ਏਐੱਨਆਈ : 1984 ਦੇ ਸਿੱਖ ਦੰਗਿਆਂ ਦੇ ਦੋਸ਼ੀ ਸਾਬਕਾ ਸੰਸਦ ਮੈਂਬਰ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਨੇਤਾ ਸੱਜਣ ਕੁਮਾਰ ਦੀ ਮੌਤ ਹੋ ਗਈ। ANI ਦੇ ਸੂਤਰਾਂ ਮੁਤਾਬਕ ਸੱਜਣ ਕੁਮਾਰ ਨੂੰ ਸਿਹਤ ਖ਼ਰਾਬ ਹੋਣ ਕਾਰਨ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਲਿਆਂਦਾ ਗਿਆ ਸੀ, ਜਿਥੇ ਪਹੁੰਚਦੇ ਹੀ ਹਸਪਤਾਲ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਫਿਲਹਾਲ ਸੱਜਣ ਕੁਮਾਰ ਦੇ ਮੌਤ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ।
ਪੜ੍ਹੋ ਇਹ ਵੀ - ਲਗਜ਼ਰੀ ਬੱਸ ਨੇ ਲੈ ਲਈ ਜਵਾਕ ਦੀ ਜਾਨ ! ਆਟੋਮੈਟਿਕ ਦਰਵਾਜ਼ੇ 'ਚ ਧੌਣ ਫ਼ਸਣ ਕਾਰਨ ਹੋਈ ਦਰਦਨਾਕ ਮੌਤ

ਸੂਤਰਾਂ ਮੁਤਾਬਕ ਸੱਜਣ ਕੁਮਾਰ ਵਲੋਂ ਆਪਣੀ ਪਤਨੀ ਦੇ ਬੀਮਾਰ ਹੋਣ ਕਾਰਨ ਪੈਰੋਲ ਦੀ ਅਰਜ਼ੀ ਲਗਾਈ ਗਈ ਸੀ, ਜਿਸ ਦੀ ਅੱਜ ਸੁਣਵਾਈ ਹੋਣੀ ਸੀ। ਇਸ ਸੁਣਵਾਈ ਤੋਂ ਪਹਿਲਾਂ ਹੀ ਸੱਜਣ ਕੁਮਾਰ ਦੇ ਮੌਤ ਹੋ ਜਾਣ ਦੀ ਖ਼ਬਰ ਮਿਲ ਗਈ। ਜ਼ਿਕਰਯੋਗ ਹੈ ਕਿ ਸੱਜਣ ਕੁਮਾਰ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਤਿਹਾੜ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਦਿੱਲੀ ਹਾਈ ਕੋਰਟ ਵਲੋਂ 17 ਦਸੰਬਰ, 2018 ਨੂੰ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਪੜ੍ਹੋ ਇਹ ਵੀ - ਹਰੇਕ ਵਿਧਾਇਕ ਨੂੰ ਨਵੀਂ ਗੱਡੀ, ਡਰਾਈਵਰਾਂ ਨੂੰ 75,000 ਰੁਪਏ ਪ੍ਰਤੀ ਮਹੀਨਾ! CM ਵਿਜੇ ਨੇ ਕਰ 'ਤਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੁੜ ਵਿਵਾਦਾਂ 'ਚ ਘਿਰੇ ਹਰਭਜਨ ਸਿੰਘ, ਹੁਣ ਪੰਜਾਬ ਦੇ ਸਕੂਲ ਦੀ ਵੀਡੀਓ ਸਾਂਝੀ ਕਰ ਚੁੱਕੇ ਸਵਾਲ
NEXT STORY