ਸਮਰਾਲਾ (ਗਰਗ) : ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਮੁਸ਼ਕਾਬਾਦ 'ਚ ਕਿਸੇ ਮਾਮੂਲੀ ਝਗੜੇ ਨੂੰ ਲੈ ਕੇ ਹੋਏ ਵਿਵਾਦ 'ਚ ਸਮਝੌਤਾ ਕਰਵਾਉਣ ਲਈ ਗਏ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਡ ਕੇ ਮੌਤ ਦੇ ਘਾਟ ਉਤਾਰ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਪਿੰਡ ਮੁਸ਼ਕਾਬਾਦ ਦੇ ਇਕ ਨੌਜਵਾਨ ਗੁਰਿੰਦਰ ਗਿੰਦੀ ਦਾ ਚਾਰ ਹੋਰ ਨੌਜਵਾਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਕੋਈ ਮਾਮੂਲੀ ਝਗੜਾ ਹੋਇਆ। ਇਸ ਤੋਂ ਬਾਅਦ ਸੁਖਵਿੰਦਰ ਸਿੰਘ (43) ਇਸ ਝਗੜੇ ਨੂੰ ਨਿਪਟਾਉਣ ਲਈ ਗੁਰਿੰਦਰ ਗਿੰਦੀ ਨੂੰ ਆਪਣੀ ਜੀਪ 'ਚ ਬਿਠਾ ਕੇ ਦੂਜੀ ਧਿਰ ਦੀ ਮੋਟਰ 'ਤੇ ਗਿਆ। ਉਥੇ ਦੂਜੀ ਧਿਰ ਦੇ ਨੌਜਵਾਨਾਂ ਨੇ ਸੁਖਵਿੰਦਰ ਸਿੰਘ ਨੂੰ ਕਿਹਾ ਕਿ ਗਿੰਦੀ ਨੂੰ ਸਾਡੇ ਹਵਾਲੇ ਕਰ ਦੇ ਅਸੀਂ ਇਸ ਨੂੰ ਛੱਡਣਾ ਨਹੀਂ। ਪਰ ਸੁਖਵਿੰਦਰ ਸਿੰਘ ਨੇ ਉਕਤ ਨੌਜਵਾਨਾਂ ਨੂੰ ਕਿਹਾ ਕਿ ਅਸੀਂ ਸਮਝੌਤੇ ਲਈ ਆਏ ਹਾਂ। ਇੰਨੇ 'ਚ ਹੀ ਉਥੇ ਵਿਵਾਦ ਵੱਧ ਗਿਆ ਅਤੇ ਗਿੱਦੀ ਮੌਕੇ ਤੋਂ ਭੱਜ ਗਿਆ। ਗੁੱਸੇ 'ਚ ਆਏ ਦੂਜੀ ਧਿਰ ਦੇ ਨੌਜਵਾਨਾਂ ਨੇ ਸੁਖਵਿੰਦਰ ਸਿੰਘ ਨੂੰ ਹੀ ਘੇਰਦੇ ਹੋਏ ਤੇਜ਼ਧਾਰ ਹਥਿਆਰਾਂ ਨਾਲ ਉਸ ਦੀ ਵੱਡਟੁੱਕ ਕਰਦੇ ਹੋਏ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਦੋਸ਼ੀ ਗ੍ਰਿਫਤਾਰ ਨਹੀਂ ਹੋਏ।
ਸਿੱਖ ਨੌਜਵਾਨ ਦੀ ਅਮਰੀਕਾ 'ਚ ਹੋਈ ਹੱਤਿਆ 'ਤੇ ਕੈਪਟਨ ਨੇ ਪ੍ਰਗਟਾਇਆ ਦੁੱਖ
NEXT STORY