ਜਲੰਧਰ (ਚੋਪੜਾ) - ਪੰਜਾਬ ਮੰਤਰੀ ਮੰਡਲ ਵਿਚ ਜਾਟ ਨੇਤਾਵਾਂ ਨੂੰ ਮਹੱਤਵਪੂਰਨ ਵਿਭਾਗ ਸੌਂਪੇ ਜਾਣ ਵਰਗੇ ਕੋਈ ਵਿਵਾਦ ਨਹੀਂ ਹੈ, ਸੂਬੇ ਦੇ ਦਲਿਤ ਮੰਤਰੀ ਹਾਈਕਮਾਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫੈਸਲੇ ਤੋਂ ਸੰਤੁਸ਼ਟ ਹਨ। ਉਕਤ ਸ਼ਬਦ ਪੰਜਾਬ ਦੇ ਜੰਗਲਾਤ ਮੰਤਰੀ ਸਾਧੁ ਸਿੰਘ ਧਰਮਸੌਤ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਕਹੇ। ਧਰਮਸੌਤ ਨੇ ਕਿਹਾ ਕਿ ਕੈਬਨਿਟ ਮੰਤਰੀ ਇੰਝ ਕੈਬਨਿਟ ਮੰਤਰੀ, ਮਹਿਕਮਾ ਕੋਈ ਮਤਲਬ ਨਹੀਂ ਰੱਖਦਾ, ਕਿ ਕਿਸਨੂੰ ਕੀ ਜ਼ਿੰਮੇਵਾਰੀ ਮਿਲੀ ਹੈ। ਉਨ੍ਹਾਂ ਮੁਤਾਬਕ ਪੰਜਾਬ ਕੈਬਨਿਟ ’ਚ ਫੇਰਬਦਲ ਹੋਣ ਦੇ ਫਿਲਹਾਲ ਕੋਈ ਆਸਾਰ ਨਹੀਂ। ਬਾਕੀ ਆਖਰੀ ਫ਼ੈਸਲਾ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਲੈਣਾ ਹੈ ਕਿ ਕਿਸਨੂੰ ਜ਼ਿੰਮੇਵਾਰੀ ਸੌਂਪਣੀ ਹੈ ਅਤੇ ਕਿਸਦੇ ਵਿਭਾਗਾਂ ਵਿੱਚ ਬਦਲਾਅ ਕਰਨਾ।
ਪੜਵੋ ਇਹ ਵੀ ਖਬਰ - ਵਿਚੋਲੇ ਨੇ ਰੱਖਿਆ ਅਜਿਹਾ 'ਓਹਲਾ' ਕੇ ਲਾੜੀ ਵਿਆਹੁਣ ਦੀ ਬਜਾਏ ਥਾਣੇ ਪੁੱਜਾ ਲਾੜਾ,ਹੈਰਾਨੀਜਨਕ ਹੈ ਪੂਰਾ ਮਾਮਲਾ
ਉਨ੍ਹਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਵਿਚ ਚੱਲ ਰਹੀ ਗੜਬੜ ਦੇ ਦੌਰ ’ਤੇ ਜਲਦੀ ਹਾਈਕਮਾਨ ਰੋਕ ਲਗਾ ਦੇਵੇਗੀ। ਸਿੱਧੂ ਕਾਂਗਰਸ ਵਿੱਚ ਮਾਣਯੋਗ ਨੇਤਾ ਹੈ। ਕਾਂਗਰਸ ਵਿੱਚ ਮੁੱਦਿਆਂ ਅਤੇ ਵਿਚਾਰਧਾਰਾ ਦੀ ਲੜਾਈ ਹੋ ਸਕਦੀ ਹੈ ਪਰ ਸਾਰੇ ਕਾਂਗਰਸ ਦੇ ਸੱਚੇ ਸਿਪਾਹੀ ਹਨ ਅਤੇ ਕਾਂਗਰਸ ਦੇ ਮਿਸ਼ਨ 2022 ਨੂੰ ਸਫਲ ਬਣਾਉਣ ਵਿੱਚ ਆਪਣੀ ਪੂਰੀ ਤਾਕਤ ਲਗਾ ਦੇਣਗੇ। ਧਰਮਸੌਤ ਨੇ ਕਿਹਾ ਕਿ ਅਕਾਲੀ ਦਲ ਅਤੇ ਬਸਪਾ ਦਾ ਸਮਝੌਤਾ ਮੌਕਾਪ੍ਰਸਤ ਹੈ ਅਤੇ ਮੌਜੂਦਾ ਹਾਲਾਤਾਂ ਵਿਚ ਦੋਨੋਂ ਪਾਰਟੀਆਂ ਦੇ ਪੱਲੇ ਕੁਝ ਨਹੀਂ ਹੈ।
ਪੜ੍ਹੋ ਇਹ ਵੀ ਖ਼ਬਰ - ਨੌਜਵਾਨਾਂ ਲਈ ਖ਼ੁਸ਼ਖ਼ਬਰੀ : ਮੁੱਖ ਮੰਤਰੀ ਵਲੋਂ ਪੰਜਾਬ ਪੁਲਸ ’ਚ 560 ਸਬ-ਇੰਸਪੈਕਟਰਾਂ ਦੀ ਭਰਤੀ ਦਾ ਐਲਾਨ
ਧਰਮਸੌਤ ਨੇ ਕਿਹਾ ਕਿ ਇਸ ਨਵੇਂ ਗਠਜੋੜ ਦਾ ਸਿੱਧਾ ਲਾਭ ਕਾਂਗਰਸ ਨੂੰ ਮਿਲੇਗਾ, ਕਿਉਂਕਿ ਬਸਪਾ ਦੀ ਵੋਟ ਕਦੇ ਤਕੜੀ ’ਤੇ ਨਹੀਂ ਲਗਦੀ ਹੈ। ਉਨ੍ਹਾਂ ਨੇ ਕਿਹਾ ਕਿ ਬਰਗਾੜੀ ਗੋਲੀਕਾਂਡ ਸਬੰਧੀ ਸਿਟ ਬੜੀ ਤੇਜ਼ੀ ਨਾਲ ਜਾਂਚ ਕਰ ਰਹੀ ਹੈ ਅਤੇ ਜਲਦੀ ਜਾਂਚ ਰਿਪੋਰਟ ਮਾਣਯੋਗ ਹਾਈਕੋਰਟ ਵਿਚ ਪੇਸ਼ ਕਰ ਦਿੱਤੀ ਜਾਏਗੀ। ਹਾਈਕੋਰਟ ਦਾ ਦੋਸ਼ੀਆਂ ਸਬੰਧੀ ਜੋ ਵੀ ਫ਼ੈਸਲਾ ਹੋਵੇਗਾ ਉਸਨੂੰ 100 ਫੀਸਦੀ ਲਾਗੂ ਕੀਤਾ ਜਾਏਗਾ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ
ਧਰਮਸੌਤ ਨੇ ਅਰਵਿੰਦ ਕੇਜਰੀਵਾਲ ’ਤੇ ਵੱਡਾ ਹਮਲਾ ਬੋਲਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਦੇ ਸਾਲੇ ਮਜੀਠੀਆ ਦੇ ਸਾਹਮਣੇ ਘੰਟਿਆਂ ਵਧੀ ਹੱਥ ਜੋੜਕੇ ਮੁਆਫੀ ਮੰਗਣ ਵਾਲਾ ਨੇਤਾ ਭਲਾ ਪੰਜਾਬ ਦਾ ਕੀ ਸਵਾਰੇਗਾ। ‘ਆਪ’ ਦਾ ਝਾੜੂ ਪੂਰੀ ਤਰ੍ਹਾਂ ਨਾਲ ਖਿੱਲਰ ਚੁੱਕਾ ਹੈ ਅਤੇ ਜੋ ਤਿਨਕੇ ਬਾਕੀ ਰਹਿ ਗਏ ਹਨ, ਉਹ ਅਗਲੀਆਂ ਚੋਣਾਂ ਤੋਂ ਬਾਅਦ ਕਿਤੇ ਦਿਖਾਈ ਨਹੀਂ ਦੇਣਗੇ। ਧਰਮਸੌਤ ਨੇ ਕਿਹਾ ਕਿ ਪੰਜਾਬ ਵਿੱਚ ਕਿਸੇ ਦਲਿਤ ਵਿਦਿਆਰਥੀ ਦਾ ਰੋਲ ਨੰਬਰ ਰੋਕੇ ਨਹੀਂ ਜਾਣਗੇ। ਕੁਝ ਸਿਆਸੀ ਲਾਭ ਲੈਣ ਲਈ ਨਾਹਕ ਇਸ ਮਾਮਲੇ ਨੂੰ ਲੈ ਕੇ ਦਲਿਤਾਂ ਨੂੰ ਗੁਮਰਾਹ ਕਰ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ
ਉਨ੍ਹਾਂ ਨੇ ਕਿਹਾ ਕਿਕ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਪੋਸਟ ਮੈਟ੍ਰਿਕ ਸਕਾਲਰਸ਼ਿੱਪ ਸਕੀਮ ਸਬੰਧੀ ਆਪਣੇ ਹੱਥ ਪਿੱਛੇ ਖਿੱਚ ਲਏ ਤਦੋਂ ਅਸੀਂ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਪੰਜਾਬ ਵਿਚ ਦਲਿਤ ਪਾਪੁਲੇਸ਼ਨ ਸਭ ਤੋਂ ਜ਼ਿਆਦਾ ਹੈ। ਜਿਸ ’ਤੇ ਕੈ. ਅਮਰਿੰਦਰ ਸਿੰਘ ਨੇ ਤੁਰੰਤ ਡਾ. ਭੀਮਰਾਵ ਅੰਬੇਡਕਰ ਪੋਸਟ ਮੈਟ੍ਰਿਕ ਸਕਾਲਰਸ਼ਿੱਪ ਸ਼ੁਰੂ ਕਰਨ ਦਾ ਐਲਾਨ ਕੀਤਾ ਜਿਸਦੇ ਬਾਅਦ ਕੇਂਦਰ ਸਰਕਾਰ ਨੂੰ ਵੀ ਬੈਕਫੁੱਟ ’ਤੇ ਆਉਣਾ ਪਿਆ। ਧਰਮਸੌਤ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਕਾਲਰਸ਼ਿੱਪ ਦੇ ਫੰਡ 28 ਫਰਵਰੀ ਨੂੰ ਰਿਲੀਜ ਕਰ ਦਿੱਤੇ ਗਏ ਹਨ, ਜਿਸਨੂੰ ਯੂਨੀਵਰਸਿਟੀ ਤੇ ਕਾਲਜਾਂ ਦੇ ਪ੍ਰਤੀਨਿਧੀਆਂ ਤੋਂ ਪਿਛਲੇ ਹਫ਼ਤੇ ਹੋਈ ਮੀਟਿੰਗ ਦੌਰਾਨ ਫ਼ੈਸਲਾ ਹੋਇਆ ਹੈ ਕਿ ਕਿਸੇ ਦਲਿਤ ਵਿਦਿਆਰਥੀ ਦੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਹੀਂ ਪੈਣ ਦਿੱਤੀ ਜਾਏਗੀ।
ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼
ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਮੁਕਾਬਲਾ ਨਹੀਂ ਹੈ ਅਤੇ ਕਾਂਗਰਸ ਅਗਲੀਆਂ ਵਿਧਾਨਸਭਾ ਚੋਣਾਂ ਵਿਚ 2017 ਤੋਂ ਜ਼ਿਆਦਾ ਬਹੁਮਤ ਹਾਸਲ ਕਰ ਦੁਬਾਰਾ ਸਰਕਾਰ ਬਣਾਏਗੀ। ਇਸ ਦੌਰਾਨ ਕੈਬਨਿਟ ਮੰਤਰੀ ਦੇ ਸਲਾਹਕਾਰ ਤੇ ਬੀ. ਸੀ. ਬੋਰਡ ਦੇ ਮੈਂਬਰ ਯਸ਼ਪਾਲ ਸਿੰਘ ਧੀਮਾਨ, ਕਾਂਗਰਸ ਨੇਤਾ ਕੇ. ਕੇ. ਬਾਂਸਲ, ਵੀਸ਼ੂ ਧੀਮਾਨ ਅਤੇ ਹੋਰ ਵੀ ਮੌਜੂਦ ਸਨ।
ਪੜ੍ਹੋ ਇਹ ਵੀ ਖ਼ਬਰ - ਹੈਰਾਨੀਜਨਕ : ਕੈਨੇਡਾ ਦਾ ਗਿੰਦੀ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਝਾਂਸੇ ’ਚ ਲੈ ਜੈਪਾਲ ਲਈ ਕਰਦਾ ਸੀ ਤਿਆਰ
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਇਸ ਮਹੀਨੇ ਸ਼ੁਰੂ ਹੋਣਗੀਆਂ ਆਨਲਾਈਨ ਪ੍ਰੀਖਿਆਵਾਂ
NEXT STORY