ਬਠਿੰਡਾ (ਵਰਮਾ) : ਸਾਗਰ ਪਹਿਲਵਾਨ ਦੇ ਕਤਲ ਮਾਮਲੇ ਵਿਚ ਫਰਾਰ ਸੁਸ਼ੀਲ ਪਹਿਲਵਾਨ ਦੇ ਤਾਰ ਬਠਿੰਡਾ ਨਾਲ ਜੁੜੇ ਹੋਏ ਹਨ। ਸੁਸ਼ੀਲ ਪਹਿਲਵਾਨ ਵਲੋਂ ਇਸਤੇਮਾਲ ਕੀਤਾ ਜਾ ਰਿਹਾ ਸਿਮ ਕਾਰਡ ਬਠਿੰਡਾ ਦੇ ਇਕ ਵਿਅਕਤੀ ਦਾ ਨਿਕਲਿਆ ਹੈ। ਮਾਮਲੇ ਦਾ ਖੁਲਾਸਾ ਹੁੰਦੇ ਹੀ ਦਿੱਲੀ ਪੁਲਸ ਦੀ ਟੀਮ ਨੇ ਬਠਿੰਡਾ ਵਿਚ ਛਾਪੇਮਾਰੀ ਕੀਤੀ ਅਤੇ ਉਕਤ ਮੋਬਾਇਲ ਸਿਮ ਕਾਰਡ ਦੇ ਮਲਿਕ ਸੁਖਵੀਰ ਸਿੰਘ ਤੋਂ ਕਈ ਘੰਟਿਆਂ ਤੱਕ ਪੁੱਛਗਿੱਛ ਕੀਤੀ। ਜ਼ਿਕਰਯੋਗ ਹੈ ਕਿ ਸਾਗਰ ਪਹਿਲਵਾਨ ਦੇ ਕਤਲ ਦੇ ਦੋਸ਼ਾਂ ਵਿਚ ਸੁਸ਼ੀਲ ਕੁਮਾਰ ਪਹਿਲਵਾਨ ਨੂੰ ਦਿੱਲੀ ਪੁਲਸ ਨੇ ਨਾਮਜ਼ਦ ਕੀਤਾ ਹੋਇਆ ਹੈ ਜੋ ਅਜੇ ਵੀ ਫਰਾਰ ਹੈ ਅਤੇ ਪੁਲਸ ਨੇ ਉਸ ਤੇ 1 ਲੱਖ ਦੇ ਇਨਾਮ ਦਾ ਐਲਾਨ ਵੀ ਕੀਤੀ ਹੈ।
ਇਹ ਵੀ ਪੜ੍ਹੋ : ਥਾਣੇਦਾਰਾਂ ਦੇ ਕਤਲ ਮਾਮਲੇ ’ਚ ਗੈਂਗਸਟਰ ਜਸਪ੍ਰੀਤ ਦੀ ਪਤਨੀ ਗ੍ਰਿਫ਼ਤਾਰ, ਬਲਜਿੰਦਰ ਦੀ ਗਰਲਫ੍ਰੈਂਡ ਸਣੇ 5 ਨਾਮਜ਼ਦ
ਇਸ ਸਬੰਧ ਵਿਚ ਥਾਣਾ ਸਦਰ ਦੇ ਸਬ-ਇੰਸਪੈਕਟਰ ਬੇਅੰਤ ਸਿੰਘ ਨੇ ਦੱਸਿਆ ਕਿ ਪਹਿਲਵਾਨ ਸੁਸ਼ੀਲ ਕੁਮਾਰ ਵਲੋਂ ਜੋ ਸਿਮ ਇਸਤੇਮਾਲ ਕੀਤਾ ਜਾ ਰਿਹਾ ਸੀ ਉਹ ਬਠਿੰਡਾ ਵਾਸੀ ਸੁਖਵੀਰ ਸਿੰਘ ਦੇ ਨਾਮ ’ਤੇ ਲਿਆ ਗਿਆ ਸੀ, ਇਸ ਮਾਮਲੇ ਵਿਚ ਦਿੱਲੀ ਦੇ ਮਾਡਲ ਟਾਊਨ ਇਲਾਕੇ ਵਿਚ ਇਕ ਪੁਲਸ ਪਾਰਟੀ ਬਠਿੰਡਾ ਪਹੁੰਚੀ ਅਤੇ ਸੁਖਵੀਰ ਸਿੰਘ ਨੂੰ ਥਾਣਾ ਸਦਰ ਲਿਜਾਕੇ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਸੁਖਵੀਰ ਸਿੰਘ ਨੂੰ ਪੰਜਾਬ ਪੁਲਸ ਦੀ ਮੌਜੂਦਗੀ ਵਿਚ ਉਨ੍ਹਾਂ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਲਾਕਡਾਊਨ ’ਚ ਜੇਕਰ ਤੁਸੀਂ ਜਨਮ ਦਿਨ ਮਨਾਉਣ ਦੀ ਸੋਚ ਰਹੇ ਹੋ ਤਾਂ ਸਾਵਧਾਨ, ਕੇਕ ਕੱਟਣ ’ਤੇ ਪੁੱਜ ਸਕਦੇ ਹੋ ਜੇਲ
ਪਤਾ ਲੱਗਾ ਹੈ ਕਿ ਸੁਖਵੀਰ ਸਿੰਘ ਦੇ ਮਾਮੇ ਦੇ ਮੁੰਡੇ ਅਮਨ ਨੇ ਉਕਤ ਸਿਮ ਉਸਦੇ ਆਧਾਰ ਕਾਰਡ ’ਤੇ ਲਿਆ ਸੀ, ਪਰ ਅਮਨ ਅਜੇ ਤੱਕ ਪੁਲਸ ਦੇ ਹੱਥ ਨਹੀਂ ਆ ਸਕਿਆ ਹੈ। ਐੱਸ.ਐੱਸ.ਪੀ.ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਦਿੱਲੀ ਪੁਲਸ ਦੇ ਐੱਸ.ਪੀ.,ਦੋ ਇੰਸਪੈਕਟਰ ਅਤੇ ਹੋਰ ਪੁਲਸ ਮੁਲਾਜ਼ਮਾਂ ਦੀ ਟੀਮ ਬਠਿੰਡਾ ਪਹੁੰਚੀ ਸੀ ਜਿਨ੍ਹਾਂ ਮੋਬਾਇਲ ਸਿਮ ਦੇ ਮਾਲਕ ਸੁਖਵੀਰ ਸਿੰਘ ਤੋਂ ਪੁੱਛਗਿੱਛ ਕੀਤੀ।
ਇਹ ਵੀ ਪੜ੍ਹੋ : ਕੋਰੋਨਾ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਵਿਆਹ ਤੋਂ 13 ਦਿਨ ਬਾਅਦ ਲਾੜੇ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ’ਤੇ ਚਾਰ ਖ਼ਿਲਾਫ਼ ਮਾਮਲਾ ਦਰਜ
NEXT STORY