅਜਿਹਾ ਹੀ ਇਕ ਸਰਵੇਖਣ ਕੀਤਾ ਗਿਆ ਸੀ, ਜਿਸ 'ਚ 'ਆਪ' ਵਲੋਂ ਪੰਜਾਬ ਦੀਆਂ 117 'ਚੋਂ 100 ਸੀਟਾਂ ਜਿੱਤਣ ਦਾ ਦਾਅਵਾ ਕੀਤਾ ਗਿਆ ਸੀ ਪਰ ਚੋਣ ਨਤੀਜਿਆਂ ਨੇ 'ਆਪ' ਦੇ ਸਰਵੇਖਣ ਦੀ ਹਵਾ ਕੱਢ ਕੇ ਰੱਖ ਦਿੱਤੀ ਸੀ ਅਤੇ ਪਾਰਟੀ ਸਿਰਫ 20 ਸੀਟਾਂ 'ਤੇ ਹੀ ਸਿਮਟ ਕੇ ਰਹਿ ਗਈ ਸੀ। ਧਰਮਸੌਤ ਨੇ ਕਿਹਾ ਕਿ ਇਹ ਤਾਂ ਇਹ ਗੱਲ ਹੋਈ ਕਿ 'ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ' ਕਿਉਂਕਿ ਆਪੇ ਅੰਦਰੂਨੀ ਸਰਵੇਖਣ ਕਰਵਾਉਣ ਦਾ ਡਰਾਮਾ ਰਚਾ ਕੇ ਆਪਣੇ ਆਪ ਨੂੰ 5 ਸੀਟਾਂ ਜਿੱਤਦੇ ਵਿਖਾ ਲਈਆਂ। ਇਕ ਸਵਾਲ ਦੇ ਜਵਾਬ 'ਚ ਸ. ਧਰਮਸੌਤ ਨੇ ਕਿਹਾ ਕਿ ਆਮ ਆਦਮੀ ਪਾਰਟੀ 5 ਤਾਂ ਕੀ ਇਕ ਵੀ ਸੀਟ ਨਹੀਂ ਜਿੱਤੇਗੀ, ਬਲਕਿ ਆਪ ਦੇ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ।
ਇਸ ਦੌਰਾਨ ਕੈਬਨਿਟ ਮੰਤਰੀ ਧਰਮਸੌਤ ਨੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਸਰਕਾਰ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ, ਜਿਸ ਦਾ ਪ੍ਰਤੱਖ ਪ੍ਰਮਾਣ ਪਿਛਲੇ ਸਮੇਂ ਦੌਰਾਨ ਹੋਈਆਂ 2 ਜ਼ਿਮਨੀ ਚੋਣਾਂ ਹਨ, ਜਿਸ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸਨ।
ਜੇ. ਜੇ. ਸਿੰਘ ਨੂੰ ਚੋਣ ਮੈਦਾਨ 'ਚੋਂ ਹਟਾਉਣ ਤੋਂ ਟਕਸਾਲੀਆਂ ਦੀ ਕੋਰੀ ਨਾਂਹ
NEXT STORY