ਸਮਰਾਲਾ (ਗਰਗ, ਬੰਗੜ) : ਸਮਰਾਲਾ ਦੀਆਂ ਸੜਕਾਂ ਦੀ ਹਾਲਤ ਸੁਧਾਰਨ ਨੂੰ ਲੈ ਕੇ ਲੜੀਵਾਰ ਭੁੱਖ ਹੜਤਾਲ 'ਤੇ ਬੈਠੀਆਂ ਜਥੇਬੰਦੀਆਂ ਉੱਪਰ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੀ ਕਾਰਵਾਈ ਤੋਂ ਬਾਅਦ ਦੋਹਾਂ ਧਿਰਾਂ 'ਚ ਸਥਿਤੀ ਟਕਰਾਅ ਵਾਲ਼ੀ ਬਣ ਚੁੱਕੀ ਹੈ। ਪੁਲਸ ਵੱਲੋਂ ਸੰਘਰਸ਼ਕਾਰੀ ਜਥੇਬੰਦੀਆਂ ਦੇ 7 ਪ੍ਰਮੁੱਖ ਆਗੂਆਂ ਸਮੇਤ 40 ਵਿਅਕਤੀਆਂ 'ਤੇ ਪੁਲਸ ਕੇਸ ਦਰਜ ਕਰਨ ਮਗਰੋਂ ਮਾਹੌਲ ਹੋਰ ਵੀ ਭੱਖ ਗਿਆ ਹੈ ਅਤੇ ਇਸ ਦੇ ਵਿਰੋਧ 'ਚ ਦਿੱਤੇ ਸਮਰਾਲਾ ਬੰਦ ਦੇ ਸੱਦੇ ਨੂੰ ਭਰਪੂਰ ਸਮਰਥਨ ਮਿਲਣ ਮਗਰੋਂ ਪੁਲਸ ਕਸੂਤੀ ਸਥਿਤੀ ਵਿੱਚ ਫੱਸ ਚੁੱਕੀ ਹੈ। ਸੰਘਰਸ਼ਕਾਰੀ ਆਗੂ ਆਪਣੇ ਉੱਤੇ ਕੇਸ ਦਰਜ਼ ਹੋਣ ਮਗਰੋਂ ਖੁੱਦ ਗ੍ਰਿਫ਼ਤਾਰੀ ਦੇਣ ਥਾਣੇ ਵੀ ਪੁੱਜੇ, ਪਰ ਕਿਸੇ ਅਧਿਕਾਰੀ ਦੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਹਿੰਮਤ ਨਹੀਂ ਹੋਈ। ਓਧਰ ਸਥਾਨਕ ਵਕੀਲਾਂ ਨੇ ਵੀ ਸਮੂਹ ਬਾਰ 'ਚ ਹੜਤਾਲ ਕਰਦੇ ਹੋਏ ਪੁਲਸ ਪ੍ਰਸਾਸ਼ਨ ਦੀ ਧੱਕੇਸ਼ਾਹੀ ਖਿਲਾਫ਼ ਆਪਣਾ ਰੋਸ ਪ੍ਰਗਟਾਉਂਦੇ ਹੋਏ ਪੰਜਾਬ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਨੂੰ ਅੱਜ ਅਦਾਲਤਾਂ ਦੇ ਬਾਈਕਾਟ ਦਾ ਸੱਦਾ ਦਿੱਤਾ।
ਕੈਪਟਨ ਨੇ ਸਿੱਧੂ ਨੂੰ ਕਿਹਾ ਸੀ ਪਾਕਿ ਦੌਰੇ ਲਈ ਮੁੜ ਵਿਚਾਰ ਕਰਨ
NEXT STORY