ਭਵਾਨੀਗੜ੍ਹ (ਕਾਂਸਲ,ਬੇਦੀ/ਰਿਖੀ): ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਮਹਾਮਾਰੀ ਨਾਲ ਮੌਤਾਂ ਅੰਕੜਾਂ ਅਤੇ ਪਾਜ਼ੇਟਿਵ ਕੇਸਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋਣਾ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਕੋਰੋਨਾ ਨਾਲ ਮੌਤਾਂ ਦਾ ਅੰਕੜਾ ਵੱਧਣ ਕਾਰਨ ਆਮ ਲੋਕਾਂ ’ਚ ਡਰ ਅਤੇ ਦਹਿਸ਼ਤ ਦਾ ਮਾਹੋਲ ਵੀ ਵੱਧਦਾ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਅੱਜ ਜਾਰੀ ਕੀਤੀ ਗਈ ਜ਼ਿਲ੍ਹਾ ਸੰਗਰੂਰ ਦੀ ਕੋਰੋਨਾ ਮਹਾਮਾਰੀ ਸੰਬੰਧੀ ਰਿਪੋਰਟ ’ਚ ਭਵਾਨੀਗੜ੍ਹ ਸਮੇਤ ਵੱਖ-ਵੱਖ ਬਲਾਕਾਂ ’ਚ 2 ਔਰਤਾਂ ਸਮੇਤ 12 ਵਿਅਕਤੀਆਂ ਦੀ ਮੌਤ ਹੋ ਜਾਣ ਅਤੇ ਕੋਰੋਨਾ ਦੇ 153 ਨਵੇਂ ਮਾਮਲੇ ਸਾਹਮਣੇ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ।
ਇਹ ਵੀ ਪੜ੍ਹੋ: ਸਿਵਲ ਹਸਪਤਾਲ ਫ਼ਿਰੋਜ਼ਪੁਰ ’ਚ ਬੰਦ ਪਏ 7 ਵੈਂਟੀਲੇਟਰ, ਚਲਾਉਣ ਲਈ ਨਹੀਂ ਮਿਲ ਰਹੇ ਤਜਰਬੇਕਾਰ 'ਡਾਕਟਰ'
ਅੱਜ ਕੋਰੋਨਾ ਮਹਾਮਾਰੀ ਨਾਲ ਭਵਾਨੀਗੜ੍ਹ ਦੇ 58 ਸਾਲਾ ਅਤੇ 73 ਸਾਲਾ ਦੋ ਵਿਅਕਤੀਆਂ, ਸੰਗਰੂਰ ਦੀ 62 ਸਾਲਾ ਔਰਤ, 52 ਸਾਲਾ ਅਤੇ 62 ਸਾਲਾ ਦੋ ਵਿਅਕਤੀਆਂ, ਧੂਰੀ ਦੀ 50 ਸਾਲਾ ਔਰਤ, ਲੌਗੋਵਾਲ ਦੇ 70 ਸਾਲਾ, 65 ਸਾਲਾ ਅਤੇ 60 ਸਾਲਾ ਤਿੰਨ ਵਿਅਕਤੀਆਂ, ਸ਼ੇਰਪੁਰ ਦੇ 44 ਸਾਲਾ ਅਤੇ 50 ਸਾਲਾ ਦੋ ਵਿਅਕਤੀਆਂ, ਸੁਨਾਮ ਦੇ 57 ਸਾਲਾ ਵਿਅਕਤੀ ਦੀ ਮੌਤ ਹੋ ਗਈ।ਅੱਜ ਕੋਰੋਨਾ ਪਾਜ਼ੇਟਿਵ ਆਏ ਵਿਅਕਤੀਆਂ ਦੀ ਸੂਚੀ ’ਚ ਸੰਗਰੂਰ ਤੋਂ 41, ਧੂਰੀ ਤੋਂ 14, ਲੌਗੋਵਾਲ ਤੋਂ 18, ਸੁਨਾਮ ਤੋਂ 21, ਮਲੇਰਕੋਟਲਾ ਤੋਂ 16, ਭਵਾਨੀਗੜ੍ਹ ਤੋਂ 2, ਮੂਨਕ ਤੋਂ 16, ਸ਼ੇਰਪੁਰ ਤੋਂ 5, ਅਮਰਗੜ੍ਹ ਤੋਂ 7, ਅਹਿਮਦਗੜ੍ਹ ਤੋਂ 1, ਕੋਹਰੀਆਂ ਤੋਂ 4 ਅਤੇ ਫਤਿਹਗੜ੍ਹ ਪੰਜ ਗੁਰਾਈਆਂ ਤੋਂ 8 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਅਤੇ 163 ਵਿਅਕਤੀ ਮ੍ਰਿਸ਼ਨ ਫਤਿਹ ਤਹਿਤ ਕੋਰੋਨਾ ਦੀ ਜੰਗ ਜਿੱਤ ਦੇ ਠੀਕ ਹੋ ਚੁੱਕੇ ਹਨ। ਪੂਰੇ ਜ਼ਿਲ੍ਹੇ ਦੇ ਅੰਦਰ ਹੁਣ ਤੱਕ 8390 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 6792 ਵਿਅਕਤੀ ਠੀਕ ਹੋ ਮਿਸ਼ਨ ਫਤਿਹ ਤਹਿਤ ਕੋਰੋਨਾ ਦੀ ਜੰਗ ਜਿੱਤ ਚੁੱਕੇ ਹਨ, ਜਦੋਂ ਕਿ 1270 ਵਿਅਕਤੀ ਅਜੇ ਕੋਰੋਨਾ ਨਾਲ ਪ੍ਰਭਾਵਿਤ ਹੋਣ ਕਾਰਨ ਇਲਾਜ ਅਧੀਨ ਹਨ ਅਤੇ 328 ਵਿਅਕਤੀ ਕੋਰੋਨਾ ਹੱਥੋਂ ਜੰਗ ਹਾਰ ਕੇ ਮੌਤ ਦੇ ਸ਼ਿਕਾਰ ਹੋ ਚੁੱਕੇ ਹਨ।
ਇਹ ਵੀ ਪੜ੍ਹੋ: ਅਧਿਆਪਕ ਨੂੰ ਬਦਲੀ ਕਰਵਾਉਣੀ ਪਈ ਮਹਿੰਗੀ, ਪ੍ਰਿੰਸੀਪਲ ਨੇ ਗੁੱਸੇ ’ਚ ਆ ਕੇ ਪੱਟੀ ਦਾੜੀ ਤੇ ਲਾਹੀ ਪੱਗ
ਵਿਆਹ ਕਰਵਾ ਕੇ ਆਸਟ੍ਰੇਲੀਆ ਲੈ ਜਾਣ ਦਾ ਦਿੱਤਾ ਪਤਨੀ ਨੇ ਝਾਂਸਾ, ਮਾਰੀ 10 ਲੱਖ ਦੀ ਠੱਗੀ
NEXT STORY