ਚੰਡੀਗੜ੍ਹ (ਰਜਿੰਦਰ ਸ਼ਰਮਾ) : ਯੂ. ਟੀ. ਪ੍ਰਸ਼ਾਸਨ ਨੇ ਫ਼ੈਸਲਾ ਕੀਤਾ ਹੈ ਕਿ ਹੁਣ 22 ਸੰਪਰਕ ਕੇਂਦਰ ਸ਼ਨੀਵਾਰ ਅਤੇ 23 ਐਤਵਾਰ ਬੰਦ ਰਹਿਣਗੇ। ਹੁਕਮਾਂ ਅਨੁਸਾਰ 18 ਮਾਰਚ ਤੋਂ ਸ਼ਨੀਵਾਰ ਛੱਡ ਕੇ 22 ਈ-ਸੰਪਰਕ ਕੇਂਦਰ ਐਤਵਾਰ ਤੋਂ ਸ਼ੁੱਕਰਵਾਰ ਤੱਕ ਖੁੱਲ੍ਹੇ ਰਹਿਣਗੇ। ਇਨ੍ਹਾਂ ਵਿਚ ਸੈਕਟਰ-7, 10, 18, 23, 27, 34, 35, 37, 40, 45, 48, ਮਨੀਮਾਜਰਾ, ਦੜਿਆਣਾ, ਡੱਡੂਮਾਜਰਾ, ਬਹਿਲਾਣਾ, ਧਨਾਸ (ਪੰਚਾਇਤ ਭਵਨ), ਕੈਂਬਵਾਲਾ, ਖੁੱਡਾ ਅਲੀਸ਼ੇਰ, ਖੁੱਡਾ ਜੱਸੂ, ਰਾਈ ਮਲੋਆ ਤੇ ਵਿਕਾਸ ਨਗਰ ਸ਼ਾਮਲ ਹਨ।
ਇਸ ਦੇ ਨਾਲ ਹੀ 19 ਮਾਰਚ ਤੋਂ ਐਤਵਾਰ ਛੱਡ ਕੇ ਸੋਮਵਾਰ ਤੋਂ ਸ਼ਨੀਵਾਰ ਤੱਕ 23 ਈ-ਸੰਪਰਕ ਕੇਂਦਰ ਖੁੱਲ੍ਹੇ ਰਹਿਣਗੇ। ਇਨ੍ਹਾਂ ਵਿਚ ਸੈਕਟਰ-1, 12, 15, 17 (ਡੀ. ਸੀ. ਦਫ਼ਤਰ), 17 (ਟਰੇਜਰੀ), 20, 21, 22, 26, 32, 38, 39, 41, 43, 43 (ਜ਼ਿਲ੍ਹਾ ਅਦਾਲਤ), 47, ਉਦਯੋਗਿਕ ਖੇਤਰ ਫੇਜ਼-1, ਹੱਲੋਮਾਜਰਾ, ਮੱਖਣਮਾਜਰਾ, ਰਾਏਪੁਰ ਕਲਾਂ, ਸਾਰੰਗਪੁਰ, ਧਨਾਸ (ਕਮਿਊਨਿਟੀ ਸੈਂਟਰ), ਡੱਡੂਮਾਜਰਾ ਕਾਲੋਨੀ (ਕਮਿਊਨਿਟੀ ਸੈਂਟਰ) ਸ਼ਾਮਲ ਹਨ। ਇਸ ਤੋਂ ਇਲਾਵਾ ਯੂ. ਟੀ. ਪ੍ਰਸ਼ਾਸਨ ਵਲੋਂ ਐਲਾਨੀ ਛੁੱਟੀ ਵਾਲੇ ਦਿਨ ਉਹ ਬੰਦ ਰਹਿਣਗੇ।
ਵਿਆਹ ਸਮਾਰੋਹ 'ਚ ਟੈਂਟ ਡਿੱਗਣ ਨਾਲ DGP ਦੇ ਜ਼ਖਮੀ ਹੋਣ ਦਾ ਮਾਮਲਾ, ਮਹੀਨੇ ਬਾਅਦ ਦਰਜ ਹੋਈ FIR
NEXT STORY