ਸੰਗਰੂਰ (ਰਾਜੇਸ਼ ਕੋਹਲੀ) : ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਨ ਲਈ ਘਰ-ਘਰ ਚਿੱਠੀਆਂ ਭੇਜੀਆਂ ਜਾਣਗੀਆਂ, ਜਿਸ ਵਿਚ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਕੰਮਾਂ ਦੇ ਜ਼ਿਕਰ ਦੇ ਨਾਲ-ਨਾਲ ਭਗਵੰਤ ਮਾਨ ਦੇ ਸ਼ਰਾਬ ਛੱਡਣ ਦੀ ਗੱਲ ਵੀ ਲਿਖੀ ਗਈ ਹੈ। ਚਿੱਠੀ ਵਿਚ ਸ਼ਰਾਬ ਬਾਰੇ ਲਿਖੇ ਜਾਣ 'ਤੇ ਭਗਵੰਤ ਮਾਨ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਵਿਰੋਧੀ ਮੇਰੀ ਕੋਈ ਪੁਰਾਣੀ ਵੀਡੀਓ ਜਾਂ ਪੁਰਾਣੀਆਂ ਗੱਲਾਂ ਵਾਇਰਲ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰਨ। ਇਸ ਲਈ ਚਿੱਠੀ 'ਚ ਸ਼ਰਾਬ ਦੀ ਗੱਲ ਲਿਖੀ ਹੈ ਤੇ ਇਸ ਨੂੰ ਲਿਖਣ 'ਚ ਹਰਜ ਵੀ ਕੀ ਹੈ। ਉਨ੍ਹਾਂ ਕਿਹਾ ਕਿ ਮੈਂ ਤਾਂ ਸੁਖਬੀਰ ਬਾਦਲ ਨੂੰ ਵੀ ਇਹੀ ਕਹਾਂਗਾ ਕਿ ਉਨ੍ਹਾਂ ਨੂੰ ਵੀ ਲੋਕਾਂ ਨੂੰ ਚਿੱਠੀ ਲਿੱਖ ਕੇ ਆਪਣੇ ਬਾਰੇ ਵਿਚ ਦੱਸਣਾ ਚਾਹੀਦਾ ਹੈ ਕਿ ਉਹ ਕੀ-ਕੀ ਕੰਮ ਕਰ ਰਹੇ ਹਨ।
ਭਗਵੰਤ ਮਾਨ ਵੱਲੋਂ ਲੋਕਾਂ ਦੇ ਘਰਾਂ 'ਚ ਚਿੱਠੀਆਂ ਭੇਜ ਕੇ ਸ਼ਰਾਬ ਬਾਰੇ ਦੱਸੇ ਜਾਣ 'ਤੇ ਵਿਰੋਧੀ ਚੁਟਕੀ ਲੈ ਰਹੇ ਹਨ। ਉਨ੍ਹਾਂ ਚੁੱਟਕੀਆਂ 'ਤੇ ਹੀ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਇਹ ਜਵਾਬ ਦਿੱਤਾ ਹੈ।
ਜਲਿਆਂਵਾਲਾ ਬਾਗ ਕਾਂਡ : ਅੰਗਰੇਜ਼ਾਂ ਨੇ ਭੁੱਲ ਸੁਧਾਰਨ ਲਈ ਲਾਸ਼ਾਂ 'ਤੇ ਦਿੱਤਾ ਸੀ ਮੁਆਵਜ਼ਾ
NEXT STORY