ਰੂਪਨਗਰ (ਮਨਮੋਹਨ ਸਿੰਘ)— ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੋਰ ਕਮੇਟੀ ਦੀ ਮੀਟਿੰਗ ਦਾ ਬਿਊਰਾ ਲੈਂਦੇ ਹੋਏ ਕਿਹਾ ਕਿ ਕੱਲ ਸ਼ੁਰੂ ਹੋ ਰਹੇ ਵਿਧਾਨ ਸਭਾ ਸੈਸ਼ਨ 'ਚ ਕੀਤੀ ਜਾਣ ਵਾਲੀ ਕਾਰਵਾਈ 'ਤੇ ਚਰਚਾ ਹੋਈ ਹੈ, ਜਿਸ 'ਚ ਕਿਸਾਨਾਂ ਦੀ ਕਰਜ਼ਾ ਮੁਆਫੀ ਸਭ ਤੋਂ ਵੱਡਾ ਮੁੱਦਾ ਹੈ। ਇਸ ਤੋਂ ਇਲਾਵਾ ਰੇਤ ਖਨਨ ਮਾਮਲਾ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਵੱਡਾ ਮੁੱਦਾ ਰਹਿਣਗੇ। ਜਿਨ੍ਹਾਂ ਮਾਮਲਿਆਂ ਨੂੰ ਲੈ ਕੇ ਸੋਮਵਾਰ ਨੂੰ ਅਸੀਂ ਧਰਨੇ ਦਿੱਤੇ ਸਨ ਉਹੀ ਸਾਰੇ ਮਾਮਲੇ ਵਿਧਾਨ ਸਭਾ 'ਚ ਵੀ ਚੁੱਕੇ ਜਾਣਗੇ। ਇਸ ਦੇ ਨਾਲ ਹੀ ਕੇ. ਪੀ. ਐਸ ਗਿੱਲ ਨੂੰ ਸ਼ਰਧਾਂਜਲੀ ਨਾ ਦੇਣ ਦਾ ਵੀ ਅਸੀਂ ਐਲਾਨ ਕੀਤਾ ਹੈ ਤੇ ਇਸ ਦੇ ਬਾਰੇ 'ਚ ਸਪੀਕਰ ਨੂੰ ਪੱਤਰ ਲਿਖ ਕੇ ਜਾਣਕਾਰੀ ਦੇ ਰਹੇ ਹਾਂ। ਕਿਉਂਕਿ ਕੇ. ਪੀ. ਐਸ ਗਿੱਲ ਨੇ ਕਈ ਨਿਰਦੋਸ਼ ਲੋਕਾਂ ਦੀ ਜਾਨ ਲਈ ਹੈ, ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਜੀਵਨੀ 'ਤੇ ਲਿਖੀ ਹੋਈ ਕਿਤਬ 'ਚ ਮੰਨਿਆਂ ਵੀ ਹੈ।
ਇੰਸਪੈਕਟਰ ਇੰਦਰਜੀਤ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਬੋਲਦੇ ਹੋਏ ਚੰਦੂਮਾਜਰਾ ਨੇ ਕਿਹਾ ਅਜੇ ਤੱਕ ਸਾਰੀ ਕਾਰਵਾਈ ਚਲ ਰਹੀ ਹੈ ਅਤੇ ਇਨਵੈਸਟੀਗੇਸ਼ਨ ਹੋ ਰਹੀ ਹੈ ਕੀ ਸੱਚ ਹੈ, ਕੀ ਝੂਠ ਹੈ ਸਾਰਾ ਬਾਅਦ 'ਚ ਸਾਹਮਣੇ ਆ ਜਾਵੇਗਾ। ਉਨ੍ਹਾਂ ਪਟਿਆਲਾ ਪ੍ਰੈਸ਼ਰ ਕੁੱਕਰ ਬੰਬ ਦਾ ਹਵਾਲਾ ਦਿੰਦੇ ਹੋਏ ਕਿਹਾ ਸਰਕਾਰ ਵੱਲੋਂ ਦਿੱਤੀ ਗਈ ਥਿਊਰੀ ਬਿਲਕੁੱਲ ਗਲਤ ਸਾਬਤ ਹੋਈ ਹੈ ਅਤੇ ਮਾਮਲਾ ਕੁਝ ਹੋਰ ਹੀ ਨਿਕਲਿਆ ਹੈ।
ਐੱਸ. ਟੀ. ਐੱਫ. ਦੀ ਗ੍ਰਿਫਤ 'ਚ ਆਉਂਦੇ ਹੀ ਇੰਸ. ਇੰਦਰਜੀਤ ਦੇ ਜ਼ੁਲਮਾਂ ਦੇ ਸਤਾਏ ਲੋਕ ਸਾਹਮਣੇ ਆਉਣੇ ਸ਼ੁਰੂ
NEXT STORY